ਚਾਰਜ ਲੱਗਣ ਤੋਂ ਬਾਅਦ ਵੀ ਗਾਹਕ ਨਹੀਂ ਛੱਡਣਗੇ ਜਿਓ ਦਾ ਸਾਥ : ਰਿਪੋਰਟ
Sunday, Mar 19, 2017 - 01:35 PM (IST)

ਜਲੰਧਰ- ਰਿਲਾਇੰਸ ਜਿਓ 1 ਅਪ੍ਰੈਲ ਤੋਂ ਆਪਣੀ ਫਰੀ ਸਰਵਿਸ ਬੰਦ ਕਰਨ ਜਾ ਰਹੀ ਹੈ ਅਤੇ ਹੁਣ ਇਸ ਦੇ ਗਾਹਕਾਂ ਨੂੰ ਭੁਗਤਾਨ ਕਰਨਾ ਹੋਵੇਗਾ ਪਰ ਇਸ ਤੋਂ ਬਾਅਦ ਵੀ ਕੰਪਨੀ ਦੇ ਜ਼ਿਆਦਾ ਗਾਹਕ ਉਸ ਦੇ ਨਾਲ ਬਣੇ ਰਹਿਣਗੇ। ਬ੍ਰੋਕਰੇਜ ਫਰਮ ਬਰਨਸਟੀਨ ਦੁਆਰਾ ਕੀਤੇ ਗਏ ਸ਼ੋਧ ਰਾਹੀਂ ਇਹ ਜਾਣਕਾਰੀ ਸਾਹਮਣੇ ਆਈ ਹੈ। ਬਰਨਸਟੀਨ ਇਕ ਵਾਲ ਸਟਰੀਨ ਸ਼ੋਧ ਅਤੇ ਬ੍ਰੋਕਰੇਜ ਕੰਪਨੀ ਹੈ।
ਰਿਪੋਰਟ ''ਚ ਕਿਹਾ ਗਿਆ ਹੈ ਕਿ ਸਾਨੂੰ ਉਮੀਦ ਸੀ ਕਿ ਕਈ ਲੋਕਾਂ ਨੇ ਜਿਓ ਦਾ ਫਰੀ ਆਫਰ ਅਪਣਾਇਆ ਹੈ ਪਰ ਉਹ ਇਸ ਦੀ ਕਾਲ ਕੁਆਲਿਟੀ ਤੋਂ ਨਾਰਾਜ਼ ਹਨ। ਇਸ ਲਈ ਜਦੋਂ ਕੰਪਨੀ ਸੇਵਾਵਾਂ ਦੀ ਫੀਸ ਵਸੂਲੇਗੀ ਤਾਂ ਕਈ ਲੋਕ ਇਸ ਨੂੰ ਛੱਡ ਦੇਣਗੇ ਪਰ ਜੋ ਸਾਨੂੰ ਦੇਖਣ ਨੂੰ ਮਿਲਿਆ ਹੈ, ਉਹ ਬਿਲਕੁਲ ਵੱਖ ਹੈ। ਅੱਗੇ ਕਿਹਾ ਗਿਆ ਹੈ ਕਿ ਗਾਹਕ ਵਫਾਦਾਰੀ ਦੇ ਮਾਮਲੇ ''ਚ ਜਿਓ ਸਭ ਤੋਂ ਅੱਗੇ ਹੈ ਅਤੇ ਪਹਿਲਾਂ ਮੌਜੂਦ ਕੰਪਨੀਆਂ ਤੋਂ ਗਾਹਕ ਸੇਵਾ, ਡਾਟਾ ਕਵਰੇਜ, ਡਾਟਾ ਸਪੀਡ ਅਤੇ ਹੈਂਡਸੈੱਟ ਚੌਇਸ ਦੇ ਮਾਮਲੇ ''ਚ ਜ਼ਿਆਦਾ ਅੰਕ ਹਾਸਲ ਕੀਤੇ ਹਨ।
ਰਿਪੋਰਟ ''ਚ ਦੱਸਿਆ ਗਿਆ ਹੈ ਕਿ ਜ਼ਿਆਦਾਤਰ 2ਜੀ/3ਜੀ ਗਾਹਕ ਅਗਲੇ ਸਾਲ 4ਜੀ ਫੋਨ ਖਰੀਦਣ ਦੀ ਉਮੀਦ ਕਰ ਰਹੇ ਹਨ ਅਤੇ ਉਨ੍ਹਾਂ ''ਚੋਂ 80 ਫੀਸਦੀ ਦਾ ਕਹਿਣਾ ਹੈ ਕਿ ਉਸ ਤੋਂ ਬਾਅਦ ਉਹ ਜਿਓ ਦੀਆਂ ਸੇਵਾਵਾਂ ਲੈਣਾ ਹੀ ਪਸੰਦ ਕਰਨਗੇ। ਸਰਵੇਖਣ ''ਚ ਇਹ ਵੀ ਦੱਸਿਆ ਗਿਆ ਹੈ ਕਿ ਕਿੰਨੇ ਫੀਸਦੀ ਜਿਓ ਦੇ ਗਾਹਕ 303 ਰੁਪਏ ਪ੍ਰਤੀ ਮਹੀਨੇ ਸੇਵਾ ਸ਼ੁਲਕ ਚੁਕਾਉਣ ਤੋਂ ਬਾਅਦ ਜਿਓ ਦੇ ਨਾਲ ਬਣੇ ਰਹਿਣ ਲਈ ਤਿਆਰ ਹਨ।
ਇਸ ਵਿਚ ਦੱਸਿਆ ਗਿਆ ਹੈ ਕਿ ਹਾਲਾਂਕਿ 67 ਫੀਸਦੀ ਯੂਜ਼ਰਸ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਜਿਓ ਸਿਮ ''ਸਕੈਂਡਰੀ'' ਹੈ, ਜਦੋਂਕਿ ਉਨ੍ਹਾਂ ''ਚੋਂ 63 ਫੀਸਦੀ ਲੋਕਾਂ ਦਾ ਕਹਿਣਾ ਸੀ ਕਿ ਉਹ ਜਿਓ ਨੂੰ ਆਪਣਾ ਪਹਿਲਾ ਆਪਰੇਟਰ ਬਣਾਉਣ ਦੀ ਯੋਜਨਾ ਬਣਾ ਰਹੇ ਹਨ ਜਦੋਂਕਿ 28 ਫੀਸਦੀ ਲੋਕਾਂ ਦਾ ਕਹਿਣਾ ਸੀ ਕਿ ਉਹ ਜਿਓ ਨੂੰ ਵਾਧੂ ਸਿਮ ਦੇ ਰੂਪ ''ਚ ਇਸਤੇਮਾਲ ਕਰਦੇ ਰਹਿਣਗੇ। ਰਿਪੋਰਟ ''ਚ ਕਿਹਾ ਗਿਆ ਹੈ ਕਿ ਸਿਰਫ 2 ਫੀਸਦੀ ਯੂਜ਼ਰਸ ਨੇ ਕਿਹਾ ਕਿ ਜਿਓ ਦੀਆਂ ਸੇਵਾਵਾਂ ''ਤੇ ਸ਼ੁਲਕ ਲਗਾਉਣ ਤੋਂ ਬਾਅਦ ਇਹ ਇਸ ਦੀ ਵਰਤੋਂ ਬੰਦ ਕਰ ਦੇਣਗੇ।