ਚਾਈਨਾ ਆਪਣੀ ਪਹਿਲੀ ਹਾਈਬ੍ਰਿਡ-ਪਾਵਰ ਟ੍ਰੇਨ ਨੂੰ ਕਰੇਗੀ ਟੈਸਟ

Saturday, May 07, 2016 - 03:44 PM (IST)

ਚਾਈਨਾ ਆਪਣੀ ਪਹਿਲੀ ਹਾਈਬ੍ਰਿਡ-ਪਾਵਰ ਟ੍ਰੇਨ ਨੂੰ ਕਰੇਗੀ ਟੈਸਟ
ਜਲੰਧਰ- ਚੀਨ ਅਗਲੇ ਮਹੀਨੇ ਦੇਸ਼ ਦੀ ਪਹਿਲੀ ਹਾਈਬ੍ਰਿਡ-ਪਾਵਰ ਰੇਲਗੱਡੀ ਦਾ ਟੈਸਟ ਕਰਨ ਜਾ ਰਹੀ ਹੈ। ਇਸ ਪ੍ਰੋਜੈਕਟ ਦੇ ਆਫਿਸ਼ੀਅਲ ਅਧਿਕਾਰੀਆਂ ਨੇ ਵੀਰਵਾਰ ਨੂੰ ਕਿਹਾ ਕਿ ਟ੍ਰੇਨ ਦਾ ਜੀਲਿਨ ''ਚ ਇਸ ਮਹੀਨੇ ਦੇ ਅੰਤ ਤੱਕ ਤਕਨੀਕੀ ਖਾਮੀਆਂ ਨੂੰ ਦੂਰ ਕਰਨ ਦਾ ਪੜਾਅ ਪੂਰਾ ਹੋ ਜਾਵੇਗਾ ਅਤੇ ਅਗਲੇ ਜੂਨ ਮਹੀਨੇ ''ਚ ਚਾਈਨਾ ਅਕੈਡਮੀ ਆਫ ਰੇਲਵੇ ਸਾਇੰਸਜ਼ ''ਚ ਇਸ ਨੂੰ ਟੈਸਟ ਕੀਤਾ ਜਾਵੇਗਾ। ਇਸ ਦੌਰਾਨ ਪ੍ਰੋਡਕਟ ਦੀ ਕੁਆਲਿਟੀ, ਸੁਰੱਖਿਆ ਅਤੇ ਯੋਗਤਾ ਦੀ ਜਾਂਚ ਕੀਤੀ ਜਾਵੇਗੀ, ਜਿਸ ''ਚ ਘੱਟ ਤੋਂ ਘੱਟ ਛੇ ਮਹੀਨੇ ਤੱਕ ਦਾ ਸਮਾਂ ਲੱਗੇਗਾ । ''ਚਾਇਨਾ ਡੇਲੀ'' ਦੀ ਰਿਪੋਰਟ ਦੇ ਮੁਤਾਬਕ ਇਹ ਨਵਾਂ ਮਾਡਲ ਦੋ ਤੋਂ ਤਿੰਨ ਪਾਵਰ ਸੋਰਸੇਸ ਨਾਲ ਲੈਸ ਹੋਵੇਗਾ, ਜਿਨ੍ਹਾਂ ''ਚ ਡੀਜ਼ਲ ਜਨਰੇਟਰ ਪੈਕੇਜ ਦੀ ਇੰਟਰਗ੍ਰੇਟਿਡ ਇੰਟਰਨਲ ਕੰਮਬੋਸ਼ਨ ਪਾਵਰ , ਕਾਰਬਨ ਨਿਕਾਸ ਅਤੇ ਡੀਜ਼ਲ ਦੀ ਲਾਗਤ ਘੱਟ ਕਰਨ ਲਈ ਇਕ ਬਿਜਲੀ ਬੈਟਰੀ ਪੈਕ ਮੌਜੂਦ ਹਨ ।
 
ਚਾਂਗਚੁਨ ਰੇਲਵੇ ਵ੍ਹੀਕਲਜ਼ ਕੰਪਨੀ (CRRC)  ਦੇ ਜਨਰਲ ਮੈਨੇਜਰ ''ਐਨ ਝੋਂਗਈ'' ਦਾ ਕਹਿਣਾ ਹੈ ਕਿ ਇਹ ਟ੍ਰੇਨ ਦੇਸ਼ ਨੂੰ ਬਿਜਲੀ ਟ੍ਰੇਨਾਂ ਦੇ ਰੇਲਵੇ ਨੈੱਟਵਰਕ ਨੂੰ ਗੈਰ-ਬਿਜਲੀ ਰੇਲਵੇ ਨੈੱਟਵਰਕ ਤੱਕ ਵਧਾਉਣ ''ਚ ਮਦਦ ਕਰੇਗੀ । ਇਸ ਪਹਿਲ ਹਾਈਬ੍ਰਿਡ ਪਾਵਰ ਟ੍ਰੇਨਾਂ ਦੇ ਵਿਕਾਸ ਨੂੰ ਵਧਾਏਗੀ । ਇਹ ਨਵੀਂ ਟ੍ਰੇਨ 120 ਤੋਂ 160 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਪਟਰੀ ''ਤੇ ਦੋੜ ਸਕਦੀ ਹੈ। ਇਨ੍ਹਾਂ ਹੀ ਨਹੀਂ ਟੈਕਨੀਕਲ ਟੀਮ ਨੇ ਇਸ ਦੇ ਭਾਰ, ਆਵਾਜ਼ ਅਤੇ ਵਾਇਬ੍ਰੇਸ਼ਨ ਵਰਗੀਆਂ ਤਕਨੀਕੀ ਮੁਸ਼ਕਿਲਾਂ ਨੂੰ ਵੀ ਹੱਲ ਕੀਤਾ ਹੈ।

Related News