ਜਲਦ ਆ ਰਿਹੈ ਸੈਮਸੰਗ ਦਾ ਨਵਾਂ ਗਲੈਕਸੀ ਸਮਾਰਟਫੋਨ (ਵੀਡੀਓ)

Monday, Feb 01, 2016 - 01:47 PM (IST)

ਜਲੰਧਰ— ਪੁਰਾਣੇ ਸਮੇਂ ਤੋਂ ਹੀ ਟੈੱਕ ਇੰਡਸਟਰੀ ''ਚ ਸੈਮਸੰਗ ਦਾ ਬਹੁਤ ਵੱਡਾ ਹੱਥ ਰਿਹਾ ਹੈ ਜੋ ਸਮੇਂ ਦੇ ਨਾਲ-ਨਾਲ ਆਪਣਏ ਨਵੇਂ ਗੈਜੇਟਸ ਨੂੰ ਮਾਰਕੀਟ ''ਚ ਉਪਲੱਬਧ ਕਰਦੀ ਰਹਿੰਦੀ ਹੈ। ਹਾਲ ਹੀ ''ਚ ਕੰਪਨੀ ਨੇ ਇਕ ਵੀਡੀਓ ਲੀਕ ਕੀਤੀ ਹੈ ਜਿਸ ਵਿਚ ਨਵੇਂ ਗਲੈਕਸੀ ਨੂੰ 21 ਫਰਵਰੀ 2016 ਨੂੰ ਲਾਂਚ ਕਰਨ ਬਾਰੇ ਦੱਸਿਆ ਗਿਆ ਹੈ। 
ਇਸ ਵੀਡੀਓ ''ਚ ਇਕ VR ਗਿਅਰ ਦੇ ਨਾਲ ਇਕ ਬਾਕਸ ਦਿਖਾਇਆ ਗਿਆ ਹੈ ਜਿਸ ਵਿਚੋਂ ਰੋਸ਼ਨੀ ਹੌਲੀ-ਹੌਲੀ ਬਾਹਰ ਨਿਕਲ ਰਹੀ ਹੈ ਜੋ ਇਸ ਨਵੇਂ ਸਮਾਰਟਫੋਨ ਦੇ ਜਲਦੀ ਹੀ ਮਾਰਕੀਟ ''ਚ ਆਉਣ ਦਾ ਸੰਕੇਤ ਦੇ ਰਹੀ ਹੈ। ਇਸ ਦੇ ਨਾਲ ਕੰਪਨੀ ਦਾ ਕਹਿਣਾ ਹੈ ਕਿ ਇਸ ਨਵੇਂ ਗਲੈਕਸੀ ਨੂੰ ਸਭ ਤੋਂ ਪਹਿਲਾਂ Barcelona ''ਚ ਦਿਖਾਇਆ ਜਾਵੇਗਾ ਅਤੇ ਕੁਝ ਹੀ ਸਮੇਂ ਬਾਅਦ ਇਸ ਨੂੰ ਹੋਰ ਸਾਈਟਾਂ ''ਤੇ ਵਿਕਰੀ ਲਈ ਉਪਲੱਬਧ ਕਰ ਦਿੱਤਾ ਜਾਵੇਗਾ। ਫਿਲਹਾਲ ਕੰਪਨੀ ਨੇ ਇਸ ਦੇ ਨਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। 


Related News