ਕੋਰੋਨਾ : ਇਸ ਐਪ ਰਾਹੀਂ ਇਕੱਠੇ 12 ਲੋਕਾਂ ਨਾਲ ਕਰ ਸਕੋਗੇ ਵੀਡੀਓ ਕਾਲਿੰਗ

Saturday, Mar 28, 2020 - 08:15 PM (IST)

ਕੋਰੋਨਾ : ਇਸ ਐਪ ਰਾਹੀਂ ਇਕੱਠੇ 12 ਲੋਕਾਂ ਨਾਲ ਕਰ ਸਕੋਗੇ ਵੀਡੀਓ ਕਾਲਿੰਗ

ਗੈਜੇਟ ਡੈਸਕ—ਕੋਰੋਨਾਵਾਇਰਸ ਕਾਰਣ ਅੱਜ ਪੂਰੀ ਦੁਨੀਆ ਪ੍ਰੇਸ਼ਾਨ ਹੈ ਅਤੇ ਲੋਕ ਸੋਸ਼ਲ ਮੀਡੀਆ ਡਿਸਟੈਂਸਿੰਸ ਬਣਾਏ ਰੱਖਣ ਲਈ ਘਰਾਂ 'ਚ ਹਨ। ਭਾਰਤ ਸਰਕਾਰ ਦੁਆਰਾ ਲਾਕਡਾਊਨ ਦਾ ਵੀ ਐਲਾਨ ਕੀਤਾ ਗਿਆ ਹੈ। ਅਜਿਹੇ 'ਚ ਲੋਕਾਂ ਲਈ ਸਭ ਤੋਂ ਮੁਸ਼ਕਲ ਹੈ ਕਿ ਉਹ ਆਪਣਿਆਂ ਨੂੰ ਇਨੇਂ ਦਿਨ ਬਿਨਾਂ ਮਿਲੇ ਕਿਵੇਂ ਰਹਿਣਗੇ। ਪਰ ਤਕਨੀਕ ਦੇ ਇਸ ਯੁੱਗ 'ਚ ਇਹ ਅਸੰਭਵ ਨਹੀਂ ਹੈ। ਅੱਜ ਵੀਡੀਓ ਕਾਲਿੰਗ ਰਾਹੀਂ ਤੁਸੀਂ ਹਰ ਸਮੇਂ ਆਪਣੇ ਨਾਲ ਕਨਕੈਟ ਰਹਿ ਸਕਦੇ ਹੋ। ਵੀਡੀਓ ਕਾਲਿੰਗ ਲਈ ਗੂਗਲ ਦਾ ਗੂਗਲ ਡੂਓ ਕਾਫੀ ਮਸ਼ਹੂਰ ਹੈ ਅਤੇ ਕੰਪਨੀ ਨੇ ਲੋਕਾਂ ਨੂੰ ਬਿਹਤਰ ਸੁਰੱਖਿਆ ਦੇਣ ਲਈ ਇਸ ਐਪ 'ਚ ਇਕ ਵੱਡਾ ਬਦਲਾਅ ਕੀਤਾ ਹੈ।

PunjabKesari

ਗੂਗਲ ਡੂਓ 'ਚ ਹੁਣ ਇਕੱਠੇ 12 ਲੋਕਾਂ ਨਾਲ ਵੀਡੀਓ ਚੈਟਿੰਗ ਕੀਤੀ ਜਾ ਸਕਦੀ ਹੈ ਜਦਕਿ ਪਹਿਲੇ ਇਹ ਗਿਣਤੀ ਸਿਰਫ 8 ਸੀ। ਲਾਕਡਾਊਨ ਦੇ ਸਮੇਂ ਕੰਪਨੀ ਦੁਆਰਾ ਕੀਤਾ ਗਿਆ ਇਹ ਬਦਲਾਅ ਲੋਕਾਂ ਨੂੰ ਵੱਡੀ ਰਾਹਤ ਦੇਵੇਗਾ। ਹੁਣ ਤੁਸੀਂ ਇਕੱਠੇ 12 ਲੋਕਾਂ ਨਾਲ ਵੀਡੀਓ ਕਾਲਿੰਗ ਰਾਹੀਂ ਜੁੜ ਸਕਦੇ ਹੋ। ਇਸ ਦੇ ਨਾਲ ਹੀ ਤੁਹਾਨੂੰ ਆਪਣਿਆਂ ਤੋਂ ਦੂਰੀ ਦਾ ਅਹਿਸਾਸ ਵੀ ਨਹੀਂ ਹੋਵੇਗਾ।

