ਗੂਗਲ ਨੇ ਭਾਰਤ ’ਚ ਲਾਂਚ ਕੀਤਾ ਨਵਾਂ Chromecast, ਛੋਟ ਨਾਲ ਖ਼ਰੀਦਣ ਦਾ ਮਿਲੇਗਾ ਮੌਕਾ
Friday, Sep 23, 2022 - 01:34 PM (IST)

ਗੈਜੇਟ ਡੈਸਕ– ਗੂਗਲ ਨੇ ਭਾਰਤ ’ਚ ਆਪਣਾ ਕ੍ਰੋਮਕਾਸਟ ਲਾਂਚ ਕੀਤਾ ਹੈ। ਗੂਗਲ ਦੇ ਨਵੇਂ ਕ੍ਰੋਮਕਾਸਟ ਦੇ ਨਾਲ ਗੂਗਲ ਟੀਵੀ (ਐੱਚ.ਡੀ.) ਦਾ ਸਪੋਰਟ ਦਿੱਤਾ ਗਿਆ ਹੈ। ਗੂਗਲ ਦੇ ਇਸ ਨਵੇਂ ਕ੍ਰੋਮਕਾਸਟ ਦੀ ਵਿਕਰੀ ਫਲਿਪਕਾਰਟ ਦੀ ਬਿਗ ਬਿਲੀਅਨ ਡੇਜ਼ ਸੇਲ ’ਚ ਹੋਵੇਗੀ। ਨਵੇਂ ਕ੍ਰੋਮਕਾਸਟ ਨੂੰ ਨਵੇਂ ਡਿਜ਼ਾਈਨ ਵਾਲੇ ਐੱਚ.ਡੀ.ਐੱਮ.ਆਈ. ਕੁਨੈਕਟਰ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਸਤੋਂ ਇਲਾਵਾ ਇਸ ਕ੍ਰੋਮਕਾਸਟ ਦੇ ਨਾਲ ਰਿਮੋਟ ਵੀ ਦਿੱਤਾ ਗਿਆ ਹੈ ਜਿਸ ਵਿਚ ਵੌਇਸ ਕਮਾਂਡ ਵੀ ਹੈ। ਇਸਦੇ ਨਾਲ ਗੂਗਲ ਅਸੀਸਟੈਂਟ ਲਈ ਅਲੱਗ ਤੋਂ ਬਟਨ ਦਿੱਤਾ ਗਿਆ ਹੈ। ਕ੍ਰੋਮਕਾਸਟ ਦੇ ਨਾਲ ਮਿਲਣ ਵਾਲੇ ਰਿਮੋਟ ’ਚ ਯੂਟਿਊਬ ਅਤੇ ਨੈੱਟਫਲਿਕਸ ਲਈ ਅਲੱਗ ਤੋਂ ਬਟਨ ਦਿੱਤਾ ਗਿਆ ਹੈ।
ਕੀਮਤ
ਕ੍ਰੋਮਕਾਸਟ ਗੂਗਲ ਟੀਵੀ (ਐੱਚ.ਡੀ.) ਦੀ ਕੀਮਤ 4,499 ਰੁਪਏ ਰੱਖੀ ਗਈ ਹੈ ਪਰ ਇਸਨੂੰ ਫਿਲਹਾਲ ਫਲਿਪਕਾਰਟ ਤੋਂ 4,199 ਰੁਪਏ ਦੀ ਕੀਮਤ ’ਚ ਖ਼ਰੀਦਿਆ ਜਾ ਸਕੇਗਾ। ਕ੍ਰੋਮਕਾਸਟ ਨੂੰ ਕਲਾਸਿਕ ਸਨੋ ਰੰਗ ’ਚ ਖ਼ਰੀਦਿਆ ਜਾ ਸਕੇਗਾ। ਗੂਗਲ ਦਾ ਇਹ ਕ੍ਰੋਮਕਾਸਟ ਜਲਦ ਹੀ ਹੋਰ ਆਊਟਲੇਟ ’ਤੇ ਵੀ ਉਪਲੱਬਧ ਹੋਵੇਗਾ।
Chromecast Google TV (HD) ਦੇ ਫੀਚਰਜ਼
ਕ੍ਰੋਮਕਾਸਟ ’ਚ ਐੱਚ.ਡੀ.ਐੱਮ.ਆਈ. ਕੁਨੈਕਟਰ ਤੋਂ ਇਲਾਵਾ ਫੁਲ ਐੱਚ.ਡੀ. ਸਟ੍ਰੀਮਿੰਗ ਦਾ ਸਪੋਰਟ ਹੈ ਜਿਸਦੇ ਨਾਲ ਐੱਚ.ਡੀ.ਆਰ. ਵੀ ਹੈ। ਇਸ ਵਿਚ ਵੌਸ ਰਿਮੋਟ ਵੀ ਮਿਲੇਗਾ ਜਿਸਦੇ ਨਾਲ ਗੂਗਲ ਅਸਿਸਟੈਂਟ ਦਾ ਸਪੋਰਟ ਹੋਵੇਗਾ। ਇਸ ਵਿਚ ਅਲੱਗ ਤੋਂ ਕਿਡਸ ਮੋਡ ਵੀ ਦਿੱਤਾ ਗਿਆ ਹੈ। ਕ੍ਰੋਮਕਾਸਟ ਦੇ ਨਾਲ Apple TV, Disney+ Hotstar, MX Player, Netflix, Prime Video, Voot, YouTube ਵਰਗੇ 1,000 ਐਪਸ ਦਾ ਸਪੋਰਟ ਮਿਲੇਗਾ। ਕ੍ਰੋਮਕਾਸਟ ਦੇ ਨਾਲ ਫੋਨ ਕਾਸਟਿੰਗ ਦਾ ਵੀ ਸਪੋਰਟ ਹੈ ਅਤੇ ਤੁਸੀਂ ਗੂਗਲ ਫੋਟੋਜ਼ ਨੂੰ ਵੀ ਟੀਵੀ ’ਤੇ ਸ਼ੇਅਰ ਕਰ ਸਕਦੇ ਹੋ। ਇਸ ਵਿਚ ਗੂਗਲ ਮੀਟ ਵੀਡੀਓ ਕਾਲ ਨੂੰ ਵੀ ਕਾਸਟ ਕੀਤਾ ਜਾ ਸਕਦਾ ਹੈ।