ਕਿਸਾਨਾਂ ਲਈ ਬਣਾਇਆ ਗਿਆ ਨੈਕਸਟ ਜਨਰੇਸ਼ਨ ਦਾ Agro drone

02/21/2019 10:23:51 AM

-15 ਮਿੰਟਾਂ ’ਚ 2 ਏਕੜ ਜ਼ਮੀਨ ’ਤੇ ਕਰੇਗਾ ਸਪਰੇਅ
-ਲਾਗਤ ਤੇ ਸਮੇਂ ਦੀ ਹੋਵੇਗੀ ਬੱਚਤ

ਗੈਜੇਟ ਡੈਸਕ– ਫਸਲਾਂ ’ਤੇ ਕੀਟਨਾਸ਼ਕਾਂ ਦਾ ਸਪਰੇਅ ਕਰਨ ਲਈ ਆਮ ਤੌਰ ’ਤੇ ਗਰਾਊਂਡ ਬੇਸਡ ਕਰਮਚਾਰੀਆਂ ਨੂੰ ਲਾਇਆ ਜਾਂਦਾ ਹੈ, ਜੋ 20 ਕਿਲੋ ਭਾਰੇ ਬੈਗ ਨੂੰ ਚੁੱਕ ਕੇ ਹੌਲੀ-ਹੌਲੀ ਸਪਰੇਅ ਕਰਦੇ ਹਨ। ਅਜਿਹੀ ਹਾਲਤ ਵਿਚ ਜੇ ਜ਼ਮੀਨ ਏਕੜਾਂ ਵਿਚ ਹੋਵੇ ਤਾਂ ਸਮੇਂ ਦੀ ਕਾਫੀ ਬਰਬਾਦੀ ਹੁੰਦੀ ਹੈ। ਇਸੇ ਗੱਲ ਵੱਲ ਧਿਆਨ ਦਿੰਦਿਆਂ ਨੈਕਸਟ ਜਨਰੇਸ਼ਨ ਦਾ Agro drone ਤਿਆਰ ਕੀਤਾ ਗਿਆ ਹੈ, ਜਿਸ ਨੂੰ ਇਕ ਵਾਰ ਫੁੱਲ ਚਾਰਜ ਕਰ ਕੇ 2 ਏਕੜ ਜ਼ਮੀਨ ’ਤੇ ਸਪਰੇਅ ਕੀਤਾ ਜਾ ਸਕਦਾ ਹੈ। ਕੈਲੀਫੋਰਨੀਆ ਦੇ ਸ਼ਹਿਰ San Mateo ਦੀ ਐਗਰੀਕਲਚਰ ਡਰੋਨ ਨਿਰਮਾਤਾ ਕੰਪਨੀ AirBoard ਵਲੋਂ Agro drone ਨੂੰ ਤਿਆਰ ਕੀਤਾ ਗਿਆ ਹੈ।
ਕੰਪਨੀ ਨੇ ਦੱਸਿਆ ਕਿ ਇਸ ਨੂੰ ਬਣਾਉਣ ’ਚ ਆਧੁਨਿਕ ਤਕਨੀਕ ਦੀ ਵਰਤੋਂ ਕੀਤੀ ਗਈ ਹੈ। ਇਸ ਵਿਚ ਲੱਗੀ ਬੈਟਰੀ ਇਸ ਦੀ ਨਿਰਮਾਤਾ ਕੰਪਨੀ ਨੇ ਖੁਦ ਤਿਆਰ ਕੀਤੀ ਹੈ, ਜੋ ਇਕ ਵਾਰ ਫੁੱਲ ਚਾਰਜ ਹੋ ਕੇ 15 ਮਿੰਟ ਤਕ ਇਸ ਨੂੰ ਉਡਾਉਣ ਵਿਚ ਮਦਦ ਕਰਦੀ ਹੈ। ਇਸ ਨਾਲ 2 ਏਕੜ (ਲਗਭਗ 0.8 ਹੈਕਟੇਅਰ) ਜ਼ਮੀਨ ਨੂੰ ਕਵਰ ਕੀਤਾ ਜਾ ਸਕਦਾ ਹੈ।

 

ਕਿਤੇ ਜ਼ਿਆਦਾ ਕੀਟਨਾਸ਼ਕ ਚੁੱਕਣ ਦੀ ਸਮਰੱਥਾ
Agro drone ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ ਕਿ ਇਹ ਹੋਰ ਡਰੋਨਜ਼ ਦੇ ਬਦਲੇ ਜ਼ਿਆਦਾ ਕੀਟਨਾਸ਼ਕ ਲਿਜਾਣ ਵਿਚ ਸਮਰੱਥ ਹੈ। ਇਸ ਵਿਚ 60 ਲਿਟਰ ਕੀਟਨਾਸ਼ਕ ਚੁੱਕਣ ਦੀ ਸਮਰੱਥਾ ਹੈ, ਜੋ ਆਮ ਐਗਰੀਕਲਚਰ ਡਰੋਨ ਦੇ 10 ਤੋਂ 15 ਲਿਟਰ ਤੋਂ ਕਿਤੇ ਜ਼ਿਆਦਾ ਹੈ।

