ਤੁਹਾਡੇ ਵਟਸਐਪ ਮੈਸੇਜ ਦਾ ਰਿਪਲਾਈ ਵੀ ਕਰੇਗਾ ChatGPT, ਇੰਝ ਕਰੋ ਸੈਟਿੰਗ

02/22/2023 1:50:25 PM

ਗੈਜੇਟ ਡੈਸਕ- ChatGPT ਲਿਖਣ ਦਾ ਜ਼ਿਆਦਾਤਰ ਕੰਮ ਕਰ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਐਮਾਜ਼ੋਨ ਕਿੰਡਲ 'ਤੇ ਈ-ਬੁੱਕ 'ਚ ChatGPT ਕਾਰਨ ਵਾਧਾ ਹੋ ਸਕਦਾ ਹੈ ਯਾਨੀ ਹੁਣ ਉਹ ਵੀ ਕਿਤਾਬ ਲਿਖ ਸਕਦਾ ਹੈ ਅਤੇ ਰਾਈਟਰ ਬਣ ਸਕਦਾ ਹੈ। ChatGPT ਦੇ ਕਈ ਨੁਕਸਾਨ ਵੀ ਹਨ। ਹੁਣ ChatGPT ਤੁਹਾਡੇ ਵਟਸਐਪ ਮੈਸੇਜ ਦਾ ਰਿਪਲਾਈ ਵੀ ਕਰ ਸਕਦਾ ਹੈ। ਇਹ ਭਲੇ ਹੀ ਹੈਰਾਨ ਕਰਨ ਵਾਲੀ ਗੱਲ ਹੈ ਪਰ ਇਹ ਸੱਚ ਹੈ ਕਿ ChatGPT ਤੁਹਾਡੇ ਵਟਸਐਪ 'ਤੇ ਆਉਣ ਵਾਲੇ ਹਰ ਤਰ੍ਹਾਂ ਦੇ ਮੈਸੇਜ ਦਾ ਜਵਾਬ ਦੇ ਸਕਦਾ ਹੈ। 

ChatGPT ਨੂੰ ਵਟਸਐਪ ਨਾਲ ਕਰਨਾ ਹੋਵੇਗਾ ਲਿੰਕ

ChatGPT ਨੂੰ ਤੁਹਾਨੂੰ ਵਟਸਐਪ ਨਾਲ ਲਿੰਕ ਕਰਨਾ ਹੋਵੇਗਾ। ਇਸ ਲਈ ਤੁਹਾਨੂੰ GitHub ਦੀ ਮਦਦ ਲੈਣੀ ਪਵੇਗੀ। ਇਕ ਡਿਵੈਲਪਰ ਨੇ GitHub 'ਤੇ ਪਾਈਥਨ ਸਕ੍ਰਿਪਟ ਤਿਆਰ ਕੀਤੀ ਹੈ ਜਿਸਦੀ ਮਦਦ ਨਾਲ ਤੁਸੀਂ ChatGPT ਨੂੰ ਵਟਸਐਪ ਅਕਾਊਂਟ ਨਾਲ ਲਿੰਕ ਕਰ ਸਕਦੇ ਹੋ। ਇਸ ਲਈ ਤੁਹਾਨੂੰ ਲੈਂਗਵੇਜ ਲਾਈਬ੍ਰੇਰੀ ਵੀ ਮਿਲੇਗੀ। ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੇ ਵਟਸਐਪ ਮੈਸੇਜ ਦਾ ਜਵਾਬ ChatGPT ਦੇਵੇ ਤਾਂ ਤੁਹਾਨੂੰ https://github.com/danielgross/whatsapp-gpt 'ਤੇ ਜਾਣਾ ਹੋਵੇਗਾ।

ਇੰਝ ਕਰੋ ਸੈਟਿੰਗ

- ਹੁਣ ਤੁਹਾਡੇ ਸਾਹਮਣੇ ਇਕ ਪੇਜ ਖੁੱਲ੍ਹੇਗਾ ਜਿਸ ਵਿਚ Code 'ਤੇ ਕਲਿੱਕ ਕਰਨਾ ਹੋਵੇਗਾ।

- ਇਸ ਤੋਂ ਬਾਅਦ download zip 'ਤੇ ਕਲਿੱਕ ਕਰੋ। 

- ਹੁਣ ਫਾਈਲ ਨੂੰ ਓਪਨ ਕਰਨ 'ਤੇ Whatsapp-gpt-main ਮਿਲੇਗਾ

- ਇਸ ਵਿਚੋਂ server.py ਨੂੰ ਚੁਣੋ

- ਇਸ ਤੋਂ ਬਾਅਦ Is ਟਾਈਪ ਕਰਕੇ ਐਂਟ ਬਟਨ ਦਬਾਓ

ਹੁਣ python server.py ਨੂੰ ਐਂਟਰ ਕਰੋ

- ਹੁਣ ਤੁਹਾਡਾ ਵਟਸਐਪ ਅਕਾਊਂਟ ਵਾਲਾ ਮੋਬਾਇਲ ਨੰਬਰ OpenAI ਚੈਟ ਦੇ ਨਾਲ ਕੰਫਿਗਰ ਹੋ ਜਾਵੇਗਾ

- ਇਸ ਤੋਂ ਬਾਅਦ Verify I am a human 'ਤੇ ਕਲਿੱਕ ਕਰੋ

- ਹੁਣ ਆਪਣੇ ਵਟਸਐਪ ਅਕਾਊਂਟ 'ਚ ਜਾਓ ਅਤੇ OpenAI ChatGPT ਨੂੰ ਸਰਚ ਕਰੋ

- ਹੁਣ ਕੋਈ ਮੈਸੇਜ ਭੇਜ ਕੇ  ਤੁਸੀਂ ਇਸਦਾ ਟੈਸਟ ਲੈ ਸਕਦੇ ਹੋ

- ਇਸ ਸੈਟਿੰਗ ਤੋਂ ਬਾਅਦ ਤੁਹਾਡੇ ਵਟਸਐਪ ਮੈਸੇਜ ਦਾ ਜਵਾਬ  ChatGPT ਹੀ ਦੇਵੇਗਾ


Rakesh

Content Editor

Related News