ਸਸਤਾ ਤੇ ਜ਼ਿਆਦਾ ਪਾਵਰ ਨਾਲ Realme C15 ਦਾ ਧਾਂਸੂ ਐਡਿਸ਼ਨ ਭਾਰਤ ’ਚ ਹੋਇਆ ਲਾਂਚ

Thursday, Oct 29, 2020 - 02:15 AM (IST)

ਗੈਜੇਟ ਡੈਸਕ—ਰੀਅਲਮੀ ਨੇ ਭਾਰਤ ’ਚ ਬੇਹਦ ਮਸ਼ਹੂਰ ‘ਸੀ’ ਸੀਰੀਜ਼ ’ਚ ਬੁੱਧਵਾਰ ਨੂੰ Realme C15 Qualcomm Edition ਲਾਂਚ ਕੀਤਾ, ਜੋ ਕਿ ਮੌਜੂਦਾ ਰੀਅਲਮੀ ਸੀ15 ਦਾ ਸਪੈਸ਼ਲ ਅਤੇ ਜ਼ਿਆਦਾ ਪਾਵਰਫੁੱਲ ਐਡਿਸ਼ਨ ਹੈ। ਰੀਅਲਮੀ ਸੀ15 ਦੇ ਇਸ ਖਾਸ ਐਡਿਸ਼ਨ ’ਚ ਕੁਆਲਕਾਮ ਸਨੈਪਡਰੈਗਨ 460 ਪ੍ਰੋਸੈਸਰ ਦਿੱਤਾ ਗਿਆ ਹੈ ਇਸ ਲਈ ਇਸ ਨੂੰ ਕੁਆਲਕਾਮ ਐਡਿਸ਼ਨ ਕਿਹਾ ਜਾਂਦਾ ਹੈ। ਕੰਪਨੀ ਨੇ ਰੀਅਲਮੀ ਸੀ15 ਕੁਆਲਕਾਮ ਐਡਿਸ਼ਨ ਨੂੰ ਵੈਰੀਐਂਟ ’ਚ ਲਾਂਚ ਕੀਤਾ ਹੈ ਜਿਨ੍ਹਾਂ ’ਚ 3ਜੀ.ਬੀ. ਰੈਮ ਅਤੇ 32ਜੀ.ਬੀ. ਇੰਟਰਨਲ ਸਟੋਰੇਜ਼ ਵੈਰੀਐਂਟ ਨੂੰ 9,999 ਰੁਪਏ ਅਤੇ 4ਜੀ.ਬੀ. ਰੈਮ+64ਜੀ.ਬੀ. ਇੰਟਰਨਲ ਸਟੋਰੇਜ਼ ਵੈਰੀਐਂਟ ਨੂੰ 10,999 ਰੁਪਏ ’ਚ ਲਾਂਚ ਕੀਤਾ ਹੈ।

ਸਪੈਸ਼ਲ ਆਫਰ ਤੇ ਉਪਲੱਬਧਤਾ
29 ਅਕਤੂਬਰ ਨੂੰ ਦੁਪਹਿਰ 12 ਵਜੇ ਤੋਂ ਫਲਿੱਪਕਾਰਟ, realme.com ਅਤੇ ਰਿਟੇਲ ਸਟੋਰ ’ਤੇ ਇਸ ਮੋਬਾਇਲ ਦੀ ਵਿਕਰੀ ਸ਼ੁਰੂ ਹੋ ਜਾਵੇਗੀ। ਉੱਥੇ ਫੈਸਟਿਵ ਸੀਜ਼ਨ ’ਚ ਰੀਅਲਮੀ ਇਸ ਫੋਨ ਦੀ ਖਰੀਦ ’ਤੇ ਸੀਮਿਤ ਸਮੇਂ ਲਈ 500 ਰੁਪਏ ਦੀ ਛੋਟ ਦੇ ਰਹੀ ਹੈ। ਰੀਅਲਮੀ ਸੀ15 ਦੇ ਲੇਟੈਸਟ ਵੈਰੀਐਂਟ ਮੌਜੂਦਾ ਵੈਰੀਐਂਟ ਤੋਂ ਸਸਤਾ ਅਤੇ ਜ਼ਿਆਦਾ ਪਾਵਰਫੁੱਲ ਪ੍ਰੋਸੈਸਰ ਨਾਲ ਹੈ।

