Instagram ਯੂਜ਼ਰਸ ਨੂੰ ਵੱਡਾ ਝਟਕਾ ! Meta ਨੇ ਚੁੱਪਚਾਪ ਹਟਾਇਆ ਇਹ ਫੀਚਰ
Saturday, May 09, 2026 - 12:23 PM (IST)
ਗੈਜੇਟ ਡੈਸਕ - ਇੰਸਟਾਗ੍ਰਾਮ ਦੀ ਵਰਤੋਂ ਕਰਨ ਵਾਲੇ ਕਰੋੜਾਂ ਯੂਜ਼ਰਸ ਲਈ ਇਕ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਸੋਸ਼ਲ ਮੀਡੀਆ ਦਿੱਗਜ Meta ਨੇ ਇੰਸਟਾਗ੍ਰਾਮ ਮੈਸੇਜਿੰਗ ਤੋਂ ਐਂਡ-ਟੂ-ਐਂਡ ਐਨਕ੍ਰਿਪਸ਼ਨ (E2EE) ਸਪੋਰਟ ਨੂੰ ਖਤਮ ਕਰ ਦਿੱਤਾ ਹੈ। ਇਹ ਨਵਾਂ ਬਦਲਾਅ 8 ਮਈ 2026 ਤੋਂ ਲਾਗੂ ਹੋ ਗਿਆ ਹੈ, ਜਿਸ ਦਾ ਸਿੱਧਾ ਮਤਲਬ ਹੈ ਕਿ ਹੁਣ ਤੁਹਾਡੀਆਂ ਨਿੱਜੀ ਚੈਟਸ ਪਹਿਲਾਂ ਵਾਂਗ ਸੁਰੱਖਿਅਤ ਨਹੀਂ ਰਹਿਣਗੀਆਂ।
ਹੈਕਰਾਂ ਦਾ ਖ਼ਤਰਾ ਵਧਿਆ
ਐਂਡ-ਟੂ-ਐਂਡ ਐਨਕ੍ਰਿਪਸ਼ਨ ਹਟਣ ਨਾਲ ਹੁਣ ਤੁਹਾਡੀਆਂ ਚੈਟਸ ਪ੍ਰਾਈਵੇਟ ਨਹੀਂ ਰਹਿਣਗੀਆਂ ਅਤੇ ਤਕਨੀਕੀ ਜਾਣਕਾਰੀ ਰੱਖਣ ਵਾਲਾ ਕੋਈ ਵੀ ਵਿਅਕਤੀ ਜਾਂ ਹੈਕਰ ਇਨ੍ਹਾਂ ਸੰਦੇਸ਼ਾਂ ਤੱਕ ਪਹੁੰਚ ਕਰ ਸਕਦਾ ਹੈ। ਇਸ ਫੀਚਰ ਦੇ ਬੰਦ ਹੋਣ ਨਾਲ ਯੂਜ਼ਰਸ ਦੀ ਨਿੱਜੀ ਜਾਣਕਾਰੀ ਲੀਕ ਹੋਣ ਦਾ ਖ਼ਤਰਾ ਕਾਫ਼ੀ ਵੱਧ ਗਿਆ ਹੈ।
ਮੈਟਾ ਨੇ ਕਿਉਂ ਲਿਆ ਇਹ ਫੈਸਲਾ?
ਸੂਤਰਾਂ ਅਨੁਸਾਰ, ਇਸ ਵੱਡੇ ਬਦਲਾਅ ਪਿੱਛੇ ਮੁੱਖ ਕਾਰਨ ਬੱਚਿਆਂ ਦੀ ਸੁਰੱਖਿਆ ਦੱਸਿਆ ਜਾ ਰਿਹਾ ਹੈ। ਇਸ ਸਾਲ ਮਾਰਚ 'ਚ, ਮੈਟਾ ਨੂੰ 375 ਮਿਲੀਅਨ ਡਾਲਰ ਦਾ ਜੁਰਮਾਨਾ ਭਰਨ ਦਾ ਆਦੇਸ਼ ਦਿੱਤਾ ਸੀ। ਐਨਕ੍ਰਿਪਸ਼ਨ ਹਟਾਉਣ ਨਾਲ ਹੁਣ ਕੰਪਨੀ ਲੋੜ ਪੈਣ 'ਤੇ ਸੰਦੇਸ਼ਾਂ ਨੂੰ ਸਕੈਨ ਕਰ ਸਕੇਗੀ ਤਾਂ ਜੋ ਬੱਚਿਆਂ ਨਾਲ ਜੁੜੇ ਇਤਰਾਜ਼ਯੋਗ ਕੰਟੈਂਟ ਜਾਂ ਕਿਸੇ ਵੀ ਤਰ੍ਹਾਂ ਦੇ ਸ਼ੋਸ਼ਣ ਦਾ ਪਤਾ ਲਗਾਇਆ ਜਾ ਸਕੇ।
ਯੂਜ਼ਰਸ ਲਈ ਜ਼ਰੂਰੀ ਜਾਣਕਾਰੀ
ਕੰਪਨੀ ਨੇ ਮਾਰਚ 'ਚ ਹੀ ਇਕ ਬਲੌਗ ਪੋਸਟ ਰਾਹੀਂ ਯੂਜ਼ਰਸ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਸੀ।
ਜੇਕਰ ਤੁਹਾਡੀ ਚੈਟ 'ਤੇ ਇਸ ਦਾ ਅਸਰ ਪੈ ਰਿਹਾ ਹੈ, ਤਾਂ ਤੁਸੀਂ ਆਪਣਾ ਜ਼ਰੂਰੀ ਮੀਡੀਆ ਜਾਂ ਸੰਦੇਸ਼ ਡਾਊਨਲੋਡ ਕਰਕੇ ਬੈਕਅੱਪ ਲੈ ਸਕਦੇ ਹੋ।
ਫਿਲਹਾਲ ਮੈਟਾ ਨੇ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਉਹ WhatsApp ਜਾਂ Facebook Messenger ਲਈ ਵੀ ਅਜਿਹਾ ਕੋਈ ਬਦਲਾਅ ਕਰੇਗੀ ਜਾਂ ਨਹੀਂ।
ਇਸ ਬਦਲਾਅ ਤੋਂ ਬਾਅਦ ਹੁਣ ਇੰਸਟਾਗ੍ਰਾਮ ਯੂਜ਼ਰਸ ਨੂੰ ਆਪਣੀਆਂ ਨਿੱਜੀ ਗੱਲਾਂ ਸਾਂਝੀਆਂ ਕਰਨ ਵੇਲੇ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੈ।
