ਐਮਾਜ਼ਾਨ ਸੇਲ ''ਤੇ Coolpad Note 5 ਅਤੇ Note 5 Lite ਸਮਾਰਟਫੋਨਜ਼ ਮਿਲਣਗੇ ਸਸਤੇ ''ਚ

05/10/2017 2:16:52 PM

ਜਲੰਧਰ- ਕੂਲਪੈਡ ਨੋਟ 5 ਅਤੇ 5 ਲਾਈਟ ਸਮਾਰਟਫੋਨ 11 ਮਈ ਤੋਂ ਸ਼ੁਰੂ ਹੋਣ ਵਾਲੀ ਐਮਾਜ਼ਾਨ ਗ੍ਰੇਟ ਇੰਡੀਅਨ ਸੇਲ 2017 ''ਚ ਘੱਟ ਕੀਮਤ ''ਚ ਉਪਲੱਬਧ ਹੋਣਗੇ। ਕੰਪਨੀ ਨੇ ਜਾਣਕਾਰੀ ਦਿੱਤੀ ਹੈ ਕਿ ਕੂਲਪੈਡ ਨੋਟ 5 ਅਤੇ ਨੋਟ 5 ਲਾਈਟ ਦੀਆਂ ਕੀਮਤਾਂ ''ਚ ਕ੍ਰਮਵਾਰ: 1,000 ਰੁਪਏ ਅਤੇ 1,200 ਰੁਪਏ ਦੀ ਕਟੌਤੀ ਕੀਤੀ ਗਈ ਹੈ। ਇਹ ਕਟੌਤੀ ਸੀਮਤ ਸਮੇਂ ਲਈ ਹੈ। ਕਟੌਤੀ ਤੋਂ ਬਾਅਦ 5 ਅਤੇ ਨੋਟ 5 ਲਾਈਟ ਸਮਾਰਟਫੋਨ ਕ੍ਰਮਵਾਰ: 9,999 ਰੁਪਏ ਅਤੇ 6,999 ਰੁਪਏ ''ਚ ਮਿਲਣਗੇ। ਐਮਾਜ਼ਾਨ ਗ੍ਰੇਟ ਇੰਡੀਅਨ ਸੇਲ 11 ਮਈ ਤੋਂ 14 ਮਈ ਦੇ ਵਿਚਕਾਰ ਐਮਾਜ਼ਾਨ ਤੱਕ ਚੱਲੇਗੀ।
ਐਮਾਜ਼ਾਨ ਇੰਡੀਆ ''ਤੇ 11 ਮਈ ਤੋਂ 14 ਮਈ ਤੱਕ ਆਯੋਜਿਤ ਕੀਤੀ ਜਾਣ ਵਾਲੀ ਇਸ ਸੇਲ ''ਚ ਲਗਭਗ ਸਾਰੀ ਕੈਟਾਗਰੀ ਦੇ ਪ੍ਰੋਡੈਕਟ ''ਤੇ ਆਫਰ ਅਤੇ ਡਿਸਕਾਊਂਟ ਮਿਲਣਗੇ। ਸੇਲ ਦੇ ਦੌਰਾਨ ਸਮਾਰਟਫੋਨ, ਐਕਸੈਸਰੀ ਅਤੇ ਦੂਜੇ ਇਲੈਕਟ੍ਰਾਨਿਕ ਪ੍ਰੋਡੈਕਟ ''ਤੇ 50 ਫੀਸਦੀ ਤੱਕ ਦੀ ਸ਼ੂਟ ਮਿਲੇਗੀ ਅਤੇ ਸਿਟੀਬੈਂਕ ਕਾਰਡਧਾਰਕਾਂ ਨੂੰ ਕੈਸ਼ਬੈਕ ਆਫਰ ਵੀ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਸਿਟੀ ਬੈਂਕ ਡੇਬਿਟ ਜਾਂ ਕ੍ਰੇਡਿਟ ਕਾਰਡ ਨਾਲ ਵੈੱਬਸਾਈਟ ਤੋਂ ਖਰੀਦਦਾਰੀ ਕਰਨ ''ਤੇ 10 ਫੀਸਦੀ ਅਤੇ ਐਪ ''ਤੇ 15 ਫੀਸਦੀ ਤੱਕ ਦਾ ਕੈਸ਼ਬੈਕ ਮਿਲ ਰਿਹਾ ਹੈ।
ਕੂਲਪੈਡ ਨੋਟ 5 ''ਚ 5.5 ਇੰਚ ਦਾ ਫੁੱਲ ਐੱਚ. ਡੀ. (1920x1080 ਪਿਕਸਲ) 2.5ਡੀ ਕਵਰਡ ਗਲਾਸ ਡਿਸਪਲੇ ਹੈ। ਹੈਂਡਸੈੱਟ ''ਚ ਕਵਾਲਕਮ ਸਨੈਪਡ੍ਰੈਗਨ 617 ਆਕਟਾ-ਕੋਰ ਪ੍ਰੋਸੈਸਰ ਨਾਲ 4 ਜੀ. ਬੀ. ਰੈਮ ਦਾ ਇਸਤੇਮਾਲ ਕੀਤਾ ਗਿਆ ਹੈ। ਗ੍ਰਾਫਿਕਸ ਲਈ ਐਡ੍ਰੋਨੋ 405 ਜੀ. ਪੀ. ਯੂ. ਦਿੱਤਾ ਗਿਆ ਹੈ। ਇਨਬਿਲਟ ਸਟੋਰੇਜ 32 ਜੀ. ਬੀ ਹੈ ਅਤੇ ਜ਼ਰੂਰਤ ਪੈਣ ''ਤੇ ਯੂਜ਼ਰ 64 