ਚੱਲ ਗਿਆ ‘ਚਿੰਗਾਰੀ’ ਐਪ ਦਾ ਜਾਦੂ, ਦੇਸੀ TikTok ਦੇ ਡਾਊਨਲੋਡਸ 1.5 ਕਰੋੜ ਤੋਂ ਪਾਰ
Tuesday, Jul 07, 2020 - 11:34 AM (IST)
ਗੈਜੇਟ ਡੈਸਕ– ਭਾਰਤ ਸਰਕਾਰ ਨੇ ਬੀਤੇ ਦਿਨੀਂ 59 ਚੀਨੀ ਐਪਸ ’ਤੇ ਪਾਬੰਦੀ ਲਗਾ ਦਿੱਤੀ ਹੈ ਅਤੇ ਇਨ੍ਹਾਂ ’ਚ ਟਿਕਟਾਕ ਵੀ ਸ਼ਾਮਲ ਹੈ। ਭਾਰਤ ’ਚ ਟਿਕਟਾਕ ਦੇ ਕਰੋੜਾਂ ਯੂਜ਼ਰਸ ਸਨ ਪਰ ਇਸ ਐਪ ਨੂੰ ਹਾਲ ਹੀ ’ਚ ਬੈਨ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਯੂਜ਼ਰਸ ਟਿਕਟਾਕ ਵਰਗੇ ਫੀਚਰਜ਼ ਵਾਲੇ ਦੂਜੇ ਐਪਸ ਡਾਊਨਲੋਡ ਕਰ ਰਹੇ ਹਨ, ਚਿੰਗਾਰੀ ਐਪ ਵੀ ਉਨ੍ਹਾਂ ’ਚੋਂ ਇਕ ਹੈ। ਇਸ ਐਪ ਨੂੰ ਗੂਗਲ ਪਲੇਅ ਸਟੋਰ ਤੋਂ ਲੱਖਾਂ ਯੂਜ਼ਰਸ ਡਾਊਨਲੋਡ ਕਰ ਚੁੱਕੇ ਹਨ।
ਟਿਕਟਾਕ ਐਪ ਬੈਨ ਕੀਤੇ ਜਾਣ ਤੋਂ ਪਹਿਲਾਂ ਹੀ ਯੂਜ਼ਰਸ ’ਚ ਚਿੰਗਾਰੀ ਐਪ ਪ੍ਰਸਿੱਧ ਹੋ ਰਿਹਾ ਸੀ। ਭਾਰਤ-ਚੀਨ ਸਰਹੱਦ ’ਤੇ ਵੇਖਣ ਨੂੰ ਮਿਲੇ ਤਣਾਅ ਅਤੇ 20 ਭਾਰਤੀ ਜਵਾਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਹੀ ਸੋਸ਼ਲ ਮੀਡੀਆ ’ਤੇ ਚੀਨੀ ਪ੍ਰੋਡਕਟਸ ਅਤੇ ਐਪਸ ਦੇ ਬਾਈਕਾਟ ਦੀ ਮੰਗ ਤੇਜ਼ ਹੋ ਗਈ ਸੀ। ਯੂਜ਼ਰਸ ਟਿਕਟਾਕ ਦੀ ਥਾਂ ਚਿੰਗਾਰੀ ਅਤੇ ਅਜਿਹੇ ਹੀ ਦੂਜੇ ਐਪਸ ਡਾਊਨਲੋਡ ਕਰ ਰਹੇ ਸਨ। ਚੀਨੀ ਐਪਸ ’ਤੇ ਬੈਨ ਲੱਗਣ ਤੋਂ ਬਾਅਦ ਚਿੰਗਾਰੀ ਟਾਪ ਚਾਰਟਸ ’ਚ ਸ਼ਾਮਲ ਹੋ ਗਿਆ ਹੈ।
1.5 ਕਰੋੜ ਤੋਂ ਜ਼ਿਆਦਾ ਡਾਊਨਲੋਡਸ
ਚਿੰਗਾਰੀ ਐਪ ਨੂੰ ਗੂਗਲ ਪਲੇਅ ਸਟੋਰ ਤੋਂ ਹੁਣ ਤਕ 1.5 ਕਰੋੜ ਤੋਂ ਜ਼ਿਆਦਾ ਡਾਊਨਲੋਡਸ ਕੀਤਾ ਗਿਆ ਹੈ। ਇਹ ਐਪ ਪਲੇਅ ਸਟੋਰ ਦੇ ਟਾਪ ਫ੍ਰੀ ਐਪਸ ’ਚ ਵੀ ਥਾਂ ਬਣਾ ਚੁੱਕਾ ਹੈ। ਗੂਗਲ ਪਲੇਅ ਸਟੋਰ ’ਤੇ ਇਸ ਨੂੰ ਕਰੀਬ 4 ਸਟਾਰ ਰੇਟਿੰਗ ਮਿਲੀ ਹੋਈ ਹੈ ਅਤੇ ਇਹ ਐਪ ਕਈ ਭਾਰਤੀ ਭਾਸ਼ਾਵਾਂ ਨੂੰ ਸੁਪੋਰਟ ਕਰਦੀ ਹੈ। ਇਸ ਵਿਚ ਸ਼ਾਰਟ ਵੀਡੀਓ ਅਪਲੋਡ ਅਤੇ ਡਾਊਨਲੋਡ ਕਰਨ ਦਾ ਆਪਸ਼ਨ ਵੀ ਮਿਲਦਾ ਹੈ। ਐਪ ਡਿਵੈਲਪਰ ਸਿਧਾਰਥ ਗੌਤਮ ਦੀ ਮੰਨੀਏ ਤਾਂ ਟਿਕਟਾਕ ਦੇ ਆਪਸ਼ਨ ਦੇ ਤੌਰ ’ਤੇ ਇਸ ਨੂੰ ਬਿਹਤਰੀਨ ਪ੍ਰਤੀਕਿਰਿਆ ਮਿਲ ਰਹੀ ਹੈ।