WhatsApp ਤੋਂ ਪਹਿਲਾਂ Hike ਲਾਂਚ ਕਰ ਸਕਦਾ ਹੈ ਡਿਜੀਟਲ ਪੇਂਮੈਟ ਸਿਸਟਮ
Thursday, Apr 20, 2017 - 11:09 AM (IST)

ਜਲੰਧਰ-ਹਾਲ ਹੀ ''ਚ ਰਿਪੋਰਟ ਦਾ ਖੁਲਾਸਾ ਹੋਇਆ ਹੈ ਕਿ ਇੰਸਟੈਂਟ ਮੈਂਸੇਜਿੰਗ ਐਪ ਵੱਟਸਐਪ ਜਲਦੀ ਹੀ ਭਾਰਤ ''ਚ ਡਿਜੀਟਲ ਪੇਂਮੈਟ ਦੀ ਸ਼ੁਰੂਆਤ ਕਰੇਗੀ। ਪਰ ਹੁਣ ਖਬਰ ਇਹ ਹੈ ਕਿ ਸਵਦੇਸ਼ੀ ਇੰਸਟੈਂਟ ਮੈਂਸੇਜਿੰਗ ਐਪ Hike ਵੱਟਸਐਪ ਤੋਂ ਪਹਿਲਾਂ ਹਾਈਕ ਵੱਟਸਐਪ ਤੋਂ ਪਹਿਲਾਂ ਹੀ ਡਿਜੀਟਲ ਪੇਂਮੈਟ ਲਾਂਚ ਕਰਨ ਦੀ ਤਿਆਰੀ ''ਚ ਹੈ।
ਰਿਪੋਰਟ ਦੇ ਮੁਤਾਬਿਕ Hike ''ਚ ਪੇਂਮੈਟ ਸਰਵਿਸ ਲਿਆਉਣ ਦੇ ਲਈ ਚੀਨੀ ਇੰਟਰਨੈਟ ਜੁਇੰਟਸ Tencent ਨੇ ਵੇਂਚਰ ਕੈਪੀਟਲ ਫੰਡ ਨਿਵੇਸ਼ ਕੀਤਾ ਹੈ। ਮਤਲਬ ਕਿ ਜੇਕਰ ਕੰਪਨੀ ਨੇ ਅਜਿਹਾ ਕੀਤਾ ਤਾਂ Hike ਪਹਿਲਾਂ ਸਵਦੇਸ਼ੀ ਮੈਂਸੇਜਰ ਹੋਵੇਗਾ ਜਿਸ ''ਚ ਡਿਜੀਟਲ ਪੇਂਮੈਟ ਦਾ ਵੀ ਫੀਚਰ ਦਿੱਤਾ ਜਾਵੇਗਾ।
ਪਿਛਲੇ ਸਾਲ Tencent ਅਤੇ Foxconn ਨੇ Hike ''ਚ 175 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ ਹੈ। ਰਿਪੋਰਟਸ ਦੇ ਮੁਤਾਬਿਕ Hike ਆਪਣੇ ਮੈਂਸੇਜ਼ਰ ''ਚ UPI ਪਲੇਟਫਾਰਮ ਨੂੰ ਲਿੰਕ ਕਰਕੇ ਪੇਂਮੈਟ ਸਿਸਟਮ ਸ਼ੁਰੂ ਕਰੇਗੀ।
ਐਕਸਪਰਟ ਦਾ ਕਹਿਣਾ ਹੈ ਕਿ WhatsApp ਨੂੰ ਆਪਣਾ ਪੇਂਮੈਟ ਪਲੇਟਫਾਰਮ ਲਾਂਚ ਕਰਨ ''ਚ ਘੱਟ ਤੋਂ ਘੱਟ ਛੇ ਮਹੀਨੇ ਦਾ ਸਮਾਂ ਲੱਗੇਗਾ। ਪਰ Hike ਦਾ ਪੇਂਮੈਟ ਸਿਸਟਮ ਬਣਾ ਕੇ ਤਿਆਰ ਹੈ ਅਤੇ ਇਸ ਨੂੰ ਜਲਦੀ ਹੀ ਲਾਂਚ ਕੀਤਾ ਜਾ ਸਕਦਾ ਹੈ।
ਜੇਕਰ ਤੁਸੀਂ WeChat ਯੂਜ਼ ਕੀਤਾ ਹੈ ਜਾਂ ਇਸ ਦਾ ਨਾਮ ਸੁਣਿਆ ਹੈ ਤਾਂ ਤੁਹਾਨੂੰ ਸ਼ਾਇਦ ਪਤਾ ਹੋਵੇਗਾ ਕਿ ਇਸ ਦੀ Parent company tensent ਹੀ ਹੈ। ਜ਼ਿਕਰਯੋਗ ਹੈ ਕਿ WeChat ਚੀਨ ਦੀ ਸਭ ਤੋਂ ਵੱਡੇ ਮੈਂਸੇਜ਼ਰ ਆਧਾਰਿਤ ਬੀਟਮੈਟ ਸਿਸਟਮ ''ਚ ਤੋਂ ਇਕ ਹੈ ਅਤੇ ਇਹ ਹਾਈਕ ਦੇ ਲਈ ਕਾਫੀ ਮਦਦਗਾਰ ਸਾਬਿਤ ਹੋ ਸਕਦਾ ਹੈ।
ਜ਼ਾਹਿਰ ਹੈ ਕਿ ਮੈਂਸੇਜ਼ਰ ''ਚ UPI ਪਲੇਟਫਾਰਮ ਲਿੰਕ ਕਰਨ ਦੇ ਲਈ ਕੰਪਨੀ ਨੂੰ ਜਰੂਰਤ ਹੋਵੇਗੀ ਕਿ ਕਈ ਬੈਂਕ ਵੀ ਨਾਲ ਜੁੜੇ ਹਨ। ਇਸ ਦੇ ਲਈ ਹਾਈਕ ਭਾਰਤੀ ਬੈਂਕਾਂ ਦੇ ਨਾਲ ਵੀ ਕਰਾਰ ਕਰ ਸਕਦਾ ਹੈ। ਹਾਲਾਂਕਿ ਹੁਣ ਤੱਕ ਕੰਪਨੀ ਨੇ ਅਧਿਕਾਰਿਕ ਤੌਰ ''ਤੇ ਇਸ ਦਾ ਐਲਾਨ ਨਹੀਂ ਕੀਤਾ ਹੈ।