ਬਾਲ ਦਿਵਸ ਦੇ ਮੌਕੇ ਗੂਗਲ ਨੇ ਬਣਾਇਆ ਖਾਸ ਡੂਡਲ

11/14/2018 12:31:09 PM

ਗੈਜੇਟ ਡੈਸਕ– ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਯਾਦ ’ਚ ਮਨਾਏ ਜਾਣ ਵਾਲੇ Children's Day (ਬਾਲ ਦਿਵਸ) ਨੂੰ ਗੂਗਲ ਨੇ ਵੀ ਸੈਲੀਬ੍ਰੇਟ ਕੀਤਾ ਹੈ। ਇਸ ਖਾਸ ਦਿਨ ’ਤੇ ‘ਗੂਗਲ ਡੂਡਲ’ ਬਣਾ ਕੇ ਬੱਚਿਆਂ ਨੂੰ ਬਾਲ ਦਿਵਸ ਦੀ ਵਧਾਈ ਦਿੱਤੀ ਅਤੇ ਚਾਚਾ ਨਹਿਰੂ ਨੂੰ ਯਾਦ ਕੀਤਾ। ਬਣਾਏ ਗਏ ਡੂਡਲ ’ਚ ਬੱਚਿਆਂ ਦੀ ਖੋਜ ਰੁਝਾਨ ਨੂੰ ਦਰਸ਼ਾਇਆ ਗਿਆ ਹੈ। ਇਸ ਵਿਚ ਇਕ ਬੱਚੀ ਟੈਲੀਸਕੋਪ ਦੀ ਮਦਦ ਨਾਲ ਪੁਲਾੜ ’ਚ ਦੇਖ ਰਹੀ ਹੈ ਜਿਸ ਨੂੰ ਉਥੇ ਗ੍ਰਹਿ, ਆਕਾਸ਼ਗੰਗਾ ਅਤੇ ਸੈੱਟਲਾਈਟ ਦਿਖਾਈ ਦੇ ਰਹੇ ਹਨ।

ਕਿਉਂ ਮੰਨਾਇਆ ਜਾਂਦਾ ਹੈ ਬਾਲ ਦਿਵਸ
ਦੱਸ ਦੇਈਏ ਕਿ 14 ਨਵੰਬਰ 1889 ਨੂੰ ਹੀ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦਾ ਜਨਮ ਹੋਇਆ ਸੀ, ਜਿਨ੍ਹਾਂ ਨੂੰ ਅੱਜ ਵੀ ਲੋਕ ਪਿਆਰ ਨਾਲ ਚਾਚਾ ਨਹਿਰੂ ਕਹਿੰਦੇ। ਚਾਚਾ ਨਹਿਰੂ ਨੂੰ ਬੱਚਿਆਂ ਨਾਲ ਕਾਫੀ ਪਿਆਰ ਸੀ। 27 ਮਈ 1964 ਨੂੰ ਨਹਿਰੂ ਦਾ ਦਿਹਾਂਤ ਹੋ ਗਿਆ ਸੀ। ਫਿਰ ਨਹਿਰੂ ਦੇ ਜਨਮਦਿਨ ਨੂੰ ਯਾਦ ਰੱਖਣ ਲਈ 14 ਨਵੰਬਰ ਬਾਲ ਦਿਵਸ ਦੇ ਰੂਪ ’ਚ ਮਨਾਉਣ ਦਾ ਫੈਸਲਾ ਲਿਆ ਗਿਆ। ਇਹ ਫੈਸਲਾ ਨਹਿਰੂ ਦੇ ਬੱਚਿਆਂ ਪ੍ਰਤੀ ਲਗਾਅ ਨੂੰ ਦੇਖਕੇ ਹੀ ਲਿਆ ਗਿਆ ਸੀ।

ਬਾਲ ਦਿਵਸ ਸਿਰਫ ਭਾਰਤ ’ਚ ਹੀ ਨਹੀਂ ਸਗੋਂ ਪੂਰੀ ਦੁਨੀਆ ’ਚ ਮਨਾਇਆ ਜਾਂਦਾ ਹੈ ਪਰ ਦੁਨੀਆ ਦੇ ਵੱਖ-ਵੱਖ ਕੌਨਿਆਂ ’ਚ ਇਸ ਨੂੰ ਵੱਖ-ਵੱਖ ਦਿਨ ਮਨਾਇਆ ਜਾਂਦਾ ਹੈ। ਭਾਰਤ ’ਚ ਇਸ ਨੂੰ ਮਨਾਉਣ ਦੀ ਤਰੀਕ 14 ਨਵੰਬਰ ਨੂੰ ਨਹਿਰੂ ਦੇ ਜਨਮਦਿਨ ਕਾਰਨ ਹੀ ਰੱਖੀ ਗਈ ਸੀ।


Related News