ਆ ਰਿਹੈ ਇਸ ਵਿੰਟੇਜ ਗੇਮ ਦਾ ਬਿਲਕੁਲ ਨਵਾਂ ਅਵਤਾਰ (ਵੀਡੀਓ)

Wednesday, Jan 20, 2016 - 04:07 PM (IST)

ਜਲੰਧਰ— ਗੇਮਿੰਗ ਦੇ ਦੀਵਾਨਿਆਂ ਲਈ ਕੋਨਾਮੀ ਨੇ 1998 ''ਚ ਐਕਸ਼ਨ-ਐਡਵੈਂਚਰ ਸਟੀਲਥ ਵੀਡੀਓ ਗੇਮ ਮੈਟਲ ਗਿਅਰ ਸਾਲਿਡ ਲਾਂਚ ਕੀਤੀ ਸੀ ਜਿਸ ਨੂੰ ਪਲੇਅ ਸਟੇਸ਼ਨ ਲਈ ਵੀ ਉਪਲੱਬਧ ਕੀਤਾ ਗਿਆ ਸੀ। ਇਸ ਗੇਮ ਨੂੰ ਦੁਨੀਆ ਭਰ ''ਚ ਕਾਫੀ ਪਸੰਦ ਕੀਤਾ ਗਿਆ, ਜੋ ਥੋੜ੍ਹੇ ਹੀ ਸਮੇਂ ''ਚ ਕਾਫੀ ਲੋਕਪ੍ਰਿਅ ਹੋ ਗਈ ਸੀ। 
ਹੁਣ ਇਸ ਗੇਮ ਨੂੰ ਗ੍ਰਾਫਿਕਸ ਦੇ ਨਾਲ ਰੀਕ੍ਰਿਏਟ ਕਰਨ ਦੇ ਟੀਚੇ ਨਾਲ 24 ਸਾਲ ਦੇ Airam Hernandez Alvarez ਨੇ ਕਾਫੀ ਮਿਹਨਤ ਕਰਕੇ ਇਸ ਗੇਮ ਦੇ ਨਵੇਂ ਵਰਜਨ ''Shadow Moses'' ਨੂੰ ਰੀਡਿਵੈਲਪ ਕੀਤਾ ਹੈ ਅਤੇ ਇਸ ਦੇ ਟ੍ਰੇਲਰ ਨੂੰ ਸ਼ੋਅ ਕੀਤਾ ਹੈ। ਉੱਪਰ ਦਿੱਤੀ ਗਈ ਵੀਡੀਓ ''ਤੇ ਕਲਿੱਕ ਕਰਕੇ ਤੁਸੀਂ ਇਸ ਗੇਮ ਦਾ ਟ੍ਰੇਲਰ ਦੇਖ ਸਕਦੇ ਹੋ।


Related News