ਚੀਨ ''ਚ ਦੁਨੀਆ ਦਾ ਸਭ ਤੋਂ ਵੱਡਾ ਸਾਈਕਲ ਐਕਸਪੋ ਸ਼ੁਰੂ
Saturday, May 07, 2016 - 12:26 PM (IST)

ਜਲੰਧਰ— ਭਾਰਤ ''ਚ ਵੱਧ ਰਹੇ ਹਾਈ ਐਂਡ ਸਾਈਕਲ ਦੇ ਚਲਣ ''ਚ ਦੁਨੀਆ ਹੁਣ ਇਲੈਕਟ੍ਰਿਕ ਸਾਈਕਲ ਵੱਲ ਵਧਣ ਲੱਗੀ ਹੈ। ਦੁਨੀਆ ਭਰ ''ਚ ਈ-ਸਾਈਕਲ ਦੇ ਚਲਣ ਦਾ ਇਹ ਨਜ਼ਾਰਾ ਸ਼ੰਘਾਈ ''ਚ ਲਗਾਈ ਗਈ ਸਾਈਕਲ ਐਗਜ਼ੀਬਿਸ਼ਨ ''ਚ ਦੇਖਣ ਨੂੰ ਮਿਲਿਆ। ਇਸ ਐਗਜ਼ੀਬਿਸ਼ਨ ''ਚ ਪਿਛਲੇ ਸਾਲ ਦੇ ਮੁਕਾਬਲੇ 25 ਫੀਸਦੀ ਜ਼ਿਆਦਾ ਈ-ਸਾਈਕਲਿੰਗ ਨਿਰਮਾਤਾ ਹਿੱਸਾ ਲੈ ਰਹੇ ਹਨ। ਇਸ ਸਾਲ ਐਗਜ਼ੀਬਿਸ਼ਨ ''ਚ ਕੁਲ 1322 ਕੰਪਨੀਆਂ ਹਿੱਸਾ ਲੈ ਰਹੀਆਂ ਹਨ ਅਤੇ ਕੁਲ 6853 ਬੂਥ ਲਗਾਏ ਗਏ ਹਨ। ਇਸ ਤੋਂ ਇਲਾਵਾ ਸਾਈਕਲ ਬਣਾਉਣ ਵਾਲੀਆਂ 266 ਕੰਪਨੀਆਂ ਨੇ ਵੀ ਇਥੇ ਬੂਥ ਲਗਾਏ ਹਨ।
ਇਸ ਸਾਲ ਕਰੀਬ 250 ਕੰਪਨੀਆਂ ਅਜਿਹੀਆਂ ਹਨ ਜਿਨ੍ਹਾਂ ਨੇ ਪਹਿਲੀ ਵਾਰ ਇਥੇ ਆਪਣੇ ਬੂਥ ਲਗਾਏ ਹਨ। ਇਹ ਕੁਲ ਕੰਪਨੀਆਂ ਦਾ ਕਰੀਬ 18 ਫੀਸਦੀ ਬਣਦਾ ਹੈ। ਦੁਨੀਆ ਭਰ ''ਚ ਮੰਦੀ ਦੇ ਚਲਦੇ ਚੀਨ ਲਈ ਇਹ ਖਬਰ ਰਾਹਤ ਵਾਲੀ ਰਹੀ। ਕਈ ਇੰਡਸਟਰੀ ਦੇ ਲੋਕ ਆਪਣੇ ਪ੍ਰਾਡਕਟ ਦੀ ਪ੍ਰਦਰਸ਼ਨੀ ਲਈ ਸ਼ੰਘਾਈ ਨੂੰ ਬਿਹਤਰ ਵਿਕਲਪ ਮੰਨ ਰਹੇ ਹਨ। ਸ਼ੰਘਾਈ ਦੇ ਜਿਸ ਨੈਸ਼ਨਲ ਐਗਜ਼ੀਬਿਸ਼ਨ ਐਂਡ ਕਨਵੈਂਸ਼ਨ ਸੈਂਟਰ ''ਚ ਇਹ ਸਾਈਕਲ ਮੇਲਾ ਲੱਗਾ ਹੈ। ਜੋ 14.7 ਮਿਲੀਅਨ ਮਤਲਬ ਕਰੀਬ 14 ਲੱਖ 70 ਹਜ਼ਾਰ ਵਰਗ ਮੀਟਰ ਫੈਲਿਆ ਹੈ।
ਸ਼ੰਘਾਈ ''ਚ ਦਿਖੀ ਸਾਈਕਲ ਦੇ ਭਵਿੱਖ ਦੀ ਝਲਕ
ਪੂਰੀ ਸਾਈਕਲ ਬਣਾਉਣ ਵਾਲੀਆਂ 266 ਕੰਪਨੀਆਂ
ਇਲੈਕਟ੍ਰੋਨਿਕ ਸਾਈਕਲ ਅਤੇ ਪੂਰਜੇ ਬਣਾਉਣ ਵਾਲੀਆਂ 130 ਕੰਪਨੀਆਂ
