ਇਨ੍ਹਾਂ ਐਪਸ ਨਾਲ ਮਿਲੇਗੀ ਹਵਾ ਪ੍ਰਦੂਸ਼ਣ ਦੇ ਪੱਧਰ ਦੀ ਜਾਣਕਾਰੀ, ਇੰਝ ਕਰੋ ਇਸਤੇਮਾਲ

Tuesday, Nov 05, 2019 - 10:47 AM (IST)

ਇਨ੍ਹਾਂ ਐਪਸ ਨਾਲ ਮਿਲੇਗੀ ਹਵਾ ਪ੍ਰਦੂਸ਼ਣ ਦੇ ਪੱਧਰ ਦੀ ਜਾਣਕਾਰੀ, ਇੰਝ ਕਰੋ ਇਸਤੇਮਾਲ

ਗੈਜੇਟ ਡੈਸਕ– ਦਿੱਲੀ, ਮੁੰਬਈ ਅਤੇ ਹਰਿਆਣਾ ਵਰਗੇ ਕਈ ਰਾਜ ਇਸ ਸਮੇਂ ਹਵਾ ਪ੍ਰਦੂਸ਼ਣ ਦੀ ਚਪੇਟ ’ਚ ਹਨ। ਹਵਾ ਪ੍ਰਦੂਸ਼ਣ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਇਸੇ ਕਾਰਨ ਲੋਕਾਂ ਨੂੰ ਸਾਹ ਲੈਣ ’ਚ ਪਰੇਸ਼ਾਨੀ ਹੋ ਰਹੀ ਹੈ। ਕਈਆਂ ਦੀਆਂ ਅੱਖਾਂ ’ਚ ਜਲਣ ਹੋ ਰਹੀ ਹੈ ਤਾਂ ਕਈ ਲੋਕਾਂ ਨੂੰ ਸਰਦੀ ਅਤੇ ਖਾਸੀਂ ਵਰਗੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਿੱਲੀ-ਐੱਨ.ਸੀ.ਆਰ. ’ਚ ਕਈ ਸਕੂਲਾਂ ਨੂੰ ਵੀ ਬੰਦ ਕੀਤਾ ਗਿਆ ਹੈ। 

ਇਨ੍ਹਾਂ ਸ਼ਹਿਰਾਂ ’ਚ ਪ੍ਰਦੂਸ਼ਣ ਦਾ ਪੱਧਰ ਆਮ ਨਾਲੋਂ ਵੀ ਕਿਤੇ ਜ਼ਿਆਦਾ ਉੱਪਰ ਪਹੁੰਚ ਗਿਆ ਹੈ। ਇਸ ਨਾਲ ਲੋਕਾਂ ਦੀ ਸਿਹਤ ਨੂੰ ਬਹੁਤ ਨੁਕਸਾਨ ਹੋ ਰਿਹਾ ਹੈ ਅਤੇ ਇਸ ਨਾਲ ਉਨ੍ਹਾਂ ਨੂੰ ਅਸਥਮਾ ਅਤੇ ਸਟ੍ਰੋਕ ਵਰਗੀਆਂ ਬੀਮਾਰੀਆਂ ਹੋ ਸਕਦੀਆਂ ਹਨ। ਇਸ ਰਿਪੋਰਟ ’ਚ ਅਸੀਂ ਤੁਹਾਡੇ ਅਜਿਹੇ ਐਪਸ ਬਾਰੇ ਦੱਸੇਗਾਂ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਆਪਣੇ ਸ਼ਹਿਰ ਦੇ ਹਵਾ ਪ੍ਰਦੂਸ਼ਣ ਦੀ ਜਾਣਕਾਰੀ ਪ੍ਰਾਪਤ ਕਰ ਸਕੋਗੇ। ਆਓ ਜਾਣਦੇ ਹਾਂ ਇਨ੍ਹਾਂ ਬਾਰੇ...

PunjabKesari

ਇਸ ਡਿਵਾਈਸ ਨਾਲ ਜਾਂਚੀ ਜਾਂਦੀ ਹੈ ਹਵਾ ਦੀ ਕੁਆਲਿਟੀ
ਹਵਾ ਦੀ ਕੁਆਲਿਟੀ ਨੂੰ ਏਅਰ ਕੁਆਲਿਟੀ ਇੰਡੈਕਸ ਯਾਨੀ (AQI) ਰਾਹੀਂ ਜਾਂਚਿਆਂ ਜਾਂਦਾ ਹੈ। ਇਹ ਡਿਵਾਈਸ ਥਰਮਾਮੀਟਰ ਦੀ ਤਰ੍ਹਾਂ ਕੰਮ ਕਰਦਾ ਹੈ। ਇਹ ਡਿਵਾਈਸ ਤਾਪਮਾਨ ਦੀ ਥਾਂ ਹਵਾ ’ਚ ਮੌਜੂਦ ਪ੍ਰਦੂਸ਼ਣ ਕਣਾਂ ਦੀ ਜਾਣਕਾਰੀ ਦਿੰਦਾ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਇਸ ਨਾਲ ਹਵਾ ’ਚ ਪ੍ਰਦੂਸ਼ਣ ਸਮੇਤ ਆਕਸੀਜਨ ਅਤੇ ਨਾਈਟਰੋਜਨ ਦੀ ਵੀ ਜਾਣਕਾਰੀ ਮਿਲਦੀ ਹੈ। 

AQI ਇਨ੍ਹਾਂ 5 ਵੱਡੇ ਪ੍ਰਦੂਸ਼ਣ ਨੂੰ ਕਰਦਾ ਹੈ ਟ੍ਰੈਕ
- ਗ੍ਰਾਊਂਡ ਲੈਵਲ ਓਜੋਨ
- ਕਾਰਬਨ ਮੋਨੋਆਕਸਾਈਡ
- ਸਲਫਰ ਡਾਈਆਕਸਾਈਡ
- ਨਾਈਟਰੋਜਨ ਡਾਈਆਕਸਾਈਡ
- ਏਅਰਬੋਰਨ ਪਾਰਟਿਕਲ

ਗੂਗਲ ਪਲੇਅ ਸਟੋਰ ਅਤੇ ਐਪਲ ਐਪ ਸਟੋਰ ’ਤੇ ਦਰਜਨਾ ਐਪਸ ਉਪਲੱਬਧ ਕੀਤੀਆਂ ਗਈਆਂ ਹਨ ਜੋ ਤੁਹਾਨੂੰ ਲੋਕੇਸ਼ਨ ਦੇ ਹਿਸਾਬ ਨਾਲ AQI ਦੱਸਦੀਆਂ ਹਨ। ਇਨ੍ਹਾਂ ਐਪਸ ਨੂੰ ਚਲਾਉਣਾ ਕਾਫੀ ਆਸਾਨ ਹੈ। ਇਨ੍ਹਾਂ ’ਚ ਮੁੱਖ 3 ਐਪਸ ਦੇ ਨਾਂ ਹੇਠਾਂ ਦਿੱਤੇ ਗਏ ਹਨ। 

PunjabKesari

SAFAR Air ਐਪ
ਯੂਜ਼ਰਜ਼ ਇਸ ਐਪ ਨੂੰ ਗੂਗਲ ਪਲੇਅ ਸਟੋਰ ਅਤੇ ਐਪਸ ਦੇ ਐਪ ਸਟੋਰ ਤੋਂ ਡਾਊਨਲੋਡ ਕਰ ਸਕਦੇ ਹਨ। ਸਫਰ ਐਪ ਨੂੰ ਖਾਸ ਧਰਤੀ ਵਿਗਿਆਨ ਮੰਤਰਾਲੇ ਨੇ ਬਣਾਇਆ ਹੈ। ਯੂਜ਼ਰਜ਼ ਇਸ ਐਪ ਰਾਹੀ ਆਲੇ-ਦੁਆਲੇ ਦੇ ਇਲਾਕੇ ਦੇ ਪ੍ਰਦੂਸ਼ਣ ਦੇ ਪੱਧਰ ਨੂੰ ਜਾਂ ਸਕਣਗੇ। ਉਥੇ ਹੀ ਯੂਜ਼ਰਜ਼ ਨੂੰ ਇਸ ਐਪ ’ਚ ਹਿੰਦੀ, ਮਰਾਠੀ ਅਤੇ ਗੁਜਰਾਤੀ ਭਾਸ਼ਾ ਦਾ ਵੀ ਸਪੋਰਟ ਮਿਲੇਗਾ। 

 

PunjabKesari

Air Visual ਐਪ
ਇਹ ਐਪ ਯੂਜ਼ਰਜ਼ ਨੂੰ 10 ਹਜ਼ਾਰ ਤੋਂ ਜ਼ਿਆਦਾ ਸ਼ਹਿਰਾਂ ’ਚ ਰੀਅਲ-ਟਾਈਮ ’ਚ ਹਵਾ ਪ੍ਰਦੂਸ਼ਣ ਅਤੇ ਮੌਸਮ ਦੀ ਜਾਣਕਾਰੀ ਦਿੰਦਾ ਹੈ। ਇਸ ਦੇ ਨਾਲ ਹੀ ਯੂਜ਼ਰਜ਼ ਨੂੰ ਇਸ ਐਪ ’ਚ ਪ੍ਰਦੂਸ਼ਣ ਤੋਂ ਬਚਣ ਦੇ ਟਿੱਪਸ ਵੀ ਮਿਲਣਗੇ। ਇਸ ਐਪ ਨੂੰ ਗੂਗਲ ਪਲੇਅ ਸਟੋਰ ਵਲੋਂ ਬੈਸਟ ਆਫ 2018 ਦਾ ਅਵਾਰਡ ਮਿਲਿਆ ਹੈ। ਇਹ ਐਪ ਅਗਲੇ ਸੱਤ ਦਿਨਾਂ ਦੇ ਮੌਸਮ ਬਾਰੇ ਜਾਣਕਾਰੀ ਦੇ ਸਕਦਾ ਹੈ। 

PunjabKesari

Air quality by Plume Labs ਐਪ
ਲੋਕ ਇਸ ਐਪ ਰਾਹੀਂ ਏਅਰ ਰਿਪੋਰਟ ਦੇ ਨਾਲ ਪ੍ਰਦੂਸ਼ਣ ਦੇ ਪੱਧਰ ਦੀ ਜਾਂਚ ਕਰ ਸਕਣਗੇ। ਨਾਲ ਹੀ ਯੂਜ਼ਰਜ਼ ਨੂੰ ਘੰਟੇ ਦੇ ਹਿਸਾਬ ਨਾਲ ਹਵਾ ’ਚ ਪ੍ਰਦੂਸ਼ਣ ਦੀ ਸਥਿਤੀ ਦੀ ਜਾਣਕਾਰੀ ਮਿਲਦੀ ਰਹੇਗੀ। ਇਸ ਤੋਂ ਇਲਾਵਾ ਇਹ ਐਪ ਲੋਕਾਂ ਨੂੰ ਪ੍ਰਦੂਸ਼ਣ ਘੱਟ ਹੋਣ ਦੀ ਜਾਣਕਾਰੀ ਵੀ ਦੇਵੇਗਾ। ਇਸ ਨੂੰ ਗੂਗਲ ਪਲੇਅ ਸਟੋਰ ਅਤੇ ਐਪ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। 


Related News