ਹੈਕਰਸ ਦਾ ਨਵਾਂ ਹਥਿਆਰ ਬਣਿਆ Coronavirus

03/02/2020 2:20:13 AM

ਗੈਜੇਟ ਡੈਸਕ—ਇਕ ਪਾਸੇ ਜਿਥੇ ਦੁਨੀਆ ਕੋਰੋਨਾਵਾਇਰਸ ਦਾ ਕਹਿਰ ਝੇਲ ਰਹੀ ਹੈ, ਉੱਥੇ ਸ਼ਾਤਰ ਹੈਕਰਸ ਨੇ ਇਸ ਨੂੰ ਹੈਕਿੰਗ ਦਾ ਹਥਿਆਰ ਬਣਾ ਲਿਆ ਹੈ। ਹੈਕਰਸ ਕੋਰੋਨਾਵਾਇਰਸ ਦਾ ਇਸਤੇਮਾਲ ਯੂਜ਼ਰਸ ਦੇ ਪਰਸਨਲ ਡਾਟਾ ਨੂੰ ਚੋਰੀ ਕਰਨ ਲਈ ਕਰ ਰਹੇ ਹਨ। ਸਕਿਓਰਟੀ ਐਕਸਪਰਟਸ ਨੇ ਦੱਸਿਆ ਕਿ ਸਾਈਬਰ ਕ੍ਰਿਮਿਨਲਸ ਯੂਜ਼ਰਸ ਨੂੰ ਈਮੇਲ ਭੇਜ ਕੇ ਆਪਣਾ ਸ਼ਿਕਾਰ ਬਣਾ ਰਹੇ ਹਨ। ਇਨ੍ਹਾਂ ਈਮੇਲ 'ਚ ਕੋਰੋਨਾਵਾਇਰਸ ਦੇ ਬਾਰੇ 'ਚ ਜਾਣਕਾਰੀ ਦੇਣ ਦੀ ਗੱਲ ਲਿਖੀ ਹੁੰਦੀ ਹੈ ਪਰ ਅਸਲ 'ਚ ਇਹ ਈਮੇਲ ਵਾਇਰਸ ਵਾਲੇ ਲਿੰਕ ਨੂੰ ਸਮਾਰਟਫੋਨਸ ਅਤੇ ਕੰਪਿਊਟਰ 'ਚ ਪਹੁੰਚਾਉਣ ਦਾ ਕੰਮ ਕਰਦਾ ਹੈ।

ਫਰਜ਼ੀ ਈਮੇਲ ਅਤੇ ਅਟੈਚਮੈਂਟ ਨਾਲ ਹੋ ਰਹੀ ਖੇਡ
ਕੋਰੋਨਾਵਾਇਰਸ ਨਾਲ ਜੁੜਿਆ ਅਜਿਹਾ ਹੀ ਇਕ ਫਰਜ਼ੀ ਈਮੇਲ ਜਾਪਾਨ 'ਚ ਭੇਜੀ ਗਈ ਸੀ। ਈਮੇਲ 'ਚ ਕੋਰੋਨਾਵਾਇਰਸ ਦੇ ਤੇਜ਼ੀ ਨਾਲ ਫੈਲਣ ਦੀ ਗੱਲ ਕੀਤੀ ਗਈ ਸੀ ਅਤੇ ਜ਼ਿਆਦਾ ਜਾਣਕਾਰੀ ਪਾਉਣ ਲਈ ਯੂਜ਼ਰਸ ਨੂੰ ਈਮੇਲ 'ਚ ਦਿੱਤੇ ਗਏ ਅਟੈਚਮੈਂਟ ਨੂੰ ਓਪਨ ਕਰਨ ਲਈ ਕਿਹਾ ਜਾ ਰਿਹਾ ਸੀ। ਕੋਰੋਨਾਵਾਇਰਸ ਦੇ ਬਾਰੇ 'ਚ ਜ਼ਿਆਦਾ ਜਾਣਕਾਰੀ ਦੇਣ ਦਾ ਦਾਅਵਾ ਕਰਨ ਵਾਲੇ ਲਿੰਕ 'ਤੇ ਕਲਿੱਕ ਕਰਦੇ ਹੀ ਯੂਜ਼ਰਸ ਦੇ ਕੰਪਿਊਟਰ ਦਾ ਪੂਰਾ ਐਕਸੈੱਸ ਮਿਲ ਜਾਂਦਾ ਹੈ। ਇਨ੍ਹਾਂ ਮਲੀਸ਼ਸ ਈਮੇਲਸ ਦੇ ਬਾਰੇ 'ਚ ਆਈ.ਬੀ.ਐੱਮ. ਐਕਸ-ਫੋਰਸ ਅਤੇ ਕੈਸਪਰਸਕਾਈ ਨੇ ਜਾਣਕਾਰੀ ਦਿੱਤੀ ਸੀ। ਇਨ੍ਹਾਂ ਵਾਇਰਸ ਵਾਲੇ ਈਮੇਲਸ 'ਚ 'ਨੋਟੀਫਿਕੇਸ਼ਨਸ' ਦੇ ਜਾਪਾਨੀ ਸ਼ਬਦ ਨਾਲ ਕੋਰੋਨਾਵਾਇਰਸ ਨਾਲ ਜੁੜੇ ਮਾਮਲਿਆਂ ਦੇ ਤਾਜ਼ਾ ਤਰੀਕ ਵਾਲੇ ਵੱਖ-ਵੱਖ ਨਮੂਨੇ ਦਿੱਤੇ ਗਏ ਸਨ ਤਾਂ ਕਿ ਯੂਜ਼ਰਸ ਘਬਰਾ ਕੇ ਇਸ ਦੀ ਗੰਭੀਰਤਾ ਨੂੰ ਸਮਝ ਸਕਣ।

