ਚੀਨੀ ਕੰਪਨੀ ਨੇ ਤਿਆਰ ਕੀਤੀ Jeep Wrangler SUV ਦੀ ਨਕਲ (ਵੇਖੋ ਤਸਵੀਰਾਂ)

09/26/2020 4:17:45 PM

ਆਟੋ ਡੈਸਕ– ਚੀਨੀ ਕੰਪਨੀਆਂ ਪਹਿਲਾਂ ਤੋਂ ਹੀ ਦੂਜੀਆਂ ਕੰਪਨੀਆਂ ਦੇ ਪ੍ਰੋਡਕਟਸ ਅਤੇ ਵਾਹਨਾਂ ਦੀ ਨਕਲ ਕਰਨ ’ਚ ਪੂਰੀ ਦੁਨੀਆ ’ਚ ਮਸ਼ਹੂਰ ਹਨ। ਇਹ ਕੰਪਨੀਆਂ ਸਮੇਂ-ਸਮੇਂ ’ਤੇ ਉਦਾਹਰਣ ਹੀ ਅਜਿਹੀ ਦਿੰਦੀਆਂ ਹਨ ਕਿ ਲੋਕ ਹੈਰਾਨ ਰਹਿ ਜਾਂਦੇ ਹਨ। ਚੀਨ ਦੀ ਵਾਹਨ ਨਿਰਮਾਤਾ ਕੰਪਨੀ BAIC ਨੇ ਹੁਣ Jeep Wrangler SUV ਦੀ ਨਕਲ ਤਿਆਰ ਕਰ ਦਿੱਤੀ ਹੈ। ਇਸ ਐੱਸ.ਯੂ.ਵੀ. ਦਾ ਨਾਂ BJ40 Plus ਰੱਖਿਆ ਗਿਆ ਹੈ ਜਿਸ ਨੂੰ 2.0 ਲੀਟਰ ਟਰਬੋਚਾਰਜਡ ਪੈਟਰੋਲ ਅਤੇ ਡੀਜ਼ਲ ਇੰਜਣ ਆਪਸ਼ਨ ਨਾਲ ਮੁਹੱਈਆ ਕੀਤਾ ਜਾਵੇਗਾ। ਫਿਲਹਾਲ ਇਸ ਦੀ ਕੀਮਤ ਕਿੰਨੀ ਹੈ, ਇਹ ਅਜੇ ਪਤਾ ਨਹੀਂ ਲੱਗਾ। 

PunjabKesari

ਕਾਰ ਦੇ ਫਰੰਟ ’ਚ ਕੀਤਾ ਗਿਆ ਮਾਮੂਲੀ ਜਿਹਾ ਬਦਲਾਅ
BAIC ਕੰਪਨੀ ਨੇ BJ40 Plus ਐੱਸ.ਯੂ.ਵੀ. ਦੇ ਫਰੰਟ ਵਾਲੇ ਹਿੱਸੇ ’ਚ ਥੋੜ੍ਹਾ ਬਦਲਾਅ ਜ਼ਰੂਰ ਕੀਤਾ ਹੈ ਪਰ ਕਾਰ ਦੇ ਬਾਕੀ ਹਿੱਸਿਆਂ ਨੂੰ ਪੂਰੀ ਤਰ੍ਹਾਂ ਜੀਪ ਰੈਂਗਲਰ ਵਰਗਾ ਹੀ ਰੱਖਿਆ ਗਿਆ ਹੈ। ਇਸ ਨੂੰ ਵੇਖਣ ’ਤੇ ਹੀ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਇਹ ਰੈਂਗਲਰ ਤੋਂ ਪੂਰੀ ਤਰ੍ਹਾਂ ਪ੍ਰੇਰਿਤ ਹੈ। 

PunjabKesari

ਕਾਰ ’ਚ ਲਗਾਏ ਗਏ ਸਪੋਰਟੀ ਅਲੌਏ ਵ੍ਹੀਲਜ਼
ਇਸ ਐੱਸ.ਯੂ.ਵੀ. ’ਚ ਰੈਂਗਲਰ ਦੀ ਤਰ੍ਹਾਂ ਹੀ ਫਲੇਅਰਡ ਵ੍ਹੀਲ ਆਰਕ, ਵੱਡੇ ORVA, ਚੰਕੀ ਟਾਇਰ ਅਤੇ ਸਪੋਰਟੀ ਅਲੌਏ ਵ੍ਹੀਲਜ਼ ਲਗਾਏ ਗਏ ਹਨ। ਇਸ ਦੇ ਹੁੱਡ ’ਤੇ ਚੀਪ ਦੀ ਬਜਾਏ BAIC ਦੀ ਬੈਂਜਿੰਗ ਮੌਜੂਦ ਹੈ। ਫੌਗ ਲੈਂਪਸ ਦੇ ਚਾਰੇ ਪਾਸੇ LED DRL ਲੱਗੇ ਹਨ, ਉਥੇ ਹੀ ਸਕਿਡ ਪਲੇਟ ਨੂੰ ਸਿਲਵਰ ਫਿਨਿਸ਼ ਦਿੱਤੀ ਗਈ ਹੈ। 

PunjabKesari

ਇਸ ਵਿਚ ਵੀ ਲੱਗਾ ਹੈ ਫੁਲੀ ਡਿਜੀਟਲ ਇੰਸਟਰੂਮੈਂਟ ਕਲੱਸਟਰ
ਇਸ ਦੇ ਇੰਟੀਰੀਅਰ ’ਚ ਪਿੱਛੇ ਵਾਲੇ ਯਾਤਰੀਆਂ ਲਈ ਫਰੰਟ ਫੇਸਿੰਗ ਸੀਟਾਂ, ਜ਼ਿਆਦਾ ਸਪੇਸ, ਰੂਫ ਮਾਊਂਟੇਡ ਸਪੀਕਰ, ਟੱਚਸਕਰੀਨ ਇੰਫੋਟੇਨਮੈਂਟ ਸਕਰੀਨ ਅਤੇ ਪੂਰੀ ਤਰ੍ਹਾਂ ਡਿਜੀਟਲ ਇੰਸਟਰੂਮੈਂਟ ਕਲੱਸਟਰ ਦਿੱਤਾ ਗਿਆ ਹੈ। ਫਿਲਹਾਲ ਇਸ ਐੱਸ.ਯੂ.ਵੀ. ਦੀ ਕੀਮਤ ਕਿੰਨੀ ਹੈ ਇਹ ਅਜੇ ਪਤਾ ਨਹੀਂ ਲੱਗਾ। 


Rakesh

Content Editor

Related News