PunjabKesari

ਡਾਊਨਵਾਰਡ ਫੇਸਿੰਗ ਰਾਡਾਰ ਤਕਨੀਕ
ਇਸ ਡਰੋਨ ਵਿਚ ਨਵੀਂ ਡਾਊਨਵਾਰਡ ਫੇਸਿੰਗ ਰਾਡਾਰ ਤਕਨੀਕ ਸ਼ਾਮਲ ਕੀਤੀ ਗਈ ਹੈ, ਜੋ ਪੌਦਿਆਂ ਤੇ ਢਲਾਣ ਵਾਲੀਆਂ ਪਹਾੜੀਆਂ ਤੋਂ ਡਰੋਨ ਦੀ ਦੂਰੀ ਨੂੰ ਡਿਟੈਕਟ ਕਰਦੀ ਹੈ ਅਤੇ ਸਮਾਨ ਉਚਾਈ ਬਣਾਉਣ ਵਿਚ ਮਦਦ ਕਰਦੀ ਹੈ। ਇਹੋ ਕਾਰਨ ਹੈ ਕਿ ਸਪਰੇਅ ਕਰਨ ਵੇਲੇ ਘੱਟ ਕੀਟਨਾਸ਼ਕਾਂ ਦੀ ਵਰਤੋਂ ਹੁੰਦੀ ਹੈ। ਇਸ ਨਾਲ ਫਸਲ ਦੀ ਰਾਖੀ ਕਰਨ ’ਤੇ ਆਉਣ ਵਾਲੀ ਲਾਗਤ ਘਟਦੀ ਹੈ।

PunjabKesari

100% ਇਲੈਕਟ੍ਰਿਕ
ਡਰੋਨ ਉਡਾਉਣ ਵੇਲੇ ਚੌਗਿਰਦੇ ’ਤੇ ਕੋਈ ਮਾੜਾ ਅਸਰ ਨਹੀਂ ਪਵੇਗਾ ਕਿਉਂਕਿ ਇਹ ਪੂਰੀ ਤਰ੍ਹਾਂ ਇਲੈਕਟ੍ਰਿਕ ਹੈ। ਉੱਦਮੀ ਐਲਵਿਸ ਸਟ੍ਰਾਪਨਿਕਸ ਨੇ ਦੱਸਿਆ ਕਿ ਬਹੁਤ ਸਾਰੇ ਪੈਸੇ ਕੀਟਨਾਸ਼ਕ ਸਪਰੇਅ ਕਰਨ ਵੇਲੇ ਖਰਚ ਹੋ ਜਾਂਦੇ ਹਨ, ਇਸੇ ਗੱਲ ਵੱਲ ਧਿਆਨ ਦਿੰਦਿਆਂ ਉੱਚ ਤਕਨੀਕ ’ਤੇ ਆਧਾਰਿਤ AirBoard ਡਰੋਨ ਬਣਾਇਆ ਗਿਆ ਹੈ। ਇਸ ਨੂੰ ਇਸੇ ਸਾਲ ਤੋਂ ਯੂਰਪੀ ਖੇਤਾਂ ਵਿਚ ਵਰਤੋਂ ’ਚ ਲਿਆਉਣ ਲਈ ਮੁਹੱਈਆ ਕਰਵਾਇਆ ਜਾਵੇਗਾ।

PunjabKesari

ਇੰਝ ਹੋਵੇਗਾ ਡਰੋਨ ਮੁਹੱਈਆ
ਐਗਰੋ ਡਰੋਨ ਪੇ-ਪਰ ਯੂਜ਼ ਸਰਵਿਸ ਤਹਿਤ ਮੁਹੱਈਆ ਕਰਵਾਇਆ ਜਾਵੇਗਾ ਮਤਲਬ ਜਿੰਨੇ ਸਮੇਂ ਲਈ ਕਿਸਾਨ ਇਸ ਡਰੋਨ ਦੀ ਵਰਤੋਂ ਕਰੇਗਾ, ਉਸ ਨੂੰ ਓਨੀ ਦੇਰ ਦੇ ਹਿਸਾਬ ਨਾਲ ਪੈਸੇ ਚੁਕਾਉਣੇ ਪੈਣਗੇ। ਮੰਨਿਆ ਜਾ ਰਿਹਾ ਹੈ ਕਿ ਇਸ ਦੀ ਵਰਤੋਂ ਕਰਨ ਵੇਲੇ ਫਸਲ ਦੀ ਲਾਗਤ ਵਿਚ ਕਾਫੀ ਕਮੀ ਆਏਗੀ।


Related News