ਸਸਤਾ ਅਤੇ ਜ਼ਿਆਦਾ ਪਾਵਰਫੁੱਲ
ਰੀਅਲਮੀ ਸੀ15 ਕੁਆਲਕਾਮ ਐਡਿਸ਼ਨ ਨੂੰ ਕੰਪਨੀ ਨੇ ਮੌਜੂਦਾ ਰੀਅਲਮੀ ਸੀ15 ’ਚ ਕਾਫੀ ਸਾਰੇ ਬਦਲਾਅ ਅਤੇ ਸੇਮ ਬੈਟਰੀ ਪਾਵਰ ਨਾਲ ਲਾਂਚ ਕੀਤਾ ਹੈ। ਰੀਅਲਮੀ ਸੀ15 ਕੁਆਲਕਾਮ ਐਡਿਸ਼ਨ ’ਚ 6000 ਐੱਮ.ਏ.ਐੱਚ. ਦੀ ਬੈਟਰੀ ਲੱਗੀ ਹੈ ਜਿਸ ਦੇ ਰਾਹੀਂ ਕੰਪਨੀ ਘੱਟ ਕੀਮਤ ’ਚ ਲੋਕਾਂ ਦੇ ਸਾਹਮਣੇ ਅਜਿਹੇ ਫੋਨ ਲੈ ਕੇ ਆਈ ਹੈ ਜੋ ਪਾਵਰਫੁੱਲ ਵੀ ਹੈ ਅਤੇ ਜ਼ਿਆਦਾ ਬੈਟਰੀ ਬੈਕਅਪ ਨਾਲ ਹੈ। ਕੰਪਨੀ ਨੇ ਫੈਸਟਿਵ ਸੀਜ਼ਨ ’ਚ ‘ਸੀ’ ਸੀਰੀਜ਼ ਦੇ ਸਮਾਰਟਫੋਨਸ ਦੀ ਹੈਵੀ ਡਿਮਾਂਡ ਵਿਚਾਲੇ ਇਹ ਧਾਂਸੂ ਫੋਨ ਲਾਂਚ ਕਰ ਦਿੱਤਾ ਹੈ।

ਇਸ ’ਚ 6.5 ਇੰਚ ਦੀ ਐੱਚ.ਡੀ.+ਮਿੰਨੀ ਡਰੋਪ ਸਕਰੀਨ ਵਾਲਾ ਇਹ ਫੋਨ ਐਂਡ੍ਰਾਇਡ 10 ’ਤੇ ਬੇਸਡ ਹੈ ਅਤੇ ਇਸ ’ਚ 4 ਰੀਅਰ ਕੈਮਰੇ ਹਨ। ਕਵਾਡ ਕੈਮਰੇ ’ਚ ਪ੍ਰਾਈਮਰੀ ਕੈਮਰਾ 13 ਮੈਗਾਪਿਕਸਲ ਦਾ ਹੈ ਅਤੇ ਸੈਕੰਡਰੀ ਅਲਟਰਾ ਵਾਇਡ ਫੀਚਰ ਨਾਲ ਹੈ। ਤੀਸਰਾ ਕੈਮਰਾ 2 ਮੈਗਾਪਿਕਸਲ ਦਾ ਹੋ ਜੋ ਬਲੈਕ ਐਂਡ ਵ੍ਹਾਈਟ ਲੈਂਸ ਨਾਲ ਹੈ ਅਤੇ ਚੌਥਾ ਕੈਮਰਾ 2 ਮੈਗਾਪਿਕਸਲ ਨਾਲ ਹੈ। ਰੀਅਲਮੀ ਦੇ ਇਸ ਧਾਂਸੂ ਫੋਨ ’ਚ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਵੀ ਹੈ।


Karan Kumar

Content Editor

Related News