ਸਮਾਰਟਫੋਨ ਖਰੀਦਣਾ ਹੋਵੇਗਾ ਮਹਿੰਗਾ, ਕੰਪੋਨੈਂਟਸ ਦੀ ਕੀਮਤ ''ਚ ਆ ਰਹੀ ਤੇਜ਼ੀ
Wednesday, May 12, 2021 - 12:37 AM (IST)
ਨਵੀਂ ਦਿੱਲੀ - ਸਮਾਰਟਫੋਨ ਦੀਆਂ ਕੀਮਤਾਂ ਵਧਣੀਆਂ ਸ਼ੁਰੂ ਹੋ ਗਈਆਂ ਹਨ। ਇਸ ਦੇ ਪਿੱਛੇ ਕੰਪੋਨੈਂਟਸ ਦੀ ਕੀਮਤ ਵਧਣਾ ਅਤੇ ਚਿੱਪ ਦੀ ਦੁਨੀਆ ਭਰ ਵਿੱਚ ਕਮੀ ਵੱਡੇ ਕਾਰਨ ਹਨ। ਸਮਾਰਟਫੋਨ ਮੈਨਿਉਫੈਕਚਰਰ ਸ਼ਾਓਮੀ ਇੰਡੀਆ ਦੇ ