10-ਸਪੀਡ ਟ੍ਰਾਂਸਮਿਸ਼ਨ ਨਾਲ ਪੇਸ਼ ਹੋਈ chevrolet CAMARO
Wednesday, May 18, 2016 - 04:44 PM (IST)

ਜਲੰਧਰ : ਅਮਰੀਕੀ ਆਟੋਮੋਬਾਇਲ ਨਿਰਮਾਤਾ ਕੰਪਨੀ ਸ਼ੈਵਰਲੇ ਨੇ ਆਪਣੀ ਨਵੀਂ ਕਾਰ 2017 ਕੈਮਰੋ ਜੈੱਡ.ਐੱਲ1 ਨੂੰ 10-ਸਪੀਡ ਟ੍ਰਾਂਸਮਿਸ਼ਨ ਦੇ ਨਾਲ ਪੇਸ਼ ਕੀਤੀ ਹੈ ਜੋ ਇਸ ਨੂੰ ਬਾਕੀ ਦੀਆਂ ਕਾਰਾਂ ਤੋਂ ਅਲਗ ਬਣਾਉਂਦੀ ਹੈ। ਲੁਕਸ ਦੀ ਗੱਲ ਕੀਤੀ ਜਾਵੇ ਤਾਂ ਇਹ ਕਾਰ ਕਾਫ਼ੀ ਖੂਬਸੂਰਤ ਨਜ਼ਰ ਆਉਂਦੀ ਹੈ।
ਇਸ ਕਾਰ ਦੇ ਫੀਚਰਸ -
ਇੰਜਣ -
2017 ਕੈਮਰੋ ਜੈੱਡ. ਐੱਲ1 ''ਚ 6.2-ਲਿਟਰ ਦਾ ਐੱਲ. ਟੀ4 ਵੀ8 ਇੰਜਣ ਲਗਾ ਹੈ ਜੋ 640 ਹਾਰਸਪਾਵਰ ਦੀ ਦਮਦਾਰ ਤਾਕਤ ਪੈਦਾ ਕਰਦਾ ਹੈ।
ਟ੍ਰਾਂਸਮਿਸ਼ਨ ਆਪਸ਼ਨਸ- ਕੈਮਰੋ ਜੈੱਡ. ਐੱਲ1 ਦੋ ਟ੍ਰਾਂਸਮਿਸ਼ਨ ਆਪਸ਼ਨਸ ਨਾਲ ਆਵੇਗੀ। ਇਸ ਕਾਰ ਦੇ ਇੰਜਣ ਨੂੰ 6-ਸਪੀਡ ਮੈਨੁਅਲ ਗਿਅਰਬਾਕਸ ਅਤੇ 10-ਸਪੀਡ ਆਟੋਮੈਟਿਕ ਟ੍ਰਾਂਸਮਿਸ਼ਨ ਨਾਲ ਜੋੜਿਆ ਗਿਆ ਹੈ।
ਇੰਟੀਰਿਅਰ- ਕਾਰ ਦਾ ਕੈਬਿਨ ਵੀ ਕਾਫ਼ੀ ਆਰਾਮਦਾਇਕ ਹੈ। ਇਸ ਦੀ ਸੀਟਾਂ ਨੂੰ ਕੁਝ ਇਸ ਤਰ੍ਹਾਂ ਨਾਲ ਡਿਜ਼ਾਇਨ ਕੀਤਾ ਗਿਆ ਹੈ ਕਿ ਕਾਰ ਨੂੰ ਤੇਜ਼ ਰਫ਼ਤਾਰ ਨਾਲ ਡ੍ਰਾਈਵ ਕਰਦੇ ਹੋਏ ਵੀ ਤੁਹਾਨੂੰ ਕਿਸੇ ਪ੍ਰਕਾਰ ਦੀ ਤਕਲੀਫ ਨਾ ਹੋਵੇ।
ਕਾਰ ਦਾ ਰਿਅਰ ਪ੍ਰੋਫਾਈਲ ਵੀ ਕਾਫ਼ੀ ਸ਼ਾਨਦਾਰ ਨਜ਼ਰ ਆਉਂਦਾ ਹੈ। ਕੁੱਲ ਮਿਲਾ ਕੇ ਇਹ ਕਾਰ ਨੌਜਵਾਨਾਂ ਨੂੰ ਕਾਫ਼ੀ ਆਕਰਸ਼ਿਤ ਕਰ ਰਹੀ ਹੈ। ਫਿਲਹਾਲ ਕੰਪਨੀ ਨੇ ਇਸ ਨਵੀਂ ਕਾਰ ਦੀ ਕੀਮਤ ਬਾਰੇ ''ਚ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।