ਭੈਣਾਂ ਲਈ ਰੱਖੜੀ ਦੇ ਦਿਨ ਨੂੰ ਖਾਸ ਬਣਾ ਸਕਦੇ ਹਨ ਇਹ ਗੈਜੇਟਸ (ਤਸਵੀਰਾਂ)
Thursday, Aug 18, 2016 - 10:44 AM (IST)
ਜਲੰਧਰ : ਰੱਖੜੀ ਦਾ ਮੌਕਾ ਹੈ ਤੇ ਹਰ ਭਰਾ ਆਪਣੀ ਭੈਣ ਲਈ ਹਟ ਕੇ ਗਿਫਟ ਲੈਣ ਦੀ ਸੋਚ ਰਿਹਾ ਹੈ। ਜੇ ਤੁਸੀਂ ਵੀ ਆਪਣੀ ਭੈਣ ਲਈ ਕੋਈ ਗਿਫਟ ਲੈਣ ਦੀ ਸੋਚ ਰਹੇ ਹੋ ਤੇ ਅਜੇ ਤੱਕ ਡਿਸਾਈਡ ਨਹੀਂ ਕਰ ਸਕੇ ਕਿ ਕੀ ਗਿਫਟ ਦਿੱਤਾ ਜਾਵੇ ਤਾਂ ਇਕ ਨਜ਼ਰ ਮਾਰੋ ਸਾਡੇ ਵੱਲੋਂ ਸੁਝਾਏ ਗਏ ਗੈਜੇਟਸ ''ਤੇ, ਜੋ ਤੁਹਾਡੀ ਭੈਣ ਨੂੰ ਪਸੰਦ ਤਾਂ ਆਉਣਗੇ ਹੀ, ਨਾਲ ਹੀ ਤੁਹਾਡੀ ਜੇਬ ''ਤੇ ਜ਼ਿਆਦਾ ਬੋਝ ਵੀ ਨਹੀਂ ਪਾਉਣਗੇ।
ਸਮਾਰਟ ਵਾਚਿਜ਼
ਸਮਾਰਟ ਵਾਚਿਜ਼ ਅੱਜਕਲ ਦੇ ਸਮੇਂ ''ਚ ਸਭ ਤੋਂ ਵੱਧ ਟ੍ਰੈਂਡ ਕਰ ਰਹੀਆਂ ਹਨ। ਫਿਟਨੈੱਸ ਟ੍ਰੈਕਰ ਤੋਂ ਲੈ ਕੇ ਸਮਾਰਟਫੋਨ ਨੋਟੀਫਿਕੇਸ਼ਨ ਤੱਕ ਸਾਨੂੰ ਸਮਾਰਟ ਵਾਚਿਜ਼ ''ਚ ਮਿਲਦੇ ਹਨ। ਇਸ ਤੋਂ ਇਲਾਵਾ ਸਮਾਰਟ ਵਾਚਿਜ਼ ਨੂੰ ਇਕ ਵਧੀਆ ਐਕਸੈਸਰੀ ਦੇ ਤੌਰ ''ਤੇ ਵੀ ਪਹਿਨਿਆ ਜਾ ਸਕਦਾ ਹੈ। ਜੇ ਤੁਸੀਂ ਕੀਮਤ ਦੀ ਚਿੰਤਾ ਕਰ ਰਹੇ ਹੋ ਤਾਂ ਮਾਰਕੀਟ ''ਚ ਹਰ ਰੇਂਜ ਤੇ ਫੀਚਰਜ਼ ਵਾਲੀਆਂ ਸਮਾਰਟ ਵਾਚਿਜ਼ ਮੌਜੂਦ ਹਨ, ਜਿਨ੍ਹਾਂ ''ਚੋਂ ਤੁਸੀਂ ਆਪਣੇ ਬਜਟ ਮੁਤਾਬਿਕ ਖਰੀਦ ਸਕਦੇ ਹੋ।
ਹੈੱਡ ਫੋਨਜ਼