ਸਾਈਕਲਿੰਗ ਐਕਿਊਪਮੈਂਟ ਬਣਾਉਣ ਵਾਲੀਆਂ 181 ਕੰਪਨੀਆਂ
ਸਾਈਕਲਾਂ ਦੇ ਪੁਰਜੇ ਬਣਾਉਣ ਵਾਲੀਆਂ 691 ਕੰਪਨੀਆਂ
ਭਾਰਤ ਦੀਆਂ 19 ਕੰਪਨੀਆਂ ਲੈ ਰਹੀਆਂ ਹਨ ਹਿੱਸਾ
ਸ਼ੰਘਾਈ ''ਚ ਚਾਈਨਾ ਸਾਈਕਲ 2016 ''ਚ ਲਗਾਏ ਗਏ ਕੁਲ 6853 ਬੂਥਾਂ ''ਚੋਂ ਭਾਰਤੀ ਕੰਪਨੀਆਂ ਨੇ ਸਿਰਪ 19 ਬੂਥ ਲਗਾਏ ਹਨ। ਇਹ ਕੁਲ ਬੂਥਾਂ ਦਾ ਸਿਰਫ 2 ਫੀਸਦੀ ਤੋਂ ਕੁਝ ਜ਼ਿਆਦਾ ਹੈ ਜਦੋਂਕਿ 98 ਫੀਸਦੀ ਬੂਥ ਹੋਰ ਦੇਸ਼ਾਂ ਦੇ ਹਨ। ਇਨ੍ਹਾਂ ਬੂਥਾਂ ''ਚ ਸਬ ਤੋਂ ਜ਼ਿਆਦਾ ਕੰਪਨੀਆਂ ਵੀ ਚੀਨ ਦੀਆਂ ਹਨ। ਇਸ ਐਗਜ਼ੀਬਿਸ਼ਨ ਨੂੰ ਦੇਖਣ ਤੋਂ ਬਾਅਦ ਪਤਾ ਲਗਦਾ ਹੈ ਕਿ ਸਾਈਕਲ ਨਿਰਮਾਣ ਦੇ ਮਾਮਲੇ ''ਚ ਭਾਰਤ ਚੀਨ ਦੇ ਮੁਕਾਬਲੇ ਕਿਤੇ ਖੜ੍ਹਾ ਨਹੀਂ ਹੈ। ਸ਼ੰਘਾਈ ''ਚ ਬੂਥ ਲਗਾਉਣ ਵਾਲੀਆਂ ਭਾਰਤੀ ਕੰਪਨੀਆਂ ਦੀ ਸੂਚੀ ਇਸ ਤਰ੍ਹਾਂ ਹੈ।
ਏਸ਼ੀਆ ਸਾਈਕਲ ਇੰਡਸਟਰੀ, ਐਟਲਸ ਸਾਈਕਲ (ਹਰਿਆਣਾ ਲਿਮਟਿਡ), ਏਵਨ ਸਾਈਕਲ ਲਿਮਟਿਡ, ਗੋਲਡ ਸਟਾਰ ਇੰਡਸਟਰੀ, ਗੋਬਿੰਦ ਰਬੜ, ਹਾਰਟ ਐਕਸ ਰਬੜ ਪ੍ਰਾਈਵੇਟ ਲਿਮਟਿਡ, ਹੀਰੋ ਸਾਈਕਲ ਇੰਡਸਟਰੀ, ਹੀਰੋ ਐਕਸਪੋਟ, ਜਗਰਾਓਂ ਗਲੋਬਲ, ਮਹਾਜਨ ਟਾਇਰ, ਮੈਟਰੋ ਟਾਇਰ ਲਿਮਟਿਡ, ਐੱਮ.ਆਰ. ਇੰਟਰਨੈਸ਼ਨਲ, ਪ੍ਰਿੰਸ ਸਟੀਲ ਇੰਡਸਟਰੀਜ਼, ਰਾਇਲਸਨ ਇੰਡੀਆ ਲਿਮਟਿਡ, ਸਪੀਡ ਵੇਜ, ਵ੍ਹੀਲ ਪਬਲਿਕੇਸ਼ਨ ਐਂਡ ਐਕਸਪੋਟੇਸ਼ਨ ਪ੍ਰਾਈਵੇਟ ਲਿਮਟਿਡ।
ਇਸ ਐਗਜ਼ੀਬਿਸ਼ਨ ਨੂੰ ਦੇਖਣ ਲਈ ਦੁਨੀਆ ਦੇ ਕਰੀਬ 110 ਦੇਸ਼ਾਂ ਦੇ ਲੋਕ ਇਥੇ ਪਹੁੰਚੇ ਹਨ। ਆਯੋਜਕ ਇਸ ਸਾਲ ਐਗਜ਼ੀਬਿਸ਼ਨ ਦੌਰਾਨ 2 ਲੱਖ ਤੋਂ ਜ਼ਿਆਦਾ ਲੋਕਾਂ ਦੇ ਪਹੁੰਚਣ ਦੀ ਉਮੀਦ ਕਰ ਰਹੇ ਹਨ। ਪਿਛਲੇ ਸਾਲ ਐਗਜ਼ੀਬਿਸ਼ਨ ''ਚ ਕਰੀਬ ਡੇਢ ਲੱਖ ਲੋਕਾਂ ਨੇ ਹਿੱਸਾ ਲਿਆ ਸੀ।