ਗਰਮੀਆਂ ''ਚ ਤੁਹਾਨੂੰ ਕੂਲ ਰੱਖਣਗੇ ਇਹ ਬਜਟ ਫ੍ਰੈਂਡਲੀ Gadgets
Friday, May 05, 2017 - 12:38 PM (IST)

ਜਲੰਧਰ- ਗਰਮੀਆਂ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ ਅਤੇ ਤੇਜ ਪੈ ਰਹੀ ਧੁੱਪ ਨੇ ਆਪਣਾ ਕਹਿਰ ਵੀ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਗਰਮੀ ''ਚ ਲੋਕਾਂ ਨੂੰ ਸਿਰਫ ਠੰਡੀ ਚੀਜਾਂ ਦਾ ਹੀ ਸਹਾਰਾ ਹੁੰਦਾ ਹੈ। ਅਸੀਂ ਤੁਤੁਹਾਨੂੰ ਗਰਮੀ ਤੋਂ ਬਚਾਉਣ ਲਈ ਦੱਸ ਰਹੇ ਹਨ ਕੁੱਝ ਸੁਪਰ ਕੂਲ ਗੈਜੇਟਸ। ਇਹ ਗੈਜੇਟਸ ਤੁਹਾਡੀ ਜੇਬ ਦੇ ਹਿਸਾਬ ਨਾਲ ਵੀ ਫਿੱਟ ਰਹਿਣਗੇ। ਆਓ ਜਾਣਦੇ ਹਾਂ ਉਨ੍ਹਾਂ ਗੈਜੇਟਸ ਦੇ ਬਾਰੇ ''ਚ ਜੋ ਗਰਮੀ ਦੇ ਮੌਸਮ ''ਚ ਤੁਹਾਨੂੰ ਰੱਖਣਗੇ ਕੂਲ।
USB fan : ਜੇਕਰ ਤੁਸੀਂ ਕਿਸੇ ਅਜਿਹੀ ਜਗ੍ਹਾ ''ਤੇ ਜਾ ਰਹੇ ਹੋ ਜਿਥੇ ਗਰਮੀ ਤੋਂ ਬਚਣ ਲਈ ਪੱਖਾ, ਕੂਲਰ ਜਾਂ 13 ਮੌਜੂਦ ਨਾ ਹੋਵੇ ਤਾਂ ਆਪਣੇ ਨਾਲ USB fan ਜ਼ਰੂਰ ਲੈ ਜਾਓ। ਇਹ USB ਅਤੇ ਮਾਈਕ੍ਰੋ USB ਰਾਹੀਂ ਕੁਨੈਕਟ ਹੋ ਜਾਂਦਾ ਹੈ।
Generic Mini PC USB refrigerator : ਜੇਕਰ ਤੁਸੀਂ ਕਿਤੇ ਬਾਹਰ ਜਾ ਰਹੇ ਹੋ ਅਤੇ ਤੁਹਾਨੂੰ ਪਾਣੀ ਜਾਂ ਡਰਿੰਕ ਠੰਡੀ ਰੱਖਣੀ ਹੈ ਤਾਂ ਇਹ ਮਿਨੀ ਫਰਿੱਜ ਤੁਹਾਡੇ ਬਹੁਤ ਕੰਮ ਆ ਸਕਦਾ ਹੈ। USB ਨਾਲ ਚੱਲਣ ਵਾਲੇ ਇਸ ਗੈਜੇਟ ''ਚ ਟੈਂਪਰੇਚਰ ਸੈੱਟ ਕਰਨ ਦਾ ਆਪਸ਼ਨ ਵੀ ਦਿੱਤਾ ਗਿਆ ਹੈ।
USB LED clock fan : ਫਲੈਕਸੀਬਲ ਨੈੱਕ ਵਾਲਾ ਇਹ USB ਫੈਨ ਬਹੁਤ ਆਸਾਨੀ ਨਾਲ ਐਡਜਸਟ ਕੀਤਾ ਜਾ ਸਕਦਾ ਹੈ। ਇਸ ਵਿਚ ਮੌਜੂਦ LED ਕਲਾਕ ਇਸ ਨੂੰ ਸੁਪਰ ਕੂਲ ਗੈਜੇਟ ਬਣਾਉਂਦੀ ਹੈ।
