ਇਨ੍ਹਾਂ ਡਿਵਾਈਸਿਸ ਲਈ ਉਪਲੱਬਧ ਹੋਇਆ ਸਾਇਨੋਜਨ ਮੋਡ 14
Friday, Nov 18, 2016 - 05:48 PM (IST)
ਜਲੰਧਰ : ਸਾਇਨੋਜਨ ਮੋਡ ਇਕ ਐਂਡਾ੍ਰਇਡ ਆਧਾਰਿਤ ਓ. ਐੱਸ. ਹੈ ਜਿਸ ''ਚ ਐਂਡ੍ਰਾਇਡ ਐਪਸ ਵੀ ਕੰਮ ਕਰ ਸਕਦੇ ਹਨ। ਹੁਣ ਇਸ ਦਾ ਨਵਾਂ ਵਰਜਨ ਸਾਇਨੋਜਨ ਮੋਡ 14 ਆ ਗਿਆ ਹੈ। ਜੇਕਰ ਤੁਹਾਡੇ ਕੋਲ ਨੈਕਸਸ 6, ਨੈਕਸਸ 7 2013 ਵਾਈ-ਫਾਈ, ਨੈਕਸਸ 7 2013 4ਜੀ, ਵਨਪਲਸ ਵਨ, ਵਨਪਲਸ 2, ਸੋਨੀ ਐਕਸਪੀਰੀਆ ਵੀ, ਸੋਨੀ ਐਕਸਪੀਰਿਆ ਟੀ. ਐਕਸ, ਸੋਨੀ ਐਕਸਪੀਰੀਆ ਟੀ, ਸੋਨੀ ਐਕਸਪੀਰੀਆ ਐੱਸ. ਪੀ, ਮੋਟੋ ਜੀ 2015 ਅਤੇ ਨੂਕ ਟੈਬਲੇਟ ਤਾਂ ਇਸ ਨੂੰ ਇੰਸਟਾਲ ਕਰ ਸਕਦੇ ਹਨ।
ਫਿਲਹਾਲ ਨੂਕ ਟੈਬਲੇਟ ਲਈ ਅਜੇ ਸਾਇਨੋਜਨ ਮੋਡ 14 ਉਪਲੱਬਧ ਨਹੀਂ ਹੋਇਆ ਹੈ ਪਰ ਆਉਣ ਵਾਲੇ ਦਿਨਾਂ ''ਚ ਇਸ ਨੂੰ ਉਪਲੱਬਧ ਕਰਵਾਇਆ ਜਾਵੇਗਾ। ਸਾਇਨੋਜਨਮੋਡ 14 ''ਚ ਕੁੱਝ ਸੁਧਾਰ ਦੇ ਨਾਲ ਐਂਡ੍ਰਾਇਡ ਨਾਗਟ ਬਿਲਟ ਨੂੰ ਪੇਸ਼ ਕੀਤਾ ਗਿਆ ਹੈ।
