ਕੋਰੋਨਾ : ਜਿਓ ਯੂਜ਼ਰਸ ਨੂੰ ਹੁਣ ਹਰੇਕ ਪਲਾਨ 'ਚ ਮਿਲੇਗਾ ਡਬਲ ਡਾਟਾ ਬੈਨੀਫਿਟ

03/30/2020 1:34:09 AM

ਗੈਜੇਟ ਡੈਸਕ—ਟੈਲੀਕਾਮ ਅਤੇ ਬ੍ਰਾਡਬੈਂਡ ਸਰਵਿਸ ਪ੍ਰੋਵਾਈਡਰ ਕੰਪਨੀ ਰਿਲਾਇੰਸ ਜਿਓ ਨੇ ਆਪਣੇ ਬ੍ਰਾਡਬੈਂਡ ਯੂਜ਼ਰਸ ਨੂੰ ਡਬਲ ਡਾਟਾ ਬੈਨੀਫਿਟਸ ਦੇਣ ਦਾ ਐਲਾਨ ਕੀਤਾ ਹੈ। ਕੰਪਨੀ ਨੇ ਆਪਣੇ ਆਧਿਕਾਰਿਤ ਟਵਿੱਟਰ ਹੈਂਡਲ ਰਾਹੀਂ ਇਸ ਗੱਲ ਦਾ ਐਲਾਨ ਕੀਤਾ ਹੈ। ਜਿਓ ਨੇ ਇਸ ਤੋਂ ਪਹਿਲਾਂ ਆਪਣੇ ਸਾਰੇ ਪ੍ਰੀਪੇਡ ਮੋਬਾਇਲ ਯੂਜ਼ਰਸ ਲਈ ਚੁਨਿੰਦਾ ਪਲਾਨਸ ਨਾਲ ਡਬਲ ਡਾਟਾ ਬੈਨੀਫਿਟਸ ਦੇਣ ਦਾ ਐਲਾਨ ਕੀਤਾ ਸੀ।

ਰਿਲਾਇੰਸ ਜਿਓ ਫਾਇਬਰ ਦੇ ਯੂਜ਼ਰਸ ਨੂੰ ਰੋਜ਼ਾਨਾ ਹਰ ਪਲਾਨ ਨਾਲ ਇਹ ਆਫਰ ਦਿੱਤਾ ਜਾ ਰਿਹਾ ਹੈ। ਰਿਲਾਇੰਸ ਜਿਓ ਨੇ ਆਪਣੇ ਟਵੀਟ 'ਚ ਲਿਖਿਆ ਕਿ ਤੁਹਾਨੂੰ ਕਨੈਕਟੇਡ ਰੱਖਣ 'ਟ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ, ਇਸ ਲਈ ਅਸੀਂ ਤੁਹਾਨੂੰ ਡਬਲ ਡਾਟਾ ਬੈਨੀਫਿਟਸ ਆਫਰ ਕਰ ਰਹੇ ਹਾਂ। ਇਸ ਸਮੇਂ ਕੋਰੋਨਾਵਾਇਰਸ ਕਾਰਣ ਪੂਰੇ ਦੇਸ਼ 'ਚ ਲਾਕ ਡਾਊਨ ਹੈ ਅਤੇ ਸਾਰੇ ਲੋਕ ਵਰਕ ਫਰਾਮ ਹੋਮ ਕਰ ਰਹੇ ਹਨ ਜਿਸ ਨੂੰ ਦੇਖਦੇ ਹੋਏ ਕੰਪਨੀ ਨੇ ਇਹ ਐਲਾਨ ਕੀਤਾ ਹੈ।

ਜਿਓ ਫਾਇਬਰ ਨੂੰ ਪਿਛਲੇ ਸਾਲ 5 ਸਤੰਬਰ ਨੂੰ ਲਾਂਚ ਕੀਤਾ ਗਿਆ ਸੀ। ਇਸ ਨੂੰ ਦੇਸ਼ ਦੇ 1100 ਦੇਸ਼ਾਂ 'ਚ ਲਾਂਚ ਕੀਤਾ ਗਿਆ ਸੀ। ਜਿਓ ਫਾਇਬਰ ਦੇ ਪਲਾਨ 699 ਰੁਪਏ ਤੋਂ ਸ਼ੁਰੂ ਹੋ ਕੇ 8499 ਰੁਪਏ ਪ੍ਰਤੀ ਮਹੀਨਾ ਦੀ ਦਰ ਨਾਲ ਉਪਲੱਬਧ ਹੈ। ਇਸ 'ਚ ਯੂਜ਼ਰਸ ਨੂੰ 100 Mbps ਤੋਂ ਲੈ ਕੇ 1 Gbps ਤਕ ਦੀ ਇੰਟਰਨੈੱਟ ਸਪੀਡ ਆਫਰ ਕੀਤੀ ਜਾ ਰਹੀ ਹੈ। ਯੂਜ਼ਰਸ ਨੂੰ ਰੋਜ਼ਾਨਾ Jio Fiber ਦੇ ਪਲਾਨ ਮੰਥਲੀ ਅਤੇ ਲਾਂਗ ਟਰਮਸ ਦੋਵਾਂ 'ਚ ਉਪਲੱਬਧ ਕਰਵਾਏ ਜਾ ਰਹੇ ਹਨ। ਇਨ੍ਹਾਂ ਸਾਰਿਆਂ ਪਲਾਨ ਨਾਲ ਯੂਜ਼ਰਸ ਨੂੰ ਡਬਲ ਡਾਟਾ ਬੈਨੀਫਿਟਸ ਆਫਰ ਕੀਤਾ ਜਾ ਰਿਹਾ ਹੈ।


Karan Kumar

Content Editor

Related News