ਫਿੰਗਰਪ੍ਰਿੰਟ ਸੈਂਸਰ ਨਾਲ ਲਾਂਚ ਹੋਇਆ ਕੂਲਪੈਡ ਦਾ ਇਹ ਸਮਾਰਟਫੋਨ
Wednesday, Dec 14, 2016 - 01:39 PM (IST)
.jpg)
ਜਲੰਧਰ: ਚਾਈਨੀਜ਼ ਹੈਂਡਸੈੱਟ ਨਿਰਮਾਤਾ ਕੰਪਨੀ ਕੂਲਪੈਡ ਨੇ ਮਿਡ-ਰੇਂਜ ਸਮਾਰਟਫੋਨਸ ਨੂੰ ਮਾਰਕੀਟ ''ਚ ਲਾਂਚ ਕੀਤਾ ਹੈ। ਚੀਨ ''ਚ ਲਾਂਚ ਹੋਏ ਸਮਾਰਟਫੋਨ ਕੂਲਪੈਡ N1 ਦੀ ਕੀਮਤ 799 ਯੁਆਨ (ਲਗਭਗ 7,811 ਰੁਪਏ) ਹੈ। ਫਿੰਗਰਪ੍ਰਿੰਟ ਸੈਂਸਰ ਨਾਲ ਲੈਸ ਇਹ ਸਮਾਰਟਫੋਨ ਐਂਡ੍ਰਾਇਡ 6.0 ਮਾਰਸ਼ਮੈਲੋ ''ਤੇ ਕੰਮ ਕਰਦਾ ਹੈ।
Coolpad N1 Smartphone
ਮੇਟਲ ਯੂਨੀਬਾਡੀ ਡਿਜ਼ਾਇਨ ਨਾਲ ਲੈਸ ਕੂਲਪੈਡ N1 ਸਮਾਰਟਫੋਨ ''ਚ 5-ਇੰਚ ਦੀ HD 2.5D ਕਰਵਡ ਡਿਸਪਲੇ, 1GHz ਦਾ ਕਵਾਡ - ਕੋਰ ਮੀਡੀਆਟੈੱਕ MT6735P ਪ੍ਰੋਸੈਸਰ ਅਤੇ 2GB ਦੀ ਰੈਮ ਦਿੱਤੀ ਗਈ ਹੈ। ਫੋਨ ''ਚ ਤੁਹਾਨੂੰ 16GB ਦੀ ਇੰਟਰਨਲ ਸਟੋਰੇਜ਼ ਵੀ ਮਿਲ ਰਹੀ ਹੈ ਜਿਨੂੰ ਮਾਇਕ੍ਰੋ ਐੱਸ. ਡੀ ਕਾਰਡ ਦੀ ਸਹਾਇਤਾ ਨਾਲ 64GB ਤੱਕ ਵਧਾਈ ਜਾ ਸਕਦੀ ਹੈ। ਇਸ ਤੋਂ ਇਲਾਵਾ ਇਸ ਸਮਾਰਟਫੋਨ N1 ਦਾ ਪ੍ਰੀਮੀਅਮ ਵੇਰਿਅੰਟ ਤੁਹਾਨੂੰ 3GB ਦੀ ਰੈਮ ਅਤੇ 32GB ਦੀ ਸਟੋਰੇਜ਼ ਦੇ ਨਾਲ ਮਿਲ ਜਾਵੇਗਾ। ਕੈਮਰਾ ਦੀ ਗੱਲ ਕਰੀਏ ਤਾਂ ਸਮਾਰਟਫੋਨ ''ਚ 8MP ਦਾ ਰਿਅਰ ਕੈਮਰਾ LED ਫ਼ਲੈਸ਼ ਦੇ ਨਾਲ ਦਿੱਤਾ ਗਿਆ ਹੈ ਅਤੇ ਇਸ ''ਚ 5MP ਦਾ ਫ੍ਰੰਟ ਕੈਮਰਾ ਵੀ ਮੌਜੂਦ ਹੈ। ਐਂਡ੍ਰਾਇਡ 6.0 ਮਾਰਸ਼ਮੈਲੋ ''ਤੇ ਕੰਮ ਕਰਨ ਵਾਲੇ ਇਸ ਸਮਾਰਟਫੋਨ ''ਚ ਤੁਹਾਨੂੰ 2500mAh ਸਮਰੱਥਾ ਦੀ ਬੈਟਰੀ ਅਤੇ ਫਿੰਗਰਪ੍ਰਿੰਟ ਸੈਂਸਰ ਵੀ ਮਿਲ ਰਿਹਾ ਹੈ।