ਸ਼ੁਰੂ ਹੋਣ ਵਾਲਾ ਹੈ ਦੁਨੀਆ ਦਾ ਸਭ ਤੋਂ ਵੱਡਾ ਇਲੈਕਟ੍ਰਾਨਿਕਸ ਮੇਲਾ CES 2019
Sunday, Jan 06, 2019 - 11:52 AM (IST)

ਗੈਜੇਟ ਡੈਸਕ : ਗੈਜੇਟ ਡੈਸਕ : ਦੁਨੀਆ ਦਾ ਸਭ ਤੋਂ ਵੱਡਾ ਇਲੈਕਟ੍ਰਾਨਿਕਸ ਸ਼ੋਅ CES 2019 ਨੂੰ 8 ਤੋਂ 11 ਜਨਵਰੀ ਤਕ ਅਮਰੀਕਾ ਦੇ ਲਾਸ ਵੇਗਾਸ ’ਚ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਮੇਲੇ ਵਿਚ ਹੁਣ ਤਕ ਦੀਆਂ ਸਭ ਤੋਂ ਵਧੀਆ ਤਕਨੀਕਾਂ ਨਾਲ ਲੈਸ ਸ਼ਾਨਦਾਰ ਇਲੈਕਟ੍ਰਾਨਿਕਸ ਉਤਪਾਦਾਂ ਦੀ ਘੁੰਡ-ਚੁਕਾਈ ਕੀਤੀ ਜਾਵੇਗੀ। ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਪ੍ਰਦਰਸ਼ਨੀ ਲਈ 4500 ਕੰਪਨੀਆਂ ਮੇਲੇ ਵਿਚ ਪਹੁੰਚਣਗੀਆਂ। ਇਸ ਵਿਚ 150 ਦੇਸ਼ਾਂ ਤੋਂ 1.80 ਲੱਖ ਲੋਕਾਂ ਦੇ ਆਉਣ ਦੀ ਸੰਭਾਵਨਾ ਹੈ। ਇਸ ਦੌਰਾਨ ਰੋਲੇਬਲ TVs, ਮੌਂਸਟਰ ਲੈਪਟਾਪ, ਫੋਲਡਿੰਗ ਫੋਨ, VR ਤੇ AR ਹੈਂਡਸੈੱਟਸ ਤੇ ਸੈਲਫ ਡਰਾਈਵਿੰਗ ਕਾਰਾਂ ਪਹਿਲੀ ਵਾਰ ਦਿਖਾਈਆਂ ਜਾਣਗੀਆਂ।
ਗੇਮਿੰਗ ਦੇ ਤਜਰਬੇ ਨੂੰ ਹੋਰ ਚੰਗਾ ਬਣਾਏਗਾ 49 ਇੰਚ ਵਾਲਾ ਮਾਨੀਟਰ
CES 2019 ਈਵੈਂਟ ਦੌਰਾਨ ਸੈਮਸੰਗ ਨਵਾਂ 49 ਇੰਚ ਦਾ ਕਵਰਡ ਗੇਮਿੰਗ ਮਾਨੀਟਰ ਲਾਂਚ ਕਰੇਗੀ। CRG9 ਮਾਡਲ ਨੰਬਰ ਗੇਮਿੰਗ ਮਾਨੀਟਰ ਦਾ ਸਕਰੀਨ ਰੈਜ਼ੋਲਿਊਸ਼ਨ 3840x1080 ਪਿਕਸਲਜ਼ ਦਾ ਹੋਵੇਗਾ, ਜੋ ਕਿ ਮੌਜੂਦਾ 1920x1080 ਰੈਜ਼ੋਲਿਊਸ਼ਨ ਵਾਲੀਆਂ 2 ਡਿਸਪਲੇਅਜ਼ ਦੇ ਬਰਾਬਰ ਹੋਵੇਗਾ। ਇਸ ਮਾਨੀਟਰ ਵਿਚ ਇਕ HDMI ਪੋਰਟ ਤੋਂ ਇਲਾਵਾ 2 ਡਿਸਪਲੇਅ ਪੋਰਟ ਤੇ ਇਕ USB ਜੈਕ ਮਿਲੇਗਾ। ਦੱਸ ਦੇਈਏ ਕਿ ਹੁਣ ਤਕ ਗੇਮਰਸ ਸੈਮਸੰਗ ਦੇ 32 ਇੰਚ ਵਾਲੇ ਮਾਨੀਟਰ ਦੀ ਕਾਫੀ ਵਰਤੋਂ ਕਰ ਰਹੇ ਹਨ, ਜਿਸ ਕਾਰਨ ਹੁਣ ਗੇਮਿੰਗ ਦਾ ਤਜਰਬਾ ਹੋਰ ਚੰਗਾ ਬਣਾਉਣ ਲਈ ਵੱਡੀ ਸਕਰੀਨ ਸਾਈਜ਼ ਵਾਲਾ ਗੇਮਿੰਗ ਮਾਨੀਟਰ ਇਸ ਮੇਲੇ ਵਿਚ ਲਿਆਂਦਾ ਜਾਵੇਗਾ।
ਬੋਲ ਕੇ ਦੇ ਸਕੋਗੇ ਟੀ. ਵੀ. ਨੂੰ ਕਮਾਂਡ
ਇਸ ਮੇਲੇ ਦੌਰਾਨ LG 88-ਇੰਚ ਸਕੀਨ ਸਾਈਜ਼ ਵਾਲੇ 8K OLED TV ਨੂੰ ਪੇਸ਼ ਕਰੇਗੀ, ਜੋ 4K ਡਿਸਪਲੇਅਜ਼ ਤੋਂ 4 ਗੁਣਾ ਤੇ HD ਡਿਸਪਲੇਅ ਤੋਂ 8 ਗੁਣਾ ਬਿਹਤਰ ਹੋਵੇਗਾ। ਇਹ ਵੱਡੀ ਸਕਰੀਨ ਵਾਲਾ ਟੀ. ਵੀ. ਅਲੈਕਸਾ ਵਾਇਸ ਅਸਿਸਟੈਂਟ ਨੂੰ ਸੁਪੋਰਟ ਕਰੇਗਾ ਮਤਲਬ ਤੁਸੀਂ ਬੋਲ ਕੇ ਟੀ. ਵੀ. ਦੇ ਚੈਨਲ ਬਦਲ ਸਕੋਗੇ ਅਤੇ ਆਵਾਜ਼ ਵਧਾਉਣ ਤੇ ਘਟਾਉਣ ਵਿਚ ਵੀ ਮਦਦ ਮਿਲੇਗੀ। ਇਸ ਨੂੰ ਖਾਸ ਤੌਰ ’ਤੇ ਫਾਸਟ ਮੂਵਿੰਗ ਸਪੋਰਟਸ ਮੈਚ ਤੇ ਐਕਸ਼ਨ ਫਿਲਮਾਂ ਦੇਖਣ ਲਈ ਤਿਆਰ ਕੀਤਾ ਗਿਆ ਹੈ।
ਯੂਜ਼ਰ ਦੇ ਦੂਰ ਜਾਣ ’ਤੇ ਆਪਣੇ ਆਪ ਲੌਕ ਹੋ ਜਾਵੇਗਾ ਇਹ 2-ਇਨ-1 ਲੈਪਟਾਪ
ਡੈੱਲ ਆਪਣਾ ਨਵਾਂ 2-ਇਨ-1 ਪ੍ਰੋਫੈਸ਼ਨਲ ਲੈਪਟਾਪ ਲੈਟੀਚਿਊਡ 7400 ਨੂੰ CES 2019 ਵਿਚ ਪੇਸ਼ ਕਰੇਗੀ। ਇਸ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ ਕਿ ਇਸ ਦੇ ਸਾਹਮਣੇ ਵੱਲ ਕੈਮਰਾ ਲੱਗਾ ਹੈ, ਜੋ ਤੁਹਾਡੇ ਲੈਪਟਾਪ ਤੋਂ ਦੂਰ ਜਾਣ ’ਤੇ ਉਸ ਨੂੰ ਆਪਣੇ-ਆਪ ਲੌਕ ਕਰ ਦੇਵੇਗਾ। ਦੇਖਣ ’ਚ ਮੈਕਬੁੱਕ ਵਾਂਗ ਹੀ ਇਸ ਦਾ ਡਿਜ਼ਾਈਨ ਕਾਫੀ ਸਟੀਕ ਬਣਾਇਆ ਗਿਆ ਹੈ। ਇਸ ਵਿਚ ਟੱਚ ਸਕਰੀਨ ਲੱਗੀ ਹੈ। ਇਸ ਦੇ ਸਕਰੀਨ ਬਾਰਡਰ ਕਾਫੀ ਪਤਲੇ ਰੱਖੇ ਗਏ ਹਨ, ਜਿਸ ਨਾਲ ਇਹ ਕਾਫੀ ਚੰਗਾ ਨਜ਼ਰ ਆਉਂਦਾ ਹੈ। 