ਸਿਟੀ ਡਰਾਈਵਿੰਗ ਲਈ ਖਾਸ ਹੈ ਇਹ ਇਲੈਕਟ੍ਰਿਕ ਕਾਰ, ਇਕ ਚਾਰਜ ’ਚ ਚੱਲਦੀ ਹੈ 70Km
Monday, Sep 14, 2020 - 12:17 AM (IST)
ਆਟੋ ਡੈਸਕ—ਫਰਾਂਸ ਦੀ ਆਟੋਮੋਬਾਇਲ ਨਿਰਮਾਤਾ ਕੰਪਨੀ ਸਿਟ੍ਰੋਨ ਨੇ ਸਿਟੀ ਡਰਾਈਵਿੰਗ ਲਈ ਇਕ ਖਾਸ ਤਰ੍ਹਾਂ ਦੀ ਇਲੈਕਟ੍ਰਿਕ ਕਾਰ ਨੂੰ ਲਾਂਚ ਕੀਤਾ ਹੈ। ਇਸ ਕਾਰ ਦੀ ਕੀਮਤ 6000 ਯੂਰੋ, ਭਾਵ ਲਗਭਗ 5.20 ਲੱਖ ਰੁਪਏ ਰੱਖੀ ਗਈ ਹੈ। ਕੰਪਨੀ ਨੇ ਇਸ ਦਾ ਨਾਂ Citroen Ami ਦੱਸਿਆ ਹੈ ਜਿਸ ਨੂੰ ਕਿ 45 ਕਿਲੋਮੀਟਰ ਪ੍ਰਤੀਘੰਟਾ ਦੀ ਟੌਪ ਸਪੀਡ ਨਾਲ ਸਿਟੀ ਰਾਈਡ ਲਈ ਵਰਤਿਆ ਜਾ ਸਕਦਾ ਹੈ।
ਕੰਪਨੀ ਦਾ ਕਹਿਣਾ ਹੈ ਕਿ ਇਹ ਕਾਰ ਕਾਲਜ ਸਟੂਡੈਂਟਸ ਨੂੰ ਸਕੂਟਰ ਜਾਂ ਮੋਪੇਡ ਤੋਂ ਜ਼ਿਆਦਾ ਸੁਰੱਖਿਅਤ ਵਿਕਲਪ ਪ੍ਰਦਾਨ ਕਰਦੀ ਹੈ। ਸਿਟ੍ਰੋਨ ਮੁਤਾਬਕ ਇਸ ਕਾਰ ’ਚ 6-ਕਿਲੋਵਾਟ ਦੀ ਇਲੈਕਟ੍ਰਿਕ ਮੋਟਰ ਅਤੇ 5.5 kWh ਦੀ ਬੈਟਰੀ ਲਗਾਈ ਹੈ ਜੋ ਕਿ ਇਕ ਵਾਰ ਫੁੱਲ ਚਾਰਜ ਹੋਣ ’ਤੇ 70 ਕਿਲੋਮੀਟਰ ਦੀ ਰੇਂਜ ਪ੍ਰਦਾਨ ਕਰਦੀ ਹੈ।
ਪਲਾਸਟਿਕ ਅਤੇ ਫਾਈਬਰ ਨਾਲ ਤਿਆਰ ਕੀਤੀ ਗਈ ਹੈ ਇਹ ਕਾਰ
ਕਾਰ ਨੂੰ ਹਲਕਾ ਰੱਖਣ ਲਈ ਇਸ ਦੇ ਢਾਂਚੇ ਨੂੰ ਪਲਾਸਟਿਕ ਅਤੇ ਫਾਈਬਰ ਨਾਲ ਤਿਆਰ ਕੀਤਾ ਗਿਆ ਹੈ। ਕਾਰ ਦੇ ਅੰਦਰ ਚੌਕੇਰ ਸਟੀਅਰਿੰਗ ਵ੍ਹੀਲ ਮਿਲਦਾ ਹੈ ਜਿਸ ਦੇ ਵਿਚਾਲੇ ਇੰਟਰੂਮੈਂਟ ਕਲਸਟਰ ਦਿੱਤਾ ਗਿਆ ਹੈ।
ਡਿਊਲ ਟੋਨ ਇੰਟੀਰੀਅਰ
ਕਾਰ ਦੇ ਅੰਦਰ ਡਿਊਲ ਟੋਨ ਇੰਟੀਰੀਅਰ ਦੇਖਣ ਨੂੰ ਮਿਲਦਾ ਹੈ। ਇਸ ’ਚ ਪੁਸ਼ ਸਟਾਰਟ/ਸਟਾਪ ਬਟਨ ਅਤੇ ਕਈ ਸੇਫਟੀ ਫੀਚਰ ਮੌਜੂਦ ਹਨ।