8MP ਫਰੰਟ ਕੈਮਰੇ ਨਾਲ ਲਾਂਚ ਹੋਇਆ ਕੂਲਪੈਡ ਨੋਟ 5 ਲਾਈਟ

Thursday, Mar 16, 2017 - 04:44 PM (IST)

8MP ਫਰੰਟ ਕੈਮਰੇ ਨਾਲ ਲਾਂਚ ਹੋਇਆ ਕੂਲਪੈਡ ਨੋਟ 5 ਲਾਈਟ
ਜਲੰਧਰ- ਚਾਈਨੀਜ਼ ਸਮਾਰਟਫੋਨ ਨਿਰਮਾਤਾ ਕੰਪਨੀ ਕੂਲਪੈਡ ਨੇ ਭਾਰਤ ''ਚ ਆਪਣਾ ਨਵਾਂ ਸਮਾਰਟਫੋਨ ਕੂਲਪੈਡ ਨੋਟ 5 ਲਾਈਟ ਲਾਂਚ ਕਰ ਦਿੱਤਾ ਹੈ। 8,199 ਰੁਪਏ ''ਚ ਲਾਂਚ ਹੋਇਆ ਇਹ ਸਮਾਰਟਫੋਨ 21 ਮਾਰਚ ਤੋਂ ਐਕਸਕਲੂਸਿਵ ਤੌਰ ''ਤੇ ਈ-ਕਾਮਰਸ ਸਾਈਟ ਐਮਾਜ਼ਾਨ ਇੰਡੀਆ ''ਤੇ ਮਿਲੇਗਾ। ਇਸ ਸਮਾਰਟਫੋਨ ਦੀ ਅਹਿਮ ਖਾਸੀਅਤ ਇਸ ''ਚ ਦਿੱਤਾ ਗਿਆ 8MP ਦਾ ਫਰੰਟ ਕੈਮਰਾ ਹੈ, ਜਿਸ ਨਾਲ ਫਲੈਸ਼ ਵੀ ਦਿੱਤਾ ਗਿਆ ਹੈ।
ਐਂਡਰਾਇਡ 6.0 ਮਾਰਸ਼ਮੈਲੋ ''ਤੇ ਰਨ ਕਰਨ ਵਾਲੇ ਇਸ ਸਮਾਰਟਫੋਨ ''ਚ 5 ਇੰਚ ਦੀ ਐੱਚ. ਡੀ. (720x1280 ਪਿਕਸਲ) 2.5ਡੀ ਕਵਰਡ ਗਲਾਸ ਆਈ. ਪੀ. ਐੱਸ. ਡਿਸਪਲੇ ਹੈ। ਇਸ ''ਚ 1 ਗੀਗਾਹਟਰਜ਼ ਕਵਾਡ-ਕੋਰ ਮੀਡੀਆਟੇਕ ਐੱਮ. ਟੀ. 6735 ਸੀ. ਪੀ. ਚਿੱਪਸੈੱਟ ਨਾਲ 3 ਜੀ. ਬੀ. ਰੈਮ ਦਿੱਤੀ ਗਈ ਹੈ। ਗ੍ਰਾਫਿਕਸ ਲਈ ਮਾਲੀ 720 ਜੀ. ਪੀ. ਯੂ. ਇੰਟੀਗ੍ਰਟੇਡ ਹੈ। ਹੈਂਡਸੈੱਟ ''ਚ 13MP ਦਾ ਰਿਅਰ ਕੈਮਰਾ ਹੈ, ਜਿਸ ਨਾਲ ਮੌਜੂਦ ਹੈ ਡਿਊਲ ਐੱਲ. ਈ. ਡੀ. ਫਲੈਸ਼ ਵਰਗਾ ਕਿ ਅਸੀਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ ਕਿ ਫੋਨ ''ਚ ਫਰੰਟ ਪੈਨਲ ''ਤੇ ਐੱਲ. ਈ. ਡੀ. ਫਲੈਸ਼ ਨਾਲ 8MP ਦਾ ਸੈਂਸਰ ਦਿੱਤਾ ਗਿਆ ਹੈ। ਫਿੰਗਰਪਿੰਟ ਸੈਂਸਰ ਪਿਛਲੇ ਹਿੱਸੇ ''ਤੇ ਮੌਜੂਦ ਹੈ। 
ਕੂਲਪੈਡ ਨੋਟ 5 ਲਾਈਟ ਦੀ ਇਨਬਿਲਟ ਸੋਟਰੇਜ 16GB ਹੈ ਅਤੇ ਜ਼ਰੂਰਤ ਪੈਣ ''ਤੇ ਤੁਸੀਂ 64GB ਤੱਕ ਦੇ ਮਾਈਕ੍ਰੋ ਐੱਸ. ਡੀ. ਕਾਰਡ ਨੂੰ ਇਸਤੇਮਾਲ ਕਰ ਸਕਣਗੇ। ਪਾਵਰ ਲਈ ਇਸ ਸਮਾਰਟਫੋਨ ''ਚ 2500 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ। ਇਸ ਦੇ ਬਾਰੇ ''ਚ 200 ਘੰਟੇ ਦੇ ਸਟੈਡਬਾਏ ਦੇਣ ਦਾ ਦਾਅਵਾ ਕੀਤਾ ਗਿਆ ਹੈ।

Related News