PunjabKesari

ਗੂਗਲ ਡੂਓ ਦੀ ਪ੍ਰੋਡਕਟ ਐਂਡ ਡਿਜ਼ਾਈਨ ਸੈਗਮੈਂਟ ਦੀ ਸੀਨੀਅਰ ਡਾਇਰੈਕਟਰ ਸਨਾਜ ਅਹਾਰੀ ਨੇ ਆਪਣੇ ਟਵਿੱਟਰ ਅਕਾਊਂਟ ਰਾਹੀਂ ਗੂਗਲ ਡੂਓ 'ਚ ਕੀਤੇ ਗਏ ਇਸ ਵੱਡੇ ਬਦਲਾਅ ਦਾ ਐਲਾਨ ਕੀਤਾ ਹੈ। ਜਿਸ 'ਚ ਉਸ ਨੇ ਦੱਸਿਆ ਕਿ ਹੁਣ ਯੂਜ਼ਰਸ ਇਕ ਸਮੇਂ 'ਚ 8 ਦੀ ਜਗ੍ਹਾ 12 ਲੋਕਾਂ ਨਾਲ ਵੀਡੀਓ ਚੈੱਟ ਕਰ ਸਕੋਗੇ।

PunjabKesari

ਦੱਸ ਦੇਈਏ ਕਿ ਗੂਗਲ ਡੂਓ ਦੀ ਵਰਤੋਂ ਆਈ.ਓ.ਐੱਸ. ਅਤੇ ਐਂਡ੍ਰਾਇਡ ਦੋਵਾਂ ਪਲੇਟਫਾਰਮਸ 'ਤੇ ਕੀਤਾ ਜਾ ਸਕਦੀ ਹੈ। ਇਹ ਐਪ ਸਟੋਰ ਅਤੇ ਗੂਗਲ ਪਲੇਅ ਸਟੋਰ 'ਤੇ ਫ੍ਰੀ ਉਪਲੱਬਧ ਹੈ। ਐਪ ਦਾ ਇਸਤੇਮਾਲ ਕਰਨ ਵੇਲੇ ਯੂਜ਼ਰਸ ਨੂੰ ਬਿਹਤਰ ਵੀਡੀਓ ਕੁਆਲਟੀ ਦੀ ਵੀ ਸੁਵਿਧਾ ਮਿਲੇਗੀ। ਇਸ 'ਚ ਕੀਤੇ ਗਏ ਬਦਲਾਅ ਤੋਂ ਬਾਅਦ ਇਹ ਐਪ ਅਜਿਹੇ ਲੋਕਾਂ ਲਈ ਬੇਹੱਦ ਵਰਤੋਂ ਦਾਇਕ ਸਾਬਤ ਹੋਵੇਗੀ ਜੋ ਕਿ ਇਨਾਂ ਦਿਨੀਂ ਘਰੋਂ ਕੰਮ ਕਰ ਰਹੇ ਹਨ। ਭਾਰਤ 'ਚ 15 ਅਪ੍ਰੈਲ ਤਕ ਲਈ ਲਾਕਡਾਊਨ ਕੀਤਾ ਗਿਆ ਹੈ ਅਤੇ ਲੋਕ ਆਪਣੇ ਘਰਾਂ 'ਚ ਬੈਠ ਕੇ ਆਫਿਸ ਦਾ ਕੰਮ ਕਰ ਰਹੇ ਹਨ।

PunjabKesari


author

Karan Kumar

Content Editor

Related News