ਸਰਕਾਰ ਨੇ ਜਾਰੀ ਕੀਤੀ ਚਿਤਾਵਨੀ, ਤੁਰੰਤ ਅਪਡੇਟ ਕਰੋ ਗੂਗਲ ਕ੍ਰੋਮ ਬ੍ਰਾਊਜ਼ਰ
Wednesday, Feb 09, 2022 - 05:11 PM (IST)
ਗੈਜੇਟ ਡੈਸਕ– ਮਿਨਿਸਟਰੀ ਆਫ ਇਲੈਕਟ੍ਰੋਨਿਕ ਐਂਡ ਇੰਫਾਰਮੇਸ਼ਨ ਟੈਕਨੋਲੋਜੀ ਦੀ ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (CERT-In) ਨੇ ਚਿਤਾਵਨੀ ਜਾਰੀ ਕਰਦੇ ਹੋਏ ਕਿਹਾ ਹੈ ਕਿ ਗੂਗਲ ਕ੍ਰੋਮ ਬ੍ਰਾਊਜ਼ਰ ’ਤੇ ਸਾਈਬਰ ਅਟੈਕ ਹੋ ਸਕਦਾ ਹੈ। CERT-In ਮੁਤਾਬਕ, ਕ੍ਰੋਮ ਬ੍ਰਾਊਜ਼ਰ ’ਚ ਕਈ ਤਰ੍ਹਾਂ ਦੀਆਂ ਖਾਮੀਆਂ ਮਿਲੀਆਂ ਹਨ, ਜੋ ਕਿ ਸਾਈਬਰ ਹਮਲੇ ਲਈ ਜ਼ਿੰਮੇਵਾਰ ਹੋ ਸਕਦੀਆਂ ਹਨ। ਇਸ ਤੋਂ ਬਚਣ ਲਈ CERT-In ਵਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ।
ਇਹ ਵੀ ਪੜ੍ਹੋ– ਰਿਲਾਇੰਸ ਜੀਓ ਜਲਦ ਲਾਂਚ ਕਰੇਗੀ ਛੋਟਾ ਲੈਪਟਾਪ, ਨਾਂ ਹੋਵੇਗਾ JioBook
CERT-In ਨੇ ਸਾਈਬਰ ਹਮਲੇ ਤੋਂ ਬਚਣ ਲਈ ਤੁਰੰਤ ਕ੍ਰੋਮ ਬ੍ਰਾਊਜ਼ਰ ਨੂੰ ਅਪਡੇਟ ਕਰਨ ਲਈ ਕਿਹਾ ਹੈ। ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਹੈਕਰ ਮਨ-ਮਰਜ਼ੀ ਦੇ ਕੋਡ ਦਾ ਇਸਤੇਮਾਲ ਕਰਕੇ ਸਿਸਟਮ ਦਾ ਕੰਟਰੋਲ ਹਾਸਿਲ ਕਰ ਸਕਦੇ ਹਨ। ਫਿਲਹਾਲ ਗੂਗਲ ਵਲੋਂ ਕ੍ਰੋਮ ਦੀਆਂ 98 ਖਾਮੀਆਂ ਨੂੰ ਠੀਕ ਕੀਤਾ ਗਿਆ ਹੈ। ਇਨ੍ਹਾਂ ’ਚ ਕੁੱਲ 27 ਸਕਿਓਰਿਟੀ ਫਿਕਸ ਸ਼ਾਮਿਲ ਹਨ। ਏਜੰਸੀ ਨੇ ਕਿਹਾ ਕਿ 98.0.4758.80 ਤੋਂ ਪਹਿਲਾਂ ਦੇ ਗੂਗਲ ਕ੍ਰੋਮ ਵਰਜ਼ਨ ਨੂੰ ਹੈਕ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ– Instagram ਨੇ ਭਾਰਤ ’ਚ ਲਾਂਚ ਕੀਤਾ Take a Break ਫੀਚਰ, ਇੰਝ ਕਰਦਾ ਹੈ ਕੰਮ