ਇਸ ਕਾਰਨ ਹੋ ਰਿਹੈ ਮੀਥੈਨ ਗੈਸ ''ਚ ਵਾਧਾ

Wednesday, Dec 14, 2016 - 11:39 AM (IST)

ਇਸ ਕਾਰਨ ਹੋ ਰਿਹੈ ਮੀਥੈਨ ਗੈਸ ''ਚ ਵਾਧਾ
ਜਲੰਧਰ- ਖੇਤੀਬਾੜੀ ਅਤੇ ਹੋਰ ਸਰੋਤਾਂ ਨਾਲ ਹਾਲ ਦੇ ਸਾਲ ''ਚ ਗਲੋਬਲ ਮੀਥੈਨ ਦੇ ਉਤਸਰਜਨ ''ਚ ਲਗਾਤਾਰ ਵਾਧਾ ਦਰਜ ਕੀਤਾ ਗਿਆ ਹੈ, ਜਿਸ ਨਾਲ ਜਲਵਾਯੂ ਨੂੰ ਘੱਟ ਕਰਨ ਦੇ ਯਤਨਾਂ ਨੂੰ ਧੱਕਾ ਪਹੁੰਚਿਆਂ ਹੈ। ਜਲਵਾਯੂ ਅਤੇ ਵਾਤਾਵਰਣ ਦੇ ਫ੍ਰੇਂਚ ਵਿਗਿਆਨ ਪ੍ਰਯੋਗਸ਼ਾਲਾ (ਐੱਲ. ਐੱਸ. ਸੀ. ਈ.) ਦੇ ਖੋਜਕਾਰਾਂ ਦੀ ਅਗਵਾਈ ''ਚ ਇਕ ਰਿਪੋਰਟ ਜਾਰੀ ਕੀਤੀ ਗਈ, ਜਿਸ ''ਚ ਕਿਹਾ ਗਿਆ ਹੈ ਕਿ ਵਾਤਾਵਰਣ ''ਚ ਮੀਥੈਨ ਗੈਸ ਦੀ ਮਾਤਰਾ ''ਚ ਵਾਧਾ ਸਾਲ 2007 ''ਚ ਸ਼ੁਰੂ ਹੋਈ ਜੋ ਸਾਲ 2014 ਅਤੇ 2015 ''ਚ ਲਗਾਤਾਰ ਵੱਧ ਰਹੀ ਹੈ। ਪਿਛਲੇ 2 ਸਾਲ ਦੇ ਸਮੇਂ ''ਚ ਹਵਾ ''ਚ ਮੀਥੈਨ ਗੈਸ ਦੀ ਸ਼ੁਰੂਆਤ ਸਾਲ 2000 ਦੀ 0.5 ਪਾਰਟਸ ''ਤੇ ਬਿਲੀਅਨ (ਪੀ. ਪੀ. ਬੀ.) ਦੀ ਤੁਲਨਾ ''ਚ 10 ਜਾਂ ਇਸ ਤੋਂ ਵੀ ਜ਼ਿਆਦਾ ਪਾਰਟਸ ''ਤੇ ਬਿਲੀਅਨ (ਪੀ. ਪੀ. ਬੀ.) ਤੱਕ ਪਹੁੰਚ ਗਈ ਹੈ।
ਇਸ ਖੋਜ ਦੀ ਮੁੱਖ ਲੇਖਿਕਾ ਅਤੇ ਵਾਸਾਈ ਸੈਂਟ ਕੁਇੰਟਿਨ ਯੂਨੀਵਰਸਿਟੀ ਦੀ ਸਹਾਇਕ ਪ੍ਰੋਫੈਸਰ ਮੈਰਿਲੇ ਸੋਨੋਇਸ ਨੇ ਕਿਹਾ ਹੈ ਕਿ ਮੀਥੈਨ ਉਤਸਰਜਨ ਨੂੰ ਰੋਕਣ ਲਈ ਕਾਫੀ ਜ਼ਿਆਦਾ ਯਤਨ ਕਰਨੇ ਚਾਹੀਦੇ। ਜੇਕਰ ਅਸੀਂ ਤਾਪਮਾਨ ਨੂੰ 2 ਜਾਂ ਇਸ ਨੂੰ ਘੱਟ ''ਤੇ ਰੋਕਣਾ ਚਾਹੁੰਦੇ ਹੋ ਤਾਂ ਸਾਨੂੰ ਇਸ ''ਤੇ ਕੰਮ ਕਰਨਾ ਹੋਵੇਗਾ ਅਤੇ ਇਸ ਦਿਸ਼ਾ ''ਚ ਤੇਜ਼ੀ ਨਾਲ ਬਦਲਾਅ ਕਰਨ ਦੀ ਜ਼ਰੂਰਤ ਹੋਵੇਗੀ।
ਮੀਥੈਨ ਗੈਸ ਵਾਯੂਮੰਡਲ ''ਚ ਕਾਰਬਨ ਹਾਈ ਆਕਸਾਈਡ ਦੀ ਤੁਲਨਾ ''ਚ ਘੱਟ ਮੌਜੂਦਾ ਗੈਸ ਹੈ। ਇਹ ਸਭ ਤੋਂ ਵੱਡੀ ਮਨੁੱਖਾਂ ਦੁਆਰਾ ਬਣਾਈ ਗਈ ਗ੍ਰੀਨ ਹਾਊਸ ਗੈਸ ਹੈ ਜੋ ਜ਼ਿਆਦਾਤਰ ਸ਼ਕਤੀਸ਼ਾਲੀ ਹੈ ਅਤੇ ਇਹ 28 ਗੁਣਾ ਤੋਂ ਵੀ ਜ਼ਿਆਦਾਤਰ ਸ਼ਕਤੀਸ਼ਾਲੀ ਹੁੰਦਾ ਹੈ। ਇਸ ਰਿਪੋਰਟ ''ਚ ਇਹ ਨਹੀਂ ਕਿਹਾ ਹੈ ਕਿ ਗਲੋਬਲ ਵਰਮਿੰਗ ''ਚ ਮੀਥੈਨ ਗੈਸ ਦਾ ਯੋਗਦਾਨ ਕਿੰਨਾ ਹੈ।

Related News