PunjabKesari

ਈਮੇਲ ਫਰਜ਼ੀ ਨਾ ਲੱਗੇ, ਇਸ ਦੇ ਲਈ ਹੈਕਰਸ ਇਸ 'ਚ ਲੋਗੋ, ਪੋਸਟਲ ਐਡਰੈੱਸ ਨਾਲ ਫੋਨ ਅਤੇ ਫੈਕਸ ਨੰਬਰ ਵੀ ਦਿੰਦੇ ਹਨ। ਕੈਸਪਰਸਕਾਈ ਦੇ ਇਕ ਰਿਸਰਚਰ ਨੇ ਕਿਹਾ ਕਿ ਜਿਹੜਾ ਕੋਰੋਨਾਵਾਇਰਸ ਅੱਜ-ਕੱਲ ਮੀਡੀਆ 'ਚ ਸਭ ਤੋਂ ਗਰਮ ਮੁੱਦਾ ਬਣਿਆ ਹੈ ਉਸ ਨੂੰ ਇਹ ਸ਼ਾਤਰ ਹੈਕਰ ਆਪਣੇ ਸਾਈਬਰ ਕ੍ਰਾਈਮ ਦੇ ਨਵੇਂ ਹਥਿਆਰ ਦੇ ਤੌਰ 'ਤੇ ਇਸਤੇਮਾਲ ਕਰ ਰਹੇ ਹਨ। ਰਿਸਰਚਰ ਨੇ ਅਗੇ ਦੱਸਿਆ ਕਿ ਅਜੇ ਉਨ੍ਹਾਂ ਦੀ ਟੀਮ ਅਜਿਹੀਆਂ 10 ਫਾਈਲਸ ਨੂੰ ਹੀ ਪਛਾਣ ਸਕੀ ਹੈ। ਇਨ੍ਹਾਂ ਈਮੇਲਸ 'ਚ ਜੋ ਲਿਖਿਆ ਹੈ ਉਸ ਨੂੰ ਹੇਠਾਂ ਦਿੱਤੀ ਗਈ ਤਸਵੀਰ 'ਚ ਦੇਖ ਸਕਦੇ ਹੋ।

PunjabKesari

ਅਟੈਚਮੈਂਟ ਖੋਲ੍ਹਣ ਦੀ ਕਰਦੇ ਹਨ ਅਪੀਲ
ਈਮੇਲ ਨੂੰ ਦੇਖ ਕੇ ਅਜਿਹਾ ਲੱਗਦਾ ਹੈ ਕਿ ਇਹ ਜਾਪਾਨ ਦੇ ਕਿਸੇ ਡਿਸੇਬਿਲਿਟੀ ਵੈੱਲਫੇਅਰ ਸਰਵਿਸ ਪ੍ਰੋਵਾਇਡਰ ਨੇ ਭੇਜਿਆ ਹੈ ਜੋ ਯੂਜ਼ਰਸ ਨੂੰ ਦੇਖਦੇ ਵੱਖ-ਵੱਖ ਹਿੱਸਿਆਂ 'ਚ ਕੋਰੋਨਾਵਾਇਰਸ ਦੇ ਫੈਲਣ ਦੇ ਬਾਰੇ 'ਚ ਅਲਰਟ ਕਰਦਾ ਹੈ। ਇਨ੍ਹਾਂ ਹੀ ਨਹੀਂ ਇਸ ਫਰਜ਼ੀ ਈਮੇਲ 'ਚ ਦਿੱਤੇ ਗਏ ਅਟੈਚਮੈਂਟ ਨੂੰ ਵੀ ਓਪਨ ਕਰਨ ਦੀ ਅਪੀਲ ਕੀਤੀ ਜਾਂਦੀ ਹੈ ਤਾਂ ਕਿ ਯੂਜ਼ਰਸ ਨੂੰ ਇਸ ਖਤਰੇ ਦੇ ਬਾਰੇ 'ਚ ਜ਼ਿਆਦਾ ਤੋਂ ਜ਼ਿਆਦਾ ਜਾਣਕਾਰੀ ਮਿਲ ਸਕੇ।

ਤੇਜ਼ੀ ਨਾਲ ਵਧ ਰਿਹਾ ਅੰਕੜਾ
ਦੱਸਣਯੋਗ ਹੈ ਕਿ ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਕੋਰੋਨਾਵਾਇਰਸ ਹੁਣ ਤਕ ਦੁਨੀਆ ਭਰ ਦੇ 56 ਦੇਸ਼ਾਂ 'ਚ ਪਹੁੰਚ ਚੁੱਕਿਆ ਹੈ। ਤਾਜ਼ਾ ਡਾਟਾ ਮੁਤਾਬਕ ਪੂਰੀ ਦੁਨੀਆ 'ਚ ਇਸ ਨਾਲ ਜੁੜੇ 88 ਹਜ਼ਾਰ ਤੋਂ ਵਧ ਮਾਮਲੇ ਸਾਹਮਣੇ ਆ ਚੁੱਕੇ ਹਨ। ਉੱਥੇ, ਇਸ ਨਾਲ ਮੌਤਾਂ ਦਾ ਅੰਕੜਾ 2858 ਤਕ ਪਹੁੰਚ ਗਿਆ ਹੈ।


Related News