ਜੇ ਤੁਹਾਡੀ ਭੈਣ ਮਿਊਜ਼ਿਕ ਦੀ ਸ਼ੌਕੀਨ ਹੈ ਤਾਂ ਇਕ ਵਧੀਆ ਕੁਆਲਿਟੀ ਦੇ ਹੈੱਡਫੋਨ ਉਸ ਦੇ ਲਈ ਇਕ ਪਰਫੈਕਟ ਗਿਫਟ ਹੋ ਸਕਦਾ ਹੈ। ਇਸ ਲਈ ਵੀ ਤੁਸੀਂ ਆਪਣਾ ਬਜਟ ਤਿਆਰ ਕਰਕੇ 2 ਹਜ਼ਾਰ ਤੋਂ ਲੈ ਕੇ 9 ਹਜ਼ਾਰ ਤੱਕ ਦੇ ਕੁਆਲਿਟੀ ਹੈੱਡਫੋਨਜ਼ ਖਰੀਦ ਸਕਦੇ ਹੋ। ਕੁਝ ਬ੍ਰੈਂਡਜ਼ ਜੋ ਤੁਹਾਡੇ ਬਜਟ ਦੇ ਮੁਤਾਬਿਕ ਸਹੀ ਬੈਠਣਗੇ, ਸਿਨਾਈਜ਼ਰ, ਸਕਲ ਕੈਂਡੀ, ਸੋਨੀ, ਜੇ. ਬੀ. ਐੱਲ. ਆਦਿ ਮੁੱਖ ਹਨ।
ਟੈਬਲੇਟਸ
ਟੈਬਲੇਟਸ ਸਮਾਰਟਫੋਨ ਤੇ ਲੈਪਟਾਪਸ ਦਾ ਇਕ ਪ੍ਰਫੈਕਟ ਕੰਬੀਨੇਸ਼ਨ ਹੈ। ਇਸ ''ਚ ਮੂਵੀਜ਼, ਗੇਮਿੰਗ ਤੇ ਇੰਟਰਨੈੱਟ ਬ੍ਰਾਊਜ਼ਿੰਗ ਦਾ ਸਮਾਰਟਫੋਨ ਤੋਂ ਬਿਹਤਰ ਐਕਸਪੀਰੀਅੰਸ ਮਿਲਦਾ ਹੈ। ਜੇ ਤੁਸੀਂ ਟੈਬਲੇਟਸ ਨੂੰ ਆਪਣੀ ਭੈਣ ਲਈ ਗਿਫਟ ਦੇ ਤੌਰ ''ਤੇ ਚੁਣਿਆ ਹੈ ਤਾਂ ਇਸ ਲਈ ਤੁਹਾਨੂੰ ਪਹਿਲਾਂ ਆਪਣਾ ਬਜਟ ਸੈੱਟ ਕਰਨਾ ਹੋਵੇਗਾ ਕਿਉਂਕਿ ਇਸ ਸੈਗਮੈਂਟ ''ਚ ਤੁਹਾਨੂੰ ਇੰਟੈਕਸ, ਆਈਬਾਲ ਤੇ ਮਾਈਕ੍ਰੋਮੈਕਸ ਵਰਗੇ ਸਸਤੇ ਟੈਬਲੇਟ ਪ੍ਰੋਵਾਈਡਰਜ਼ ਤੋਂ ਲੈ ਕੇ ਲਿਨੋਵੋ ਤੇ ਐਪਲ ਵਰਗੇ ਪ੍ਰੀਮੀਅਮ ਟੈਬਲੇਟ ਪ੍ਰੋਵਾਈਡਰ ਵੀ ਮਿਲ ਜਾਣਗੇ।
ਸਮਾਰਟ ਫੋਨ
ਅੱਜਕਲ ਹਰ ਕੋਈ ਸਮਾਰਟਫੋਨ ਦੀ ਵਰਤੋਂ ਕਰਦਾ ਹੈ ਪਰ ਜੇ ਤੁਸੀਂ ਆਪਣੀ ਭੈਣ ਲਈ ਇਕ ਸਮਾਰਟਫੋਨ ਲੈਣ ਦੀ ਸੋਚ ਰਹੇ ਹੋ ਤਾਂ ਇਹ ਸਹੀ ਮੌਕਾ ਹੈ। 10 ਹਜ਼ਾਰ ਤੋਂ ਘੱਟ ਕੀਮਤ ''ਚ ਤੁਹਾਨੂੰ ਲੇਟੈਸਟ ਫੀਚਰਜ਼ ਵਾਲਾ ਸਮਾਰਟਫੋਨ ਆਸਾਨੀ ਨਾਲ ਮਿਲ ਜਾਵੇਗਾ। ਹਾਲ ਹੀ ''ਚ ਲਾਂਚ ਹੋਇਆ ਸੈਮਸੰਗ ਦਾ ਜੇ2 ਪ੍ਰੋ ਤੇ ਸ਼ਿਓਮੀ ਰੈੱਡਮੀ 3ਐੱਸ ਪ੍ਰਾਈਮ 10 ਹਜ਼ਾਰ ਤੋਂ ਘੱਟ ਕੀਮਤ ''ਚ ਤੁਹਾਨੂੰ ਮਿਲਣਗੇ।
