ਇੰਝ ਕਰੋ ਗੂਗਲ ਕ੍ਰੋਮ ਤੋਂ ਯੂਟਿਊਬ ਵੀਡੀਓ ਡਾਊਨਲੋਡ
Monday, Sep 05, 2016 - 05:27 PM (IST)
ਜਲੰਧਰ - ਜੇਕਰ ਤੁਸੀਂ ਵੀ ਯੂਟਿਊਬ ਤੋਂ ਵੀਡੀਓ ਡਾਊਨੋਡ ਕਰਨਾ ਚਾਹੁੰਦੇ ਹੋ ਤਾਂ ਅੱਜ ਅਸੀਂ ਤੁਹਾਡੇ ਲਈ ਅਜਿਹੀ ਟ੍ਰੀਕ ਲੈ ਕੇ ਆਏ ਹਾਂ ਜਿਸ ਦੇ ਨਾਲ ਵੀਡੀਓ ਡਾਊਨਲੋਡ ਕਰਨ ''ਚ ਤੁਹਾਨੂੰ ਪਰੇਸ਼ਾਨੀ ਦਾ ਸਾਮਣਾ ਨਹੀ ਕਰਨਾ ਪਵੇਗਾ। ਵੀਡੀਓ ਡਾਊਨਲੋਡ ਕਰਨ ਲਈ ਕ੍ਰੋਮ ਯੂਟਿਊਬ ਡਾਉਨਲੋਡਰ ਦਾ ਬ੍ਰਾਊਜਰ ਐਕਸਟੇਂਸ਼ਨ ਤੁਹਾਡੀ ਮਦਦ ਕਰੇਗਾ। ਪਰ ਇਸ ਦੇ ਲਈ ਤੁਹਾਨੂੰ ਗੂਗਲ ਕ੍ਰੋਰਮ ਦੇ ਵਰਜਨ 4.0 ਜਾਂ ਇਸ ਤੋਂ ਉਪਰ ਦੇ ਵਰਜ਼ਨ ਦੀ ਜ਼ਰੂਰਤ ਹੋਵੋਗੀ।
ਕ੍ਰੋਮ ਯੂਟਿਊਬ ਡਾਊਨਲੋਡਰ ਨੂੰ ਇਸ ਤਰ੍ਹਾਂ ਇੰਸਟਾਲ ਕਰੋ -
1. ਇਸ ਦੇ ਲਈ Google Chrome ਨੂੰ ਓਪਨ ਕਰੋ ਅਤੇ ਐਕਸਟੇਂਸ਼ਨ ਪੇਜ਼ ''ਤੇ ਜਾਓ -
2. ਇਸ ਤੋਂ ਬਾਅਦ, Add to Chrome ''ਤੇ ਕਲਿੱਕ ਕਰੀਏ ਅਤੇ ਸਕ੍ਰੀਨ ''ਤੇ ਆਉਣ ਵਾਲੀ ਚੇਤਾਵਨੀ ਮੈਸੇਜ ''ਚ ਜਾ ਕੇ continue ''ਤੇ ਕਲਿੱਕ ਕਰੋ -
3. ਇਸ ਤੋ ਬਾਅਦ ਵਿੰਡੋ ਓਪਨ ਹੁੰਦੇ ਹੀ install ''ਤੇ ਕਲਿਕ ਕਰੋ -
4. ਕੁੱਝ ਮਿੰਟ ਲਈ ਠਹਿਰੋਂ ਅਤੇ ਐਕਸਟੇਂਸ਼ਨ ਨੂੰ ਇੰਸਟਾਲ ਹੋ ਜਾਣ ਦਿਓ। ਪ੍ਰੋਸੈਸ ਇਕ ਵਾਰ ਪੂਰਾ ਹੋ ਜਾਣ ''ਤੇ ਇਕ ਕੰਫਰਮੇਸ਼ਨ ਮੈਸੇਜ਼ ਤੁਹਾਨੂੰ ਸਕ੍ਰੀਨ ''ਤੇ ਵਿਖਾਈ ਦੇਵੇਗਾ-
5. ਯੂਟਿਊਬ ਡਾਉਨਲੋਡਰ ਦੀ ਮਦਦ ਨਾਲ ਵੀਡੀਓ ਡਾਊਨਲੋਡ ਕਰੋ -
ਐਕਸਟੇਂਸ਼ਨ ਇੰਸਟਾਲ ਹੋਣ ਤੋਂ ਬਾਅਦ ਯੂਟਿਊਬ ''ਤੇ ਜਾਓ ਅਤੇ ਜਿਸ ਵੀਡੀਓ ਨੂੰ ਡਾਊਨਲੋਡ ਕਰਨਾ ਚਾਹੁੰਦੇ ਹੋ ਤਾਂ ਉਸ ਨੂੰ ਚੁਣੋਂ। ਇਸ ਤੋਂ ਬਾਅਦ ਤੁਹਾਨੂੰ ਆਪਣੇ ਵੀਡੀਓ ਪਲੇਅਰ ਦੇ ਹੇਠਾਂ ਇਕ ਨਵਾਂ Download ਬਟਨ ਵਿਖਾਈ ਦੇਵੇਗਾ। ਹੁਣ ਆਪਸ਼ਨ ਨੂੰ ਸਲੇਕਟ ਕਰੋ ਅਤੇ ਫਿਰ ਆਪਣੀ ਫਾਇਲ ਦਾ ਫਾਰਮੇਟ ਚੁਣੋ। ਇਸ ਤੋਂ ਬਾਅਦ ਵੀਡੀਓ ਡਾਊਨਲੋਡ ਹੋ ਜਾਵੇਗੀ।
