ਕੋਰੋਨਾ : ਜਿਓ ਦਾ ਨਵਾਂ ਸਰਪ੍ਰਾਈਜ਼ ਪੈਕ, ਰੋਜ਼ੋਨਾ ਮਿਲੇਗਾ 2ਜੀ.ਬੀ. ਡਾਟਾ ਫ੍ਰੀ

Sunday, Mar 29, 2020 - 02:36 AM (IST)

ਕੋਰੋਨਾ : ਜਿਓ ਦਾ ਨਵਾਂ ਸਰਪ੍ਰਾਈਜ਼ ਪੈਕ, ਰੋਜ਼ੋਨਾ ਮਿਲੇਗਾ 2ਜੀ.ਬੀ. ਡਾਟਾ ਫ੍ਰੀ

ਗੈਜੇਟ ਡੈਸਕ—ਰਿਲਾਇੰਸ ਜਿਓ ਲਗਾਤਾਰ ਆਪਣੇ ਗਾਹਕਾਂ ਲਈ ਸਸਤੇ ਡਾਟਾ ਪੈਕ ਆਫਰ ਕਰਦੀ ਆਈ ਹੈ। ਦੇਸ਼ 'ਚ ਕੋਰੋਨਾਵਾਇਰਸ ਲਾਕਡਾਊਨ ਦੇ ਚੱਲਦੇ ਬਹੁਤ ਸਾਰੇ ਲੋਕ ਵਰਕ ਫਰਾਮ ਹੋਮ ਅਤੇ ਘਰਾਂ 'ਚ ਬੈਠੇ ਲੋਕਾਂ ਦੇ ਚੱਲਦੇ ਇੰਟਰਨੈੱਟ ਦੇ ਇਸਤੇਮਾਲ 'ਚ ਵਾਧਾ ਹੋਇਆ ਹੈ। ਹਾਲ ਹੀ 'ਚ ਅਸੀਂ ਤੁਹਾਨੂੰ ਜਿਓ ਦੇ ਉਨ੍ਹਾਂ ਪੈਕਸ ਦੀ ਜਾਣਕਾਰੀ ਦਿੱਤੀ ਸੀ ਕਿ ਜੋ ਲੰਬੀ ਮਿਆਦ ਨਾਲ 1.5ਜੀ.ਬੀ. ਡਾਟਾ ਰੋਜ਼ਾਨਾ ਆਫਰ ਕਰਦੇ ਹਨ। ਹੁਣ ਜਿਓ ਦੇ ਗਾਹਕਾਂ ਲਈ ਇਕ ਹੋਰ ਖੁਸ਼ਖਬਰੀ ਹੈ, ਕੰਪਨੀ ਆਪਣੇ ਗਾਹਕਾਂ ਨੂੰ 2ਜੀ.ਬੀ. ਡਾਟਾ ਰੋਜ਼ਾਨਾ ਆਫਰ ਕਰ ਰਹੀ ਹੈ।

PunjabKesari

ਰਿਲਾਇੰਸ ਜਿਓ ਦੇ ਇਸ ਪੈਕ ਨੂੰ JIO DATA PACK ਨਾਂ ਦਿੱਤਾ ਗਿਆ ਹੈ। ਕੰਪਨੀ ਜਿਓ ਡਾਟਾ ਪੈਕ 'ਚ ਰੋਜ਼ਾਨਾ 2 ਜੀ.ਬੀ. ਹਾਈ-ਸਪੀਡ ਡਾਟਾ ਮੁਫਤ ਆਫਰ ਕਰ ਰਹੀ ਹੈ। ਇਸ ਤੋਂ ਬਾਅਦ ਸਪੀਡ ਘਟ ਕੇ 64Kbps ਰਹਿ ਜਾਵੇਗੀ। ਇਸ ਪੈਕ ਦੀ ਮਿਆਦ 4 ਦਿਨ ਹੈ। ਭਾਵ ਗਾਹਕਾਂ ਨੂੰ ਇਸ ਮੁਫਤ ਡਾਟਾ ਲਈ ਕੋਈ ਰਿਚਰਾਜ ਕਰਵਾਉਣ ਦੀ ਜ਼ਰੂਰਤ ਨਹੀਂ ਹੈ। ਜਿਓ ਡਾਟਾ ਪੈਕ ਦਾ ਫਾਇਦਾ 1 ਅਪ੍ਰੈਲ ਤਕ ਲਿਆ ਜਾ ਸਕਦਾ ਹੈ।

ਜਿਓ ਦਾ ਇਹ ਪੈਕ ਅਜੇ ਚੁਨਿੰਦਾ ਯੂਜ਼ਰਸ ਲਈ ਉਪਲੱਬਧ ਹੈ। ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ 'ਚ ਸਾਰੇ ਗਾਹਕਾਂ ਲਈ ਇਹ ਪੈਕ ਉਪਲੱਬਧ ਕਰਵਾਇਆ ਜਾਵੇ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ 'ਚ ਜਿਓ ਨੇ ਵਰਕ ਫ੍ਰਾਮ ਹੋਮ ਪੈਕ ਲਾਂਚ ਕੀਤਾ ਸੀ ਅਤੇ ਇਸ ਪੈਕ 'ਚ ਵੀ 2ਜੀ.ਬੀ. ਡਾਟਾ ਰੋਜ਼ਾਨਾ ਦਿੱਤਾ ਜਾ ਰਿਹਾ ਸੀ।


author

Karan Kumar

Content Editor

Related News