Call of Duty ਸੀਰੀਜ਼ ਦੀ ਨਵੀਂ ਗੇਮ ਦਾ ਟੀਜ਼ਰ ਹੋਇਆ ਲੀਕ (ਵੀਡੀਓ)
Sunday, May 01, 2016 - 03:32 PM (IST)
ਜਲੰਧਰ : ਕਾਲ ਆਫ ਡਿਊਟੀ ਦੀਆਂ ਜ਼ਿਆਦਾਤਰ ਗੇਮਾਂ ''ਚ ਅਸੀਂ ਸਾਈ-ਫਾਈ ਵਿਜ਼ਨ ਦੇਖਿਆ ਹੈ ਤੇ ਲਗਦਾ ਹੈ ਕਿ ਇਹ ਟ੍ਰੈਂਡ ਘੱਟ ਨਹੀਂ ਹੋਣ ਵਾਲਾ। ਐਕਟੀਵਿਜ਼ਨ ਨੇ ਇਕ ਟੀਜ਼ਰ ਪੋਸਟ ਕੀਤਾ ਹੈ, ਜਿਸ ''ਚ ਕਾਲ ਆਫ ਡਿਊਟੀ: ਇਨਫਿਨਟੀ ਵਾਰਫੇਅਰ ਬਾਰੇ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਸਿਰੀਜ਼ ਦੀ ਨਵੀਂ ਗੇਮ ''ਚ ਕੀ-ਕੁਝ ਹੋ ਸਕਦਾ ਹੈ।
ਟੀਜ਼ਰ ''ਚ ਸੈਟਲਮੈਂਟ ਡਿਫੈਂਸ ਫ੍ਰੰਟ ਦਾ ਇਕ ਕਮਾਂਡਰ ਡਰਾ ਰਿਹਾ ਹੈ ਤੇ ਦੱਸ ਰਿਹਾ ਹੈ ਕਿ ਉਹ ਤੁਹਾਡਾ ਦੁਸ਼ਮਨ ਹੈ ਤੇ ਇਤਿਹਾਸ ਦੇ ਪੰਨਿਆਂ ''ਚੋਂ ਉਹ ਤੁਹਾਡਾ ਨਾਮੋ-ਨਿਸ਼ਾਨ ਮਿਟਾ ਦਵੇਗਾ। ਹਾਲਾਂਕਿ ਟੀਜ਼ਰ ਤੋਂ ਜ਼ਿਆਦਾ ਕੁਝ ਤਾਂ ਪਤਾ ਨਹੀਂ ਲੱਗਾ ਪਰ ਟੀਜ਼ਰ ''ਚ ਖੋਪੜੀ ਦੇ ਆਕਾਰ ਦਾ ਲੋਗੋ ਕਈ ਵਾਰ ਦਿੱਖਦਾ ਹੈ ਜੋ ਕਿ ਮਲਟੀਪਲੇਅਰ ਮੈਪ ਨਿਊਕਟਾਊਨ ਦਾ ਹੈ। ਖੈਰ ਇਸ ਬਾਕੇ ਜ਼ਿਆਦਾ ਸੋਚਣ ਦੀ ਜ਼ਰੂਰਤ ਨਹੀਂ ਕਿਉਂਕਿ 3 ਮਈ ਤੋਂ ਬਾਅਦ ਇਹ ਸਟੋਰਜ਼ ''ਚ ਉਪਲੱਬਧ ਹੋਵੇਗੀ ਤੇ ਇਸ ਦੇ ਕੁਝ ਦਿਨਾਂ ਬਾਅਦ ਤੱਕ ਤੁਹਾਨੂੰ ਇਸ ਦਾ ਪੂਰਾ ਵਰਜ਼ਨ ਦੇਖਣ ਨੂੰ ਮਿਲ ਸਕਦਾ ਹੈ।