ਜੀ. ਬੀ. ਤੱਕ ਦਾ ਮਾਈਕ੍ਰੋ ਐੱਸ. ਡੀ. ਕਾਰਡ ਇਸਤੇਮਾਲ ਕਰਨਾ ਸੰਭਵ ਹੋਵੇਗਾ। ਗੌਰ ਕਰਨ ਵਾਲੀ ਗੱਲ ਹੈ ਕਿ ਇਹ ਹਾਈਬ੍ਰਿਡ ਸਿਮ ਸਲਾਟ ਨਾਲ ਆਉਂਦਾ ਹੈ। ਸਮਾਰਟਫੋਨ ''ਚ ਐੱਲ. ਈ. ਡੀ. ਫਲੈਸ਼ ਨਾਲ 13 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਮੌਜੂਦ ਹੈ 8 ਮੈਗਾਪਿਕਸਲ ਦਾ ਫਰੰਟ ਕੈਮਰਾ। ਫਰੰਟ ਕੈਮਰਾ ਬਿਊਟੀਫਿਕੇਸ਼ਨ ਫੀਚਰ ਨਾਲ ਲੈਸ ਹੈ। ਮੇਟਲ ਯੂਨੀਬਾਡੀ ਵਾਲੇ ਇਸ ਫੋਨ ''ਚ ਇਕ ਫਿੰਗਰਪ੍ਰਿੰਟ ਸਕੈਨਰ ਵੀ ਦਿੱਤਾ ਗਿਆ ਹੈ।
ਗੱਲ ਕਰੀਏ ਕੂਲਪੈਡ ਨੋਟ 5 ਲਾਈਟ ਦੀ ਤਾਂ ਇਹ ਫੋਨ ਐਂਡਰਾਇਡ 6.0 ਮਾਰਸ਼ਮੈਲੋ ''ਤੇ ਆਧਾਰਿਤ ਕੂਲ ਯੂਆਈ 8.0 ''ਤੇ ਚੱਲਦਾ ਹੈ। ਇਸ ''ਚ 5 ਇੰਚ ਦਾ ਐੱਚ. ਡੀ. (720x1280 ਪਿਕਸਲ) 2.5ਡੀ ਕਵਰਡ ਗਲਾਸ ਆਈ. ਪੀ. ਐੱਸ. ਡਿਸਪਲੇ ਹੈ। ਇਸ ''ਚ 1 ਗੀਗਾਹਟਰਜ਼ ਕਵਾਡ-ਕੋਰ ਮੀਡੀਆਟੇਕ ਐੱਮ. ਟੀ. 6735 ਸੀ. ਪੀ. ਚਿੱਪਸੈੱਟ ਨਾਲ 3 ਜੀ. ਬੀ. ਰੈਮ ਦਿੱਤਾ ਗਿਆ ਹੈ। ਹੈਂਡਸੈੱਟ ''ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ ਅਤੇ ਮੌਜੂਦ ਹੈ ਡਿਊਲ ਐੱਲ. ਈ. ਡੀ. ਫਲੈਸ਼। ਫੋਨ ''ਚ ਫ੍ਰੰਟ ਪੈਨਲ ''ਤੇ ਐੱਲ. ਈ. ਡੀ. ਫਲੈਸ਼ ਨਾਲ 8 ਮੈਗਾਪਿਕਸਲ ਦਾ ਸੈਂਸਰ ਦਿੱਤਾ ਗਿਆ ਹੈ। ਫਿੰਗਰਪ੍ਰਿੰਟ ਸੈਂਸਰ ਪਿਛਲੇ ਹਿੱਸੇ ''ਤੇ ਮੈਜੂਦ ਹੈ। ਫੋਨ ਦੀ ਇਨਬਿਲਟ ਸਟੋਰੇਜ 16 ਜੀ. ਬੀ. ਹੈ ਅਤੇ ਜ਼ਰੂਰਤ ਪੈਣ ''ਤੇ ਤੁਸੀਂ 64 ਜੀ. ਬੀ. ਤੱਕ ਦੇ ਮਾਈਕ੍ਰੋ ਐੱਸ. ਡੀ. ਕਾਰਡ ਨੂੰ ਇਸਤੇਮਾਲ ਕਰ ਸਕੋਗੇਂ। ਕਨੈਕਟੀਵਿਟੀ ਫੀਚਰ ''ਚ 4 ਜੀ. ਵੀ. ਓ. ਐੱਲ. ਟੀ. ਈ., ਵਾਈ-ਫਾਈ 802.11 ਬੀ/ਜੀ/ਐੱਨ, ਬਲੂਟੁਥ ਵੀ4.0, 3.5 ਐੱਮ. ਐੱਮ. ਆਡੀਓ ਜੈਕ ਅਤੇ ਮਾਈਕ੍ਰੋ-ਯੂ. ਐੱਸ. ਬੀ. ਸ਼ਾਮਿਲ ਹੈ। ਪਾਵਰ ਦੇਣ ਲਈ 2500 ਐੱਮ. ਏ. ਐੱਚ. ਦੀ ਬੈਟਰੀ ਮੌਜੂਦ ਹੈ। ਇਸ ਦੇ ਬਾਰੇ ''ਚ 200 ਘੰਟੇ ਤੱਕ ਦੇ ਸਟੈਂਡਬਾਏ ਟਾਈਮ ਦੇਣ ਦਾ ਦਾਅਵਾ ਕੀਤਾ ਗਿਆ ਹੈ।

Related News