CES 2019 : ਰਸੋਈ ਦੇ ਕੰਮ ਨੂੰ ਆਸਾਨ ਬਣਾਉਣਗੇ ਇਹ ਸਮਾਰਟ ਗੈਜੇਟਸ

Wednesday, Jan 09, 2019 - 11:57 AM (IST)

ਕਿਸੇ ਵੀ ਭਾਸ਼ਾ ਨੂੰ ਸਮਝੇਗਾ Smart Fridge
ਗੈਜੇਟ ਡੈਸਕ– ਸੈਮਸੰਗ ਨੇ ਆਪਣੇ ਫੈਮਿਲੀ ਹੱਬ ਸਮਾਰਟ ਫਰਿੱਜ ’ਚ ਕਈ ਨਵੇਂ ਫੀਚਰਜ਼ ਨੂੰ ਸ਼ਾਮਲ ਕਰ ਕੇ CES 2019 ’ਚ ਇਸ ਨੂੰ ਇਕ ਵਾਰ ਫਿਰ ਤੋ ਰੀ-ਲਾਂਚ ਕੀਤਾ ਹੈ। ਕੰਪਨੀ ਨੇ ਦੱਸਿਆ ਕਿ ਹੁਣ ਕਿਸੇ ਵੀ ਭਾਸ਼ਾ ’ਚ ਸਵਾਲ ਪੁੱਛਣ ’ਤੇ ਇਹ ਜਵਾਬ ਦੇਵੇਗਾ ਯਾਨੀ ਹੁਣ ਸਾਧਾਰਨ ਭਾਸ਼ਾ ’ਚ ਵੀ ਬਿਕਸਬੀ ਸਮਾਰਟ ਅਸਿਸਟੈਂਟ ਨੂੰ ਵਰਤੋਂ ’ਚ ਲਿਆਂਦਾ ਜਾ ਸਕੇਗਾ। ਇਸ ਵਿਚ ਇਕ ਟੱਚਸਕ੍ਰੀਨ ਲੱਗੀ ਹੈ, ਜੋ ਇੰਟਰਨੈੱਟ ਨਾਲ ਰੈਸਿਪੀ ਦੀ ਵੀਡੀਓ ਨੂੰ ਸਰਚ ਕਰ ਕੇ ਇਸ ਨੂੰ ਤਿਆਰ ਕਰਨ ਦਾ ਪਤਾ ਲਾਉਣ ਦੇ ਕੰਮ ਆਏਗੀ। ਉਥੇ ਹੀ ਇਥੋਂ ਹੀ ਤੁਸੀਂ ਫਲ ਅਤੇ ਸਬਜ਼ੀਆਂ ਦੀ ਸ਼ਾਪਿੰਗ ਵੀ ਕਰ ਸਕਦੇ ਹੋ।

PunjabKesari

ਸਮਾਰਟ WiFi ਪ੍ਰੈਸ਼ਰ ਕੁੱਕਰ ਨੇ ਕੀਤਾ ਲੋਕਾਂ ਨੂੰ ਆਕਰਸ਼ਿਤ
ਕੈਨੇਡਾ ਦੀ ਇੰਸਟੈਂਟ ਬ੍ਰਾਂਡਜ਼ ਕੰਪਨੀ ਨੇ ਈਵੈਂਟ ’ਚ ਸਮਾਰਟ WiFi ਪ੍ਰੈਸ਼ਰ ਕੁੱਕਰ ਪੇਸ਼ ਕੀਤਾ, ਜਿਸ ਨੇ ਔਰਤਾਂ ਦਾ ਧਿਆਨ ਸਭ ਤੋਂ ਜ਼ਿਆਦਾ ਆਪਣੇ ਵੱਲ ਆਕਰਸ਼ਿਤ ਕੀਤਾ। Instant Pot ਨਾਮੀ ਇਸ ਪ੍ਰੈਸ਼ਰ ਕੁੱਕਰ ਦੀ ਖਾਸੀਅਤ ਹੈ ਕਿ ਇਹ ਗੂਗਲ ਅਸਿਸਟੈਂਟ ਨੂੰ ਸੁਪੋਰਟ ਕਰਦਾ ਹੈ ਯਾਨੀ ਤੁਸੀਂ ਬੋਲ ਕੇ ਖਾਣੇ ਨੂੰ ਪਕਾਉਣਾ ਸ਼ੁਰੂ ਕਰ ਸਕਦੇ ਹੋ ਤੇ ਕਿੰਨਾ ਪੱਕ ਗਿਆ ਹੈ, ਇਸ ਦਾ ਵੀ ਪਤਾ ਲਾ ਸਕਦੇ ਹੋ। ਇਸ ਦੀ ਕੀਮਤ 150 ਡਾਲਰ (ਕਰੀਬ 10,000 ਰੁਪਏ) ਹੋ ਸਕਦੀ ਹੈ।

ਖਾਸੀਅਤ : ਇਸ ’ਤੇ ਇਕ ਛੋਟੀ ਸਕ੍ਰੀਨ ਲੱਗੀ ਹੈ, ਜੋ ਮੈਨੁਅਲੀ ਇਸ ਨੂੰ ਆਪ੍ਰੇਟ ਕਰਨ ਤੇ ਖਾਣ ਨਾਲ ਜੁੜੀ ਜਾਣਕਾਰੀ ਦਾ ਪਤਾ ਲਾਉਣ ’ਚ ਮਦਦ ਕਰਦੀ ਹੈ।

PunjabKesari    

ਸੋਲਰ ਪਾਵਰਡ ਓਵਨ : 20 ਮਿੰਟ ’ਚ ਖਾਣਾ ਤਿਆਰ
ਈਵੈਂਟ ’ਚ GoSun ਕੰਪਨੀ ਨੇ ਸੋਲਰ ਪਾਵਰਡ ਇਲੈਕਟ੍ਰਿਕ ਓਵਨ ਨਾਲ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਇਸ ਫਿਊਜ਼ਨ ਇਲੈਕਟ੍ਰਿਕ ਸਟੋਵ ’ਚ ਇੰਟੈਗ੍ਰੇਟਿਡ ਹੀਟਿੰਗ ਸਿਸਟਮ ਲੱਗਾ ਹੈ, ਜੋ ਸੂਰਜ ਦੀ ਮਦਦ ਨਾਲ ਸਿਰਫ 20 ਮਿੰਟ ਦੇ ਅੰਦਰ ਭੋਜਨ ਤਿਆਰ ਕਰਨ ’ਚ ਮਦਦ ਕਰੇਗਾ। ਕੰਪਨੀ ਨੇ ਦੱਸਿਆ ਕਿ ਇਹ ਹੋਰ ਓਵਨਜ਼ ਨਾਲੋਂ 5 ਗੁਣਾ ਜ਼ਿਆਦਾ ਬਿਹਤਰ ਹੈ, ਉਥੇ ਹੀ ਤੁਸੀਂ ਪਿਕਨਿਕ ਮਨਾਉਂਦੇ ਸਮੇਂ ਇਸ ਨੂੰ ਵਰਤੋਂ ’ਚ ਲਿਆ ਸਕਦੇ ਹੋ।


Related News