ਕ੍ਰੋਮ ਰੱਖੇਗਾ ਤੁਹਾਨੂੰ ਖਤਰਨਾਕ ਸਾਈਟਾਂ ਤੋਂ ਦੂਰ

09/12/2016 3:45:20 PM

ਜਲੰਧਰ : ਗੂਗਲ ਇਕ ਨਵੀਂ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ, ਜਿਸ ਤਹਿਤ ਅਜਿਹੀਆਂ ਸਾਈਟਾਂ ਨੂੰ ਟਾਰਗਿਟ ਕੀਤਾ ਜਾਵੇਗਾ ਜੋ ਅਜੇ ਵੀ ਇਨਕ੍ਰਿਪਡਿਟ ਨਹੀਂ ਹਨ। ਇਸ ਦੀ ਸ਼ੁਰੂਆਤ ਕ੍ਰੋਮ ਦੇ ਨਵੇਂ ਵਰਜ਼ਨ ਕ੍ਰੋਮ 56 ਨਾਲ ਕੀਤੀ ਜਾਵੇਗੀ। ਕ੍ਰੋਮ 56 ਨੂੰ ਜਨਵਰੀ ''ਚ ਲਾਂਚ ਕੀਤਾ ਜਾਵੇਗਾ। ਇਸ ''ਚ ਜਦੋਂ ਵੀ ਤੁਸੀਂ ਕਿਸੇ ਸਾਈਟ ''ਤੇ ਵਿਜ਼ਿਟ ਕਰਕੇ ਲਾਗਇਨ ਕਰੋਗੇ ਤਾਂ ਜੇ ਉਕਤ ਸਾਈਟ ਇਨਕ੍ਰਿਪਟਿਡ ਨਹੀਂ ਹੈ ਤਾਂ ਤੁਹਾਨੂੰ ਆਪਣੀ ਸਕ੍ਰੀਨ ''ਤੇ ਅਨਇਨਕ੍ਰਿਪਸ਼ਨ ਦੀ ਵਾਰਨਿੰਗ ਆਵੇਗੀ। ਉਸ ਪੇਜ ਨੂੰ ਐਡ੍ਰੈਸ ਬਾਰ ''ਚ  ''ਨੋਟ ਸਕਿਓਰ'' ਕਰਾਰ ਦੇ ਦਿੱਤਾ ਜਾਵੇਗਾ।

 

ਇਸ ਤਰ੍ਹਾਂ ਤੁਹਾਡਾ ਬ੍ਰਾਊਜ਼ਰ ਤੁਹਾਨੂੰ HTTPS ਨੂੰ ਨਾ ਯੂਟੀਲਾਈਜ਼ ਕਰਨ ਵਾਲੀਆਂ ਸਾਈਟਾਂ ਦੀ ਜਾਣਕਾਰੀ ਦਵੇਗਾ। ਭਵਿੱਖ ''ਚ ਅਜਿਹੇ ਪੇਜਾਂ ਨਾਲ ਇਕ ਲਾਲ ਟ੍ਰਾਈਐਂਗਲ ਵੀ ਦਿਖਾਈ ਦਵੇਗਾ ਜੋ ਦਰਸ਼ਾਵੇਗਾ ਕਿ ਇਹ ਸਾਈਟਾਂ ਸਕਿਓਰ ਨਹੀਂ ਹਨ। ਜ਼ਿਕਰਯੋਗ ਹੈ ਕਿ ਜੋ ਸਾਈਟਾਂ HTTP ਨੂੰ ਯੂਟੀਲਾਈਜ਼ ਕਰਦੀਆਂ ਹਨ ਤੇ ਸਕਿਓਰ ਨਹੀਂ ਹਨ, ਉਨ੍ਹਾਂ ''ਤੇ ਸਾਈਬਰ ਅਟੈਕ ਹੋਣ ਦਾ ਖਤਰਾ ਸਭ ਤੋਂ ਜ਼ਿਆਦਾ ਹੁੰਦਾ ਹੈ। ਇਸ ਕਰਕੇ ਹਰ ਸਾਈਟ ਦਾ HTTPS ਨਾਲ ਯੂਟੀਲਾਈਜ਼ੇਸਨ ਹੋਣਾ ਬਹੁਤ ਜ਼ਰੂਰੀ ਹੈ।


Related News