ਐਂਟੀਬਾਇਓਟਿਕ ਦੀ ਥਾਂ ਲੈ ਸਕਦੇ ਹਨ ਨਵੇਂ ਤਾਰਿਆਂ ਦੀ ਸ਼ਕਲ ਵਾਲੇ ਪੌਲੀਮਾਰ
Thursday, Sep 15, 2016 - 04:23 PM (IST)

ਜਲੰਧਰ- ਵਿਗਿਆਨੀਆਂ ਨੇ ਛੋਟੇ ਤਾਰਿਆਂ ਦੀ ਸ਼ਕਲ ਵਾਲੇ ਅਣੂਆਂ ਨੂੰ ਵਿਕਸਤ ਕਰਨ ਦਾ ਦਾਅਵਾ ਕੀਤਾ ਹੈ ਜੋ ਅਜਿਹੇ ਖਤਰਨਾਕ ਰੋਗਾਣੂਆਂ ਨੂੰ ਪ੍ਰਭਾਵੀ ਤਰੀਕੇ ਨਾਲ ਖਤਮ ਕਰ ਸਕਦੇ ਹਨ, ਜਿਨ੍ਹਾਂ ਨੂੰ ਮੌਜੂਦਾ ਐਂਟੀਬਾਇਓਟਿਕਸ ਖਤਮ ਨਹੀਂ ਕਰ ਸਕਦੇ। ਖੋਜਕਾਰਾਂ ਨੇ ਕਿਹਾ ਕਿ ਅਧਿਐਨ ਐਂਟੀਬਾਇਓਟਿਕ ਰੋਕੂ ਬੈਕਟੀਰੀਆ ਵਿਰੁੱਧ ਇਲਾਜ ਦੇ ਨਵੇਂ ਮੈਥਡ ਨੂੰ ਮਾਰਕ ਕਰਦਾ ਹੈ, ਜਿਨ੍ਹਾਂ ਨੂੰ ਆਮ ਤੌਰ ''ਤੇ ਸੁਪਰਬਗ ਕਿਹਾ ਜਾਂਦਾ ਹੈ। ਤਾਰਿਆਂ ਦੀ ਸ਼ਕਲ ਵਾਲੀਆਂ ਰਚਨਾਵਾਂ ''ਪੇਪਟਾਈਡ ਪੌਲੀਮਾਰ'' ਨਾਂ ਦੇ ਪ੍ਰੋਟੀਨਾਂ ਦੀ ਛੋਟੀ ਲੜੀ ਹੈ ਅਤੇ ਯੂਨੀਵਰਸਿਟੀ ਆਫ ਮੈਲਬੋਰਨ ਸਕੂਲ ਆਫ ਇੰਜੀਨੀਅਰਿੰਗ ਦੀ ਇਕ ਟੀਮ ਨੇ ਇਨ੍ਹਾਂ ਨੂੰ ਬਣਾਇਆ ਹੈ।