ਗੂਗਲ ਪਲੇਅ ਸਟੋਰ ’ਚ ਸ਼ਾਮਲ ਹੋਵੇਗਾ ਇਹ ਸ਼ਾਨਦਾਰ ਫੀਚਰ
Sunday, Nov 01, 2020 - 09:36 PM (IST)
ਗੈਜੇਟ ਡੈਸਕ—ਜੇਕਰ ਤੁਸੀਂ ਆਨਲਾਈਨ ਸ਼ਾਪਿੰਗ ਸਾਈਟ ਤੋਂ ਕੋਈ ਵੀ ਪ੍ਰੋਡਕਟ ਖਰੀਦਦੇ ਹੋ ਤਾਂ ਪਹਿਲਾਂ ਤੁਸੀਂ ਉਸ ਨੂੰ ਹੋਰ ਪ੍ਰੋਡਕਟਸ ਨਾਲ ਕੰਪੇਅਰ ਕਰਦੇ ਹੋ ਜਿਸ ਨਾਲ ਤੁਹਾਨੂੰ ਤੁਹਾਡੇ ਲਈ ਕਿਹੜਾ ਪ੍ਰੋਡਕਟ ਸਹੀ ਰਹੇਗਾ ਇਹ ਪਤਾ ਕਰਨ ’ਚ ਆਸਾਨੀ ਹੁੰਦੀ ਹੈ। ਇਸ ਤਰ੍ਹਾਂ ਹੁਣ ਆਉਣ ਵਾਲੇ ਸਮੇਂ ’ਚ ਤੁਸੀਂ ਐਪ ਡਾਊਨਲੋਡ ਕਰਨ ਤੋਂ ਪਹਿਲਾਂ ਇਸ ਨੂੰ ਵੀ ਕੰਪੇਅਰ ਕਰ ਸਕੋਗੇ। ਗੂਗਲ ਤੁਹਾਡੇ ਲਈ ਜਲਦ ਨਵਾਂ ਫੀਚਰ ਪਲੇਅ ਸਟੋਰ ’ਚ ਸ਼ਾਮਲ ਕਰਨ ਜਾ ਰਹੀ ਹੈ ਜੋ ਕਿ ਯੂਜ਼ਰ ਨੂੰ ਇਕੋ ਜਿਹੀ ਐਪ ਨੂੰ ਕੰਪੇਅਰ ਕਰਕੇ ਜਾਣਕਾਰੀ ਸ਼ੋਅ ਕਰ ਦੇਵੇਗਾ। ਇਸ ਨਾਲ ਯੂਜ਼ਰਸ ਨੂੰ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਸਹੀ ਐਪ ਚੁਣਨ ’ਚ ਮਦਦ ਮਿਲਦੀ ਹੈ।
ਐਂਡ੍ਰਾਇਡ ਪੁਲਸ ਦੀ ਰਿਪੋਰਟ ਮੁਤਾਬਕ ਗੂਗਲ ਪਲੇਅ ਸਟੋਰ ’ਚ ਜਲਦ Compare apps ਸੈਕਸ਼ਨ ਸ਼ਾਮਲ ਹੋਵੇਗਾ ਜੋ ਕਿ ਕਿਸੇ ਵੀ ਐਪ ’ਤੇ ਜਾਣ ਤੋਂ ਬਾਅਦ ਉਸ ਦੇ ਪੇਜ਼ ਦੇ ਹੇਠਾਂ ਦਿੱਤਾ ਗਿਆ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਪਲੇਅ ਸਟੋਰ ’ਤੇ ਕੋਈ ਐਪ ਚੁਣਨ ਲਈ ਪਹਿਲਾਂ ਤੋਂ ਹੀ ਟੈਸਟਿੰਗ ਅਤੇ ਰਿਵਿਊਜ਼ ਦੀ ਸੁਵਿਧਾ ਮਿਲਦੀ ਸੀ। ਹਾਲਾਂਕਿ ਐਪ ਕੰਪੈਰਿਜਨ ਆ ਜਾਣ ਕਾਰਣ ਸਹੀ ਐਪ ਚੁਣਨ ’ਚ ਹੋਰ ਵੀ ਆਸਾਨੀ ਹੋ ਜਾਵੇਗੀ।
ਇਸ ਤਰ੍ਹਾਂ ਕੰਮ ਕਰਦਾ ਹੈ ਇਹ ਫੀਚਰ
ਇਸ ਫੀਚਰ ਦੇ ਆਉਣ ਤੋਂ ਬਾਅਦ ਕੰਪੈਰਿਜਨ ਸੈਕਸ਼ਨ ’ਚ ਇਕੋ ਜਿਹੀ ਮਸ਼ਹੂਰ ਐਪਸ ਦੀ ਲਿਸਟ ਦਿਖਾਈ ਦੇਵੇਗੀ। ਇਸ ’ਚ ਤੁਹਾਨੂੰ ਇਹ ਦੱਸਿਆ ਜਾਵੇਗਾ ਕਿ ਐਪ ਇਸਤੇਮਾਲ ਕਰਨ ’ਚ ਕਿੰਨੀ ਆਸਾਨ ਹੈ, ਇਸ ’ਚ ਆਫਲਾਈਨ ਪਲੇਅਬੈਕ ਦੀ ਜਾਣਕਾਰੀ ਮਿਲੇਗੀ ਅਤੇ ਕਾਸਟਿੰਗ ਵਰਗੇ ਤੱਥਾਂ ਨੂੰ ਵੀ ਕੰਪੇਅਰ ਕੀਤਾ ਜਾ ਸਕੇਗਾ। ਇਹ ਫੀਚਰ ਗੂਗਲ ਪਲੇਅ ਸਟੋਰ ਦੇ ਐਪ ਵਰਜ਼ਨ 22.4.28 ’ਚ ਉਪਲੱਬਧ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਯੂਜ਼ਰਸ ਨੂੰ ਐਪ ਦੀ ਲੰਬਾ ਡਿਸਕ੍ਰਿਪਸ਼ਨ ਅਤੇ ਯੂਜ਼ਰ ਰਿਵਿਊਜ਼ ਪੜਨ ਜਾਂ ਡਾਊਨਲੋਡ ਕਰਕੇ ਡੈਮੋ ਲੈਣ ਦੀ ਵੀ ਜ਼ਰੂਰਤ ਨਹੀਂ ਪਵੇਗੀ।