ਭਾਰਤ ’ਚ ਚੀਨੀ ਸਮਾਰਟਫੋਨ ਬ੍ਰਾਂਡਸ ਦੀਆਂ ਮੁਸ਼ਕਿਲਾਂ ਵਧੀਆਂ, ਸੈਮਸੰਗ ਨੇ ਵੀਵੋ ਨੂੰ ਛੱਡਿਆ ਪਿੱਛੇ
Saturday, Jul 25, 2020 - 10:34 AM (IST)
ਗੈਜੇਟ ਡੈਸਕ– ਭਾਰਤ ’ਚ ਹੁਣ ਚੀਨੀ ਸਮਾਰਟਫੋਨ ਬ੍ਰਾਂਡਸ ਨੂੰ ਨੁਕਸਾਨ ਹੋ ਰਿਹਾ ਹੈ। ਇਨ੍ਹਾਂ ਦੀ ਮਾਰਕੀਟ ਹਿੱਸੇਦਾਰੀ ਅਪ੍ਰੈਲ-ਜੂਨ ਤਿਮਾਹੀ ’ਚ ਡਿੱਗ ਕੇ 72 ਫੀਸਦੀ ਹੋ ਗਈ ਜੋ ਕਿ ਜਨਵਰੀ-ਮਾਰਚ ’ਚ 81 ਫੀਸਦੀ ਸੀ। ਕਾਊਂਟਰਪੁਆਇੰਟ ਰਿਸਰਚ ਨੇ ਆਪਣੀ ਰਿਪੋਰਟ ’ਚ ਦੱਸਿਆ ਹੈ ਕਿ ਸ਼ਾਓਮੀ, ਓਪੋ, ਵੀਵੋ ਅਤੇ ਰੀਅਲਮੀ ਵਰਗੇ ਬ੍ਰਾਂਡਸ ਦੀ ਘਟਦੀ ਸਪਲਾਈ ਅਤੇ ਯੂਜ਼ਰਸ ਦੇ ਐਂਟੀ-ਚਾਈਨਾ ਸੈਂਟੀਮੈਂਟਸ ਕਾਰਨ ਹੀ ਇਨ੍ਹਾਂ ਦੀ ਵਿਕਰੀ ਪ੍ਰਭਾਵਿਤ ਹੋਈ ਹੈ।
ਨਾਨ-ਚਾਈਨੀਜ਼ ਬ੍ਰਾਂਡ ਨੂੰ ਮਿਲਿਆ ਮੌਕਾ
ਬਾਜ਼ਾਰ ’ਚ ਹੁਣ ਸੈਮਸੰਗ ਅਤੇ ਹੋਰ ਭਾਰਤੀ ਬ੍ਰਾਂਡਸ ਜਿਵੇਂ ਕਿ ਮਾਈਕ੍ਰੋਮੈਕਸ ਅਤੇ ਲਾਵਾ ਨੂੰ ਆਪਣੀ ਹਿੱਸੇਦਾਰੀ ਵਧਾਉਣ ਦਾ ਚੰਗਾ ਮੌਕਾ ਮਿਲ ਗਿਆ ਹੈ। ਇਸ ਤੋਂ ਇਲਾਵਾ ਜਿਓ ਅਤੇ ਗੂਗਲ ਦੀ ਸਾਂਝੇਦਾਰੀ ਕਾਰਨ ਜਲਦੀ ਹੀ ਬਾਜ਼ਾਰ ’ਚ ਕਾਫੀ ਕਿਫਾਇਤੀ ਐਂਡਰਾਇਡ 4ਜੀ ਸਮਾਰਟਫੋਨ ਵੀ ਆਉਣ ਵਾਲੇ ਹਨ। ਅਜਿਹੇ ’ਚ ਹੁਣ ਚੀਨੀ ਬ੍ਰਾਂਡਸ ਦੀਆਂ ਮੁਸ਼ਕਿਲਾਂ ਹੋਰ ਵੀ ਵਧਣ ਵਾਲੀਆਂ ਹਨ।
ਸੈਮਸੰਗ ਨੇ ਵਿਕਰੀ ਦੇ ਮਾਮਲੇ ’ਚ ਵੀਵੋ ਨੂੰ ਛੱਡਿਆ ਪਿੱਛੇ
ਸੈਮਸੰਗ ਨੇ ਵੀਵੋ ਨੂੰ ਪਿੱਛੇ ਛੱਡਦੇ ਹੋਏ 26 ਫੀਸਦੀ ਦੀ ਹਿੱਸੇਦਾਰੀ ਨਾਲ ਦੂਜੇ ਸਥਾਨ ’ਤੇ ਕਬਜ਼ਾ ਕਰ ਲਿਆ ਹੈ। ਪਹਿਲੇ ਸਥਾਨ ’ਤੇ 29 ਫੀਸਦੀ ਦੀ ਹਿੱਸੇਦਾਰੀ ਨਾਲ ਅਜੇ ਵੀ ਸ਼ਾਓਮੀ ਹੀ ਹੈ। ਵੀਵੋ ਦਾ ਮਾਰਕੀਟ ਸ਼ੇਅਰ ਇਸ ਦੌਰਾਨ 17 ਫੀਸਦੀ ਰਿਹਾ। ਜਦਕਿ ਰੀਅਲਮੀ ਅਤੇ ਓਪੋ ਨੇ 11 ਅਤੇ 9 ਫੀਸਦੀ ਦੀ ਹਿੱਸੇਦਾਰੀ ਹੀ ਦਰਜ ਕੀਤੀ ਹੈ।