ਬਿਲਟ-ਇਨ ਫ਼ਿਟਨੈੱਸ ਟਰੈਕਰ ਨਾਲ Casio Baby-G Runners ਕੁਲੈਕਸ਼ ਫਿਟਨੈੱਸ ਵਾਚ ਲਾਂਚ

Sunday, Apr 23, 2017 - 02:51 PM (IST)

ਬਿਲਟ-ਇਨ ਫ਼ਿਟਨੈੱਸ ਟਰੈਕਰ ਨਾਲ Casio Baby-G Runners ਕੁਲੈਕਸ਼ ਫਿਟਨੈੱਸ ਵਾਚ ਲਾਂਚ

ਜਲੰਧਰ- ਜਾਪਾਨੀ ਕੰਜ਼ਿਊਮਰ ਅਤੇ ਕਮਰਸ਼ਿਅਲ ਇਲੈਕਟ੍ਰਾਨਿਕਸ ਬਣਾਉਣ ਵਾਲੀ ਕੰਪਨੀ 3asio ਨੇ ਇਕ ਨਵੀਂ ਫ਼ਿਟਨੈੱਸ ''ਤੇ ਅਧਾਰਿਤ ਵਾਚ Casio Baby-G BGA-240 ਰਨਰਸ ਕੁਲੈਕਸ਼ਨ ਭਾਰਤ ''ਚ ਪੇਸ਼ ਕੀਤੀ ਹੈ। ਜਿਵੇਂ ਕਿ ਇਸ ਦੇ ਨਾਮ ਤੋਂ ਹੀ ਸਾਪਸ਼ਟ ਹੋ ਰਿਹਾ ਹੈ ਇਹ ਫਿਟਨੈੱਸ ਵਾਚ ਔਰਤਾਂ ਲਈ ਹੋ ਸਕਦੀ ਹੈ।

Casio Baby-G BGA-240 ਵਾਚ ਦੀ ਕੀਮਤ 5,995 ਰੁਪਏ ਹੈ  ਅਤੇ ਇਸ ਨੂੰ ਤੁਸੀ casio  ਦੇ ਸਾਰੇ ਐਕਸਕਲੂਸਿਵ ਸ਼ੋਅ-ਰੂਮ ਵੱਡੇ ਰਿਟੇਲ ਸਟੋਰਸ ਅਤੇ ਆਨਲਾਈਨ ਪਾਰਟਨਰ ਚੈਨਲਸ ਦੇ ਰਾਹੀਂ ਲੈ ਸਕਦੇ ਹੋ। ਤੁਹਾਨੂੰ ਦਸ ਦਈਏ ਕਿ ਇਸ ਨੂੰ ਤੁਸੀਂ ਚਾਰ ਅਲਗ ਅਲਗ ਰੰਗਾਂ ''ਚ ਵਾਈਟ, ਬਲੈਕ, ਬਰਾਈਟ ਪਿੰਕ ਅਤੇ ਬਲੈਕ/ਗ੍ਰੀਨ ''ਚ ਲੈ ਸਕਦੇ ਹੋ। Casio Baby-G BGA-240 ਨੂੰ ਇਕ ਬਿਲਟ-ਇਨ ਫ਼ਿਟਨੈੱਸ ਟਰੈਕਰ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਸ ਦੇ ਡਿਜਾਈਨ ''ਚ ਵਾਚ ਰਾਉਂਡ ਡਾਇਲ ਨੂੰ ਘੰਟੇ ਦੇ ਮਾਰਕਰਸ ਦੇ ਨਾਲ ਵੇਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ ਦੇ ਬੈਂਡ ਨੂੰ ਇਸ ਦੇ ਇਕ ਪ੍ਰੋਟੈਕਟਰ ਦੀ ਤਰ੍ਹਾਂ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਦੇ ਡਾਇਲ ''ਚ ਤੁਹਾਨੂੰ ਦੋ ਡਿਜਿਟਲ ਡਿਸਪਲੇ ਮਿਲ ਰਹੀਆਂ ਹਨ। ਜਿਨ੍ਹਾਂ ''ਚੋਂ ਇਕ ਲੈਪ ਟਾਈਮ ਨੂੰ ਦਰਸਾਉਦੀਂ ਹੈ ਅਤੇ ਦੂੱਜੀ ਸਪਲਿਟ ਟਾਇਮ ਨੂੰ ਦਰਸਾਉਦੀਂ ਹੈ। ਇਸ ਤੋਂ ਇਲਾਵਾ ਇਸ ਵਾਚ ਨੂੰ 100m ਤੱਕ ਵਾਟਰ ਰੇਸਿਸਟੇਂਟ ਬਣਾਇਆ ਗਿਆ ਹੈ। ਇਸ ਦੇ ਹੋਰ ਫੀਚਰਸ ''ਚ ਡਿਊਲ-ਟਾਇਮ ਕਾਊਂਟਡਾਊਨ ਟਾਇਮਰ, LED ਬੈਕਲਾਈਟ ਆਦਿ ਦਿੱਤੇ ਗਏ ਹਨ।

ਕੰਪਨੀ ਦਾ ਕਹਿਣਾ ਹੈ ਕਿ ਇਸ ਦੀ ਬੈਟਰੀ ਤਿੰਨ ਸਾਲ ਤੱਕ ਚੱਲਣ ''ਚ ਸਮਰੱਥ ਹੈ ਨਾਲ ਹੀ ਵਾਚ ''ਚ 2099 ਤੱਕ ਦਾ ਆਟੋ ਕੈਲੇਂਡਰ ਵੀ ਦਿੱਤਾ ਗਿਆ ਹੈ। ਤੁਹਾਨੂੰ ਇਸ'' ਚ ਤਿੰਨ ਤਰ੍ਹਾਂ ਦੇ ਹੋਰ ਫੰਕਸ਼ਨ ਵੀ ਮਿਲ ਰਹੇ ਹਨ ਜਿਵੇਂ ਕਿ ਤੁਸੀਂ ਇਸ ''ਚ ਅਲਾਰਮ ਲਗਾ ਸਕਦੇ ਹੋ, ਇਕ ਸਨੂਜ਼ ਸਲਾਰਮ ਵੀ ਇਸ ''ਚ ਹੈ ਅਤੇ ਇਹ ਤੁਹਾਨੂੰ ਹਰ ਘੰਟੇ ਦਾ ਸਿਗਨਲ ਵੀ ਦੇ ਸਕਨ ''ਚ ਸਮਰੱਥ ਹੈ।


Related News