Solar Powered Fan Cap : ਜੇਕਰ ਤੁਸੀਂ ਕਿਸੇ ਕਾਰਨ ਧੁੱਪ ''ਚ ਸਮਾਂ ਬਿਤਾਉਣਾ ਹੈ ਤਾਂ Solar Powered Fan Cap ਤੁਹਾਡੇ ਬਹੁਤ ਕੰਮ ਆਏਗਾ। ਜਿਵੇਂ ਹੀ ਤੁਸੀਂ ਧੁੱਪ ''ਚ ਆ ਜਾਂਦੇ ਹੋ ਤਾਂ ਇਸ ਦੇ ਲਈ ਸੋਲਰ ਪੈਨਲ ਊਰਜਾ ਪੈਦਾ ਕਰਨਾ ਸ਼ੁਰੂ ਕਰ ਦਿੰਦੇ ਹਨ, ਜਿਸ ਦੀ ਮਦਦ ਨਾਲ ਕੈਪ ''ਚ ਮੌਜੂਦ ਫੈਨ ਤੁਹਾਡੇ ਚਿਹਰੇ ''ਤੇ ਹਵਾ ਦੇਣ ਲਗਦੇ ਹਨ।
Portable Humidifier : ਕਿਊਟ ਜਿਹਾ ਦਿਸਣ ਵਾਲਾ ਇਹ ਗੈਜੇਟ ਡਰਾਈ ਏਅਰ ਕੰਡੀਸ਼ਨ ਦੀ ਸਥਿਤੀ ਨਾਲ ਨਜਿੱਠਣ ਦੇ ਬਹੁਤ ਕੰਮ ਆਏਗਾ। ਇਸ ''ਚ ਤੁਸੀਂ 60 ml ਪਾਣੀ ਭਰ ਸਕਦੇ ਹੋ। ਇਹ ਸਾਈਜ਼ ''ਚ ਛੋਟਾ ਹੋਣ ਕਾਰਨ ਆਸਾਨੀ ਨਾਲ ਕੈਰੀ ਕੀਤਾ ਜਾ ਸਕਦਾ ਹੈ।
Silver Stainless Steel Ice Cubes : ਗਰਮੀਆਂ ਦੀਆਂ ਪਾਰਟੀਆਂ ''ਚ ਜੇਕਰ ਆਈਸ ਘੱਟ ਹੋਵੇ ਤਾਂ ਮਜ਼ਾ ਨਹੀਂ ਆਉਂਦਾ। ਅਜਿਹੇ ਮੌਕਿਆਂ ''ਤੇ ਫੂਡ ਗ੍ਰੇਡ ਸਟੇਨਲੈੱਸ ਸਟੀਲ ਨਾਲ ਬਣੇ ਇਹ Silver Stainless Steel Ice Cubes ਤੁਹਾਡੀ ਪਾਰਟੀ ''ਚ ਆਈਸ ਦੀ ਕਮੀ ਨਹੀਂ ਹੋਣ ਦੇਣਗੇ। ਲਿਕਵਿਡ ਨਾਲ ਭਰੇ ਇਹ ਕਿਊਬਸ ਕੁਝ ਮਿੰਟਾਂ ''ਚ ਡਰਿੰਕ ਨੂੰ ਠੰਡਾ ਕਰ ਦਿੰਦੇ ਹਨ।
Cooling Carrier : ਅੱਜਕਲ ਪਿਕਨਿਕ ''ਤੇ ਜਾਣ ''ਚ ਸਭ ਤੋਂ ਵੱਡੀ ਪ੍ਰਾਬਲਮ ਖਾਣੇ ਨੂੰ ਠੰਡਾ ਰੱਖਣ ਦੀ ਹੁੰਦੀ ਹੈ। ਜੇਕਰ ਤਸੀਂ ਵੀ ਇਸ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ True Vino Mod Accordion Cooling Carrier ਤੁਹਾਡੀ ਸਮੱਸਿਆ ਦਾ ਹੱਲ ਹੈ। ਇਸ ਲਾਈਟਵੇਟ ਪਿਕਨਿਕ ਬੈਗ ''ਚ ਇੰਸੁਲੇਟਿਡ ਲੇਅਰ ਲੱਗੀ ਹੋਈ ਹੈ, ਜੋ ਖਾਣੇ ਨੂੰ ਛੇਤੀ ਗਰਮ ਨਹੀਂ ਹੋਣ ਦਿੰਦੀ।