16GB RAM ਨਾਲ 8ਵੀਂ ਜਨਰੇਸ਼ਨ ਦੇ ਕੁਆਡ ਕੋਰ CPUs ਨਾਲ ਇਸ ਨੂੰ ਲਿਆਂਦਾ ਜਾਵੇਗਾ। ਇਸ ਵਿਚ ਸੁਪਰ ਲੋਅ ਪਾਵਰ ਟੈਕਨਾਲੋਜੀ ਦੀ ਸੁਪੋਰਟ ਦਿੱਤੀ ਗਈ ਹੈ, ਜੋ ਬੈਟਰੀ ਲਾਈਫ ਨੂੰ ਵਧਾਉਣ ਵਿਚ ਮਦਦ ਕਰਦੀ ਹੈ।
ਪਹਿਲੀ ਵਾਰ ਦੇਖਣ ਨੂੰ ਮਿਲੇਗਾ 5G ਸੁਪਰ ਫਾਸਟ ਹੋਮ ਬਰਾਡਬੈਂਡ
ਪਹਿਲੀ ਵਾਰ ਦੇਖਣ ਨੂੰ ਮਿਲੇਗਾ 5G ਸੁਪਰ ਫਾਸਟ ਹੋਮ ਬ੍ਰਾਡਬੈਂਡ
ਹੋਮ ਇੰਟਰਨੈੱਟ ਨੂੰ ਤੇਜ਼ ਬਣਾਉਣ ਲਈ ਮੇਲੇ ਦੌਰਾਨ D-Link ਕੰਪਨੀ ਨਵਾਂ 5G ਰਾਊਟਰ ਪੇਸ਼ ਕਰੇਗੀ। ਇਹ ਰਾਊਟਰ 5G ਨੈੱਟਵਰਕ ’ਤੇ ਕੰਮ ਕਰੇਗਾ ਅਤੇ 3Gbps ਦੀ ਇੰਟਰਨੈੱਟ ਸਪੀਡ ਦੇਵੇਗਾ, ਜੋ ਅਮਰੀਕਾ ਵਿਚ ਮੌਜੂਦ ਬ੍ਰਾਡਬੈਂਡ ਸਪੀਡ ਤੋਂ ਵੀ 40 ਗੁਣਾ ਤੇਜ਼ ਹੋਵੇਗੀ। ਇਸ ਵਿਚ ਇਕ ਸਿਮ ਪਾਈ ਜਾਵੇਗੀ ਅਤੇ ਪਾਵਰ ਆਊਟਲੈੱਟ ਵਿਚ ਪਲੱਗ ਲੱਗਣ ’ਤੇ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਇਸ ਨੂੰ ਦੂਰ-ਦੁਰਾਡੇ ਦੇ ਇਲਾਕਿਆਂ ਵਿਚ ਤੇਜ਼ ਨੈੱਟਵਰਕ ਪਹੁੰਚਾਉਣ ਲਈ ਕਾਫੀ ਚੰਗਾ ਬਦਲ ਕਿਹਾ ਗਿਆ ਹੈ।
ਪ੍ਰਦਰਸ਼ਨੀ ਵਿਚ ਦਿਖਾਈ ਜਾਵੇਗੀ 5G ਤਕਨੀਕ
ਇਸ ਮੌਕੇ ਅਮਰੀਕੀ ਟੈਲੀਕਮਿਊਨੀਕੇਸ਼ਨ ਕੰਪਨੀ ਵਰੀਜ਼ੋਨ ਤੇ AT&T ਇਕ ਪ੍ਰਦਰਸ਼ਨੀ ਲਾਉਣਗੀਆਂ, ਜਿਨ੍ਹਾਂ ਵਿਚ 5G ਨੈੱਟਵਰਕ ਦਾ ਤਜਰਬਾ ਦਿਖਾਇਆ ਜਾਵੇਗਾ। ਇਸ ਦੌਰਾਨ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀ ਦੱਸਣਗੇ ਕਿ ਕਿਵੇਂ 5G ਦੀ ਮਦਦ ਨਾਲ ਮਨੋਰੰਜਨ, ਅਦਾਰਿਆਂ, ਕਾਰਾਂ ਤੇ ਸ਼ਹਿਰਾਂ ਨੂੰ ਬਿਹਤਰ ਬਣਾਇਆ ਜਾ ਸਕੇਗਾ।