ਕੇਬਲ ਟੈਲੀਵਿਜ਼ਨ ਨੈੱਟਵਰਕ ਨਿਯਮ 'ਚ ਹੋਇਆ ਵੱਡਾ ਬਦਲਾਅ
Thursday, Sep 28, 2023 - 08:32 PM (IST)
ਗੈਜੇਟ ਡੈਸਕ- ਸੂਚਾ ਪ੍ਰਸਾਰਣ ਮੰਤਰਾਲਾ (ਐੱਮ.ਆਈ.ਬੀ.) ਨੇ ਕੇਬਲ ਟੈਲੀਵਿਜ਼ਨ ਨੈੱਟਵਰਕ ਨਿਯਮ 1994 'ਚ ਵੱਡਾ ਸੋਧ ਕੀਤਾ ਹੈ। ਇਸ ਸੰਬੰਧ 'ਚ ਇਕ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ, ਜਿਸ ਮੁਤਾਬਕ, 10 ਸਾਲਾਂ ਦੀ ਮਿਆਦ ਲਈ ਮਲਟੀ-ਸਿਸਟਮ ਆਪਰੇਟਰਾਂ (ਐੱਮ.ਐੱਸ.ਓ.) ਲਈ ਰਜਿਸਟ੍ਰੇਸ਼ਨ ਸ਼ੁਰੂ ਹੋਵੇਗਾ।
ਇਹ ਰਜਿਸਟ੍ਰੇਸ਼ਨ ਬ੍ਰਾਡਕਾਸਟ ਸੇਵਾ ਪੋਰਟਲ ਰਾਹੀਂ ਆਨਲਾਈਨ ਹੋਵੇਗਾ। ਨਵੇਂ ਸੋਧ 'ਚ ਬ੍ਰਾਡਬੈਂਡ ਸੇਵਾ ਪ੍ਰਦਾਤਾਵਾਂ ਦੇ ਨਾਲ ਕੇਬਲ ਆਪਰੇਟਰਾਂ ਦੁਆਰਾ ਬੁਨਿਆਦੀ ਢਾਂਚੇ ਨੂੰ ਸਾਂਝਾ ਕਰਨ ਦੀ ਵੀ ਇਕ ਵਿਵਸਥਾ ਹੈ ਯਾਨੀ ਹੁਣ ਬ੍ਰਾਡਬੈਂਡ ਸੇਵੇਵਾਂ ਦੇਣ ਵਾਲੀਆਂ ਕੰਪਨੀਆਂ ਵੀ ਕੇਬਲ ਟੀਵੀ ਦੀ ਸਹੂਲਤ ਦੇ ਸਕਣਗੀਆਂ।
ਇਹ ਵੀ ਪੜ੍ਹੋ- ਅਗਲੇ ਮਹੀਨੇ ਤੋਂ ਇਨ੍ਹਾਂ ਸਮਾਰਟਫੋਨਜ਼ 'ਚ ਨਹੀਂ ਚੱਲੇਗਾ Whatsapp, ਲਿਸਟ 'ਚ ਤੁਹਾਡਾ ਫੋਨ ਤਾਂ ਨਹੀਂ ਸ਼ਾਮਲ!
ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਦੇ ਬ੍ਰਾਡਕਾਸਟ ਸੇਵਾ ਪੋਰਟਲ ਰਾਹੀਂ ਐੱਮ.ਐੱਸ.ਓ. ਦਾ ਰਜਿਸਟ੍ਰੇਸ਼ਨ 10 ਸਾਲਾਂ ਦੀ ਮਿਆਦ ਲਈ ਹੋਵੇਗਾ। ਨਿਯਮਾਂ ਮੁਤਾਬਕ, ਰਜਿਸਟ੍ਰੇਸ਼ਨ ਦੇ ਨਵੀਨੀਕਰਨ ਲਈ 1 ਲੱਖ ਰੁਪਏ ਦੀ ਪ੍ਰੋਸੈਸਿੰਗ ਫੀਸ ਰੱਖੀ ਗਈ ਹੈ।
ਨਿਯਮਾਂ ਮੁਤਾਬਕ, ਰਜਿਸਟ੍ਰੇਸ਼ਨ ਨਵੀਨੀਕਰਨ ਲਈ ਰਜਿਸਟ੍ਰੇਸ਼ਨ ਖਤਮ ਹੋਣ ਦੇ 7 ਤੋਂ 2 ਮਹੀਨਿਆਂ ਦੀ ਮਿਆਦ ਦੇ ਅੰਦਰ ਅਪਲਾਈ ਕੀਤਾ ਜਾਣਾ ਚਾਹੀਦਾ ਹੈ। ਹਾਲਾਂਕਿ ਰਜਿਸਟ੍ਰੇਸ਼ਨ ਦੀ ਆਖ਼ਰੀ ਤਾਰੀਖ਼ ਨੂੰ ਲੈ ਕੇ ਫਿਲਹਾਲ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਦੱਸ ਦੇਈਏ ਕਿ ਇਸਤੋਂ ਪਹਿਲਾਂ ਕੇਬਲ ਟੈਲੀਵਿਜ਼ਨ ਨੈੱਟਵਰਕ ਨਿਯਮ 1994 ਤਹਿਤ ਕੇਬਲ ਨਵੇਂ ਮਲਟੀਸਿਸਟਮ ਆਪਰੇਟਰਾਂ ਦੇ ਰਜਿਟ੍ਰੇਸ਼ਨ ਹੀ ਕੀਤੇ ਜਾਂਦੇ ਸਨ ਅਤੇ ਆਨਲਾਈਨ ਰਜਿਸਟ੍ਰੇਸ਼ਨ ਦੀ ਕੋਈ ਸਹੂਲਤ ਨਹੀਂ ਸੀ।
ਇਹ ਵੀ ਪੜ੍ਹੋ- Netflix ਤੋਂ ਬਾਅਦ ਹੁਣ ਇਸ ਪ੍ਰਸਿੱਧ OTT ਪਲੇਟਫਾਰਮ ਨੇ ਬੰਦ ਕੀਤੀ ਪਾਸਵਰਡ ਸ਼ੇਅਰਿੰਗ ਦੀ ਸਹੂਲਤ