ਮੋਟਰਸਾਈਕਲਾਂ ਲਈ ਸਰਕਾਰ ਲਿਆ ਰਹੀ ਨਵੇਂ ਨਿਯਮ, ਜ਼ਰੂਰੀ ਹੋ ਜਾਣਗੇ ਇਹ ਉਪਕਰਣ

Saturday, Jul 25, 2020 - 04:09 PM (IST)

ਮੋਟਰਸਾਈਕਲਾਂ ਲਈ ਸਰਕਾਰ ਲਿਆ ਰਹੀ ਨਵੇਂ ਨਿਯਮ, ਜ਼ਰੂਰੀ ਹੋ ਜਾਣਗੇ ਇਹ ਉਪਕਰਣ

ਆਟੋ ਡੈਸਕ– ਲੋਕਾਂ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦੇ ਹੋਏ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਸਮੇਂ-ਸਮੇਂ ’ਤੇ ਮੋਟਰ ਵਾਹਨਾਂ ’ਚ ਜ਼ਰੂਰੀ ਬਦਲਾਅ ਕਰਨ ਨੂੰ ਕਹਿੰਦਾ ਹੈ। ਹੁਣ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਕੇਂਦਰੀ ਮੋਟਰ ਵਾਹਨ (ਸਤਵੇਂ ਸੰਸ਼ੋਧਨ) ਨਿਯਮ, 2020 ’ਚ ਇਹ ਸੂਚਿਤ ਕੀਤਾ ਹੈ ਕਿ ਮੋਟਰਸਾਈਕਲਾਂ ’ਚ ਸੁਰੱਖਿਆ ਉਪਕਰਣਾਂ ਨੂੰ ਜ਼ਰੂਰੀ ਕੀਤਾ ਜਾਣਾ ਚਾਹੀਦਾ ਹੈ। 

ਮੋਟਰਸਾਈਕਲਾਂ ’ਚ ਲਗਾਉਣੇ ਪੈਣਗੇ ਇਹ ਉਪਕਰਣ
- ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੁਆਰਾ ਜਾਰੀ ਕੀਤੀ ਗਈ ਗਾਈਡਲਾਈਨ ਅਨੁਸਾਰ ਕੰਪਨੀਆਂ ਨੂੰ ਮੋਟਰਸਾਈਕਲਾਂ ਦੀ ਪਿਛਲੀ ਸੀਟ ’ਤੇ ਹੈਂਡਲ ਲਗਾਉਣਾ ਪਵੇਗਾ। ਇਹ ਪਿਛਲੀ ਸੀਟ ’ਤੇ ਬੈਠਣ ਵਾਲੇ ਵਿਅਕਤੀ ਦੀ ਸੁਰੱਖਿਆ ਨੂੰ ਧਿਆਨ ’ਚ ਰੱਖ ਕੀਤਾ ਜਾ ਰਿਹਾ ਹੈ। 
- ਮੋਟਰਸਾਈਕਲ ਦੀ ਪਿਛਲੀ ਸੀਟ ’ਤੇ ਬੈਠਣ ਵਾਲੇ ਵਿਅਕਤੀ ਲਈ ਫੁਟਰੈਸਟ ਦੇਣਾ ਜ਼ਰੂਰੀ ਹੋਵੇਗਾ। ਕੁਝ ਮਹਿੰਗੀਆਂ ਸਪੋਰਟਸ ਬਾਈਕਸ ’ਚ ਇਹ ਅਜੇ ਨਹੀਂ ਮਿਲਦਾ। 
- ਕੰਪਨੀਆਂ ਨੂੰ ਮੋਟਰਸਾਈਕਲ ਦਾ ਖੱਬਾ ਹਿੱਸਾ ਲਗਭਗ ਅੱਧਾ ਢੱਕਣਾ ਪਵੇਗਾ ਤਾਂ ਜੋ ਪਿਛਲੀ ਸੀਟ ਤੇ ਬੈਠਣ ਵਾਲੇ ਵਿਅਕਤੀ ਦਾ ਕਪੜਾ ਆਦਿ ਪਿਛਲੇ ਪਹੀਏ ’ਚ ਨਾ ਫਸੇ। 
- ਇਸ ਤੋਂ ਇਲਾਵਾ ਇਕ ਕੰਟੇਨਰ ਲਗਾਉਣ ਦਾ ਵੀ ਹੁਕਮ ਜਾਰੀ ਕੀਤਾ ਗਿਆ ਹੈ। ਇਸ ਦੀ ਲੰਬਾਈ 550mm, ਚੌੜਾਈ 510mm ਅਤੇ ਉਚਾਈ 500mm ਤੋਂ ਜ਼ਿਆਦਾ ਨਹੀਂ ਹੋਵੇਗੀ। ਇਸ ਵਿਚ ਸਾਮਾਨ ਰੱਖਣ ’ਤੇ ਵੀ ਇਸ ਦਾ ਭਾਰ 30 ਕਿਲੋਗ੍ਰਾਮ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ। 


author

Rakesh

Content Editor

Related News