ਆ ਗਈ ਕਮਾਲ ਦੀ ਰਿੰਗ, ਮਿਲੇਗੀ LCD ਸਕਰੀਨ, ਜਾਣੋ ਖੂਬੀਆਂ
Wednesday, Nov 20, 2024 - 07:22 PM (IST)
ਗੈਜੇਟ ਡੈਸਕ- ਡਿਜੀਟਲ ਘੜੀਆਂ ਬਣਾਉਣ ਵਾਲੀ ਜਾਪਾਨੀ ਕੰਪਨੀ ਕੈਸੀਓ ਨੇ ਇੱਕ ਰਿੰਗ ਲਾਂਚ ਕੀਤੀ ਹੈ, ਜਿਸ ਦੇ ਅੰਦਰ ਇੱਕ ਘੜੀ ਹੈ। ਇਸ ਵਿੱਚ ਇੱਕ ਛੋਟੀ ਡਿਸਪਲੇਅ ਅਤੇ ਕਲਾਸਿਕ ਡਿਜ਼ਾਈਨ ਹੈ। ਇਸ ਦਾ ਨਾਮ CRW-001-1JR ਹੈ। ਇਹ ਰਿੰਗ ਕਲਾਸਿਕ ਸ਼ੈਲੀ ਵਿੱਚ ਸਮਾਂ ਦਿਖਾਉਂਦੀ ਹੈ। Casio ਨੇ ਆਪਣੀ 50ਵੀਂ ਵਰ੍ਹੇਗੰਢ 'ਤੇ ਮਾਰਕੀਟ 'ਚ ਆਪਣੀ ਡਿਜੀਟਲ ਘੜੀ ਲਾਂਚ ਕੀਤੀ ਹੈ। ਇਹ ਘੜੀ ਜਾਪਾਨ ਵਿੱਚ ਉਪਲੱਬਧ ਹੋਵੇਗੀ।
Casio ਦੀ ਇਸ ਰਿੰਗ 'ਚ ਛੋਟੀ ਡਿਸਪਲੇ ਹੋਣ ਕਾਰਨ ਇਸ 'ਚ Seven-Segment LCD Screen ਹੈ। ਇਸ 'ਚ ਯੂਜ਼ਰਜ਼ ਸਮੇਂ ਨੂੰ ਘੰਟੇ, ਮਿੰਟ ਅਤੇ ਸਕਿੰਟਾਂ 'ਚ ਦੇਖ ਸਕਦੇ ਹਨ। ਇਹ ਸਮਾਰਟ ਰਿੰਗ ਦੀ ਤਰ੍ਹਾਂ ਨਹੀਂ ਹੈ, ਜਿਸ 'ਚ ਦਿਲ ਦੀ ਧੜਕਣ ਅਤੇ ਹੈਲਥ ਟ੍ਰੈਕਿੰਗ ਵਰਗੇ ਫੀਚਰਜ਼ ਹਨ। ਸੈਮਸੰਗ ਨੇ ਹਾਲ ਹੀ ਵਿੱਚ ਇੱਕ ਸਮਾਰਟ ਰਿੰਗ ਲਾਂਚ ਕੀਤੀ ਸੀ।
ਮਿਲਦੇ ਹਨ 3 ਬਟਨ
Casio ਦੀ ਇਸ ਰਿੰਗ 'ਚ ਯੂਜ਼ਰਜ਼ ਨੂੰ 3 ਫੰਕਸ਼ਨਲ ਬਟਨ ਦੇਖਣ ਨੂੰ ਮਿਲਦੇ ਹਨ। ਇਹ ਯੂਜ਼ਰਜ਼ ਨੂੰ ਸਮਾਂ ਅਤੇ ਤਾਰੀਖ਼ ਬਦਲਣ ਦੀ ਸਹੂਲਤ ਦਿੰਦੇ ਹੈ। ਇਸ ਵਿੱਚ ਸਟਾਪ ਵਾਚ ਦਾ ਫੀਚਰ ਵੀ ਹੈ।
ਫਲੈਸ਼ ਲਾਈਟ ਤੇ ਅਲਾਰਮ ਵੀ ਮਿਲੇਗਾ
Casio ਦੀ ਇਸ ਰਿੰਗ ਵਾਚ 'ਚ ਯੂਜ਼ਰਜ਼ ਨੂੰ ਲਾਈਟ ਅਤੇ ਅਲਾਰਮ ਦੀ ਸੁਵਿਧਾ ਮਿਲਦੀ ਹੈ। ਪਾਵਰ ਲਈ ਇਸ ਵਿੱਚ ਸਿੰਗਲ ਬੈਟਰੀ ਹੈ। ਇਸ ਬਾਰੇ ਕੰਪਨੀ ਦਾ ਦਾਅਵਾ ਹੈ ਕਿ ਇਹ ਆਸਾਨੀ ਨਾਲ 2 ਸਾਲ ਤੱਕ ਚੱਲੇਗੀ ਅਤੇ ਬੈਟਰੀ ਖਰਾਬ ਹੋਣ ਤੋਂ ਬਾਅਦ ਇਸ ਨੂੰ ਆਸਾਨੀ ਨਾਲ ਬਦਲਿਆ ਜਾ ਸਕਦਾ ਹੈ।
ਸਿੰਗਲ ਪੀਸ 'ਚ ਤਿਆਰ ਕੀਤੀ ਇਹ ਰਿੰਗ
ਅਸਲ 'ਚ ਇਹ ਰੀਕ੍ਰਿਏਟਿਡ ਡਿਜ਼ਾਈਨ ਹੈ, ਜਿਸ 'ਚ ਛੋਟੇ ਡਿਜ਼ਾਈਨ 'ਚ ਵੱਡੀ ਘੜੀ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਪੂਰੀ ਇਕ ਸਿੰਗਲ ਪੀਸ ਰਿੰਗ ਹੈ, ਜਿਸ ਵਿੱਚ ਮੈਟਲ ਇੰਜੈਕਸ਼ਨ ਪ੍ਰਕਿਰਿਆ ਦੀ ਵਰਤੋਂ ਕੀਤੀ ਗਈ ਹੈ। ਯੂਜ਼ਰਜ਼ ਨੂੰ ਕੰਫਰਟ ਦੇਣ ਲਈ ਵੱਖ-ਵੱਖ ਸਾਈਜ਼ ਲਈ ਸਟ੍ਰੈਚੇਬਲ ਬੈਂਡ ਦੀ ਵਰਤੋਂ ਕੀਤੀ ਗਈ ਹੈ।