ਪੰਚਹੋਲ ਡਿਸਪਲੇਅ ਨਾਲ ਅੱਜ ਲਾਂਚ ਹੋਵੇਗਾ ਸਭ ਤੋਂ ਸਸਤਾ ਫੋਨ Infinix S5 Lite

Friday, Nov 15, 2019 - 02:12 AM (IST)

ਪੰਚਹੋਲ ਡਿਸਪਲੇਅ ਨਾਲ ਅੱਜ ਲਾਂਚ ਹੋਵੇਗਾ ਸਭ ਤੋਂ ਸਸਤਾ ਫੋਨ Infinix S5 Lite

ਗੈਜੇਟ ਡੈਸਕ—ਬਜਟ ਸਮਾਰਟਫੋਨ ਬਣਾਉਣ ਵਾਲੀ ਕੰਪਨੀ ਇਨਫਿਨਿਕਸ (Infinix) ਅੱਜ ਭਾਰਤ 'ਚ ਆਪਣਾ ਨਵਾਂ ਬਜਟ ਸਮਾਰਟਫੋਨ ਇਨਫਿਨਿਕਸ ਏ5 ਲਾਈਟ Infinix S5 Lite ਲਾਂਚ ਕਰੇਗੀ। ਭਾਰਤ 'ਚ ਇਹ ਫੋਨ ਦੁਪਹਿਰ 12 ਵਜੇ ਲਾਂਚ ਕੀਤਾ ਜਾਵੇਗਾ। ਇਹ ਫੋਨ ਈ-ਕਾਮਰਸ ਕੰਪਨੀ ਫਲਿੱਪਕਾਰਟ 'ਤੇ ਉਪਲੱਬਧ ਹੋਵੇਗਾ। ਫਲਿੱਪਕਾਰਟ 'ਤੇ ਇਸ ਫੋਨ ਦਾ ਟੀਜ਼ਰ ਵੀ ਲਾਂਚ ਹੋ ਚੁੱਕਿਆ ਹੈ। ਫੋਨ 'ਚ ਪੰਚ ਹੋਲ ਡਿਸਪਲੇਅ ਨਾਲ ਟ੍ਰਿਪਲ ਰੀਅਰ ਕੈਮਰਾ ਸੈਟਅਪ ਦਿੱਤਾ ਜਾਵੇਗਾ। ਹਾਲਾਂਕਿ ਇਸ ਫੋਨ ਦੇ ਫੀਚਰਸ ਦੇ ਬਾਰੇ 'ਚ ਡੀਟੇਲ 'ਚ ਅਜੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਕੀਮਤ
ਇਹ ਫੋਨ ਕਈ ਸ਼ਾਨਦਾਰ ਫੀਚਰਸ ਨਾਲ ਲੈਸ ਹੋਵੇਗਾ। ਫੋਨ 'ਚ ਟ੍ਰਿਪਲ ਰੀਅਰ ਕੈਮਰਾ ਸੈਟਅਪ ਅਤੇ ਪੰਚਹੋਲ ਡਿਸਪਲੇਅ ਵਰਗੇ ਫੀਚਰਸ ਮਿਲਣਗੇ। ਇਸ ਫੋਨ ਦੀ ਕੀਮਤ 7,999 ਰੁਪਏ ਹੋਵੇਗੀ। ਫੋਨ 'ਚ ਫੁਲ ਐੱਚ.ਡੀ.+ਡਿਸਪਲੇਅ ਦਿੱਤੀ ਜਾਵੇਗੀ। ਇਨਫਿਨਿਕਸ ਐੱਸ5 ਲਾਈਟ ਪਿਛਲੇ ਮਹੀਨੇ ਲਾਂਚ ਕੀਤੇ ਗਏ Infinix S5 ਦਾ ਛੋਟਾ ਵਰਜ਼ਨ ਹੋਵੇਗਾ। Infinix S5 ਦੀ ਭਾਰਤ 'ਚ ਕੀਮਤ 8,999 ਰੁਪਏ ਰੱਖੀ ਗਈ ਸੀ।

Infinix S5 Lite ਦੇ ਸੰਭਾਵਿਤ ਫੀਚਰਸ
ਹੁਣ ਤਕ ਆਈ ਮੀਡੀਆ ਰਿਪੋਰਟਸ ਮੁਤਾਬਕ ਇਸ ਫੋਨ 'ਚ 6.6 ਇੰਚ ਦੀ ਐੱਚ.ਡੀ.+ਡਿਸਪਲੇਅ ਦਿੱਤੀ ਜਾ ਸਕਦੀ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 1600x720 ਪਿਕਸਲ ਹੋਵੇਗਾ। 4ਜੀ.ਬੀ. ਰੈਮ ਅਤੇ 64ਜੀ.ਬੀ. ਇੰਟਰਨਲ ਸਟੋਰੇਜ਼ ਨਾਲ ਆਉਣ ਵਾਲੇ ਇਸ ਫੋਨ 'ਚ ਮੀਡੀਆਟੇਕ ਹੀਲੀਓ ਪੀ22 ਚਿਪਸੈੱਟ ਦਿੱਤੇ ਜਾਣ ਦੀ ਉਮੀਦ ਹੈ।

ਫੋਨ 'ਚ 16MP + 2MP + QVGA ਸੈਂਸਰ ਨਾਲ ਟ੍ਰਿਪਲ ਰੀਅਰ ਕੈਮਰਾ ਸੈਟਅਪ ਦਿੱਤਾ ਜਾ ਸਕਦਾ ਹੈ। ਰਿਪੋਰਟਸ ਮੁਤਾਬਕ ਇਸ ਦਾ ਪ੍ਰਾਈਮਰੀ ਕੈਮਰਾ 16 ਮੈਗਾਪਿਕਸਲ ਦਾ ਹੋਵੇਗਾ। ਫੋਨ 'ਚ ਸੈਕੰਡਰੀ ਕੈਮਰਾ 2 ਮੈਗਾਪਿਕਸਲ ਦਾ ਹੋਵੇਗਾ। ਫੋਨ 'ਚ ਵੀਡੀਓ ਕਾਲਿੰਗ ਅਤੇ ਸੈਲਫੀ ਲਈ 16 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਜਾਵੇਗਾ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,000 ਐੱਮ.ਏ.ਐੱਚ. ਦੀ ਬੈਟਰੀ ਮਿਲਣ ਦੀ ਉਮੀਦ ਹੈ।


author

Karan Kumar

Content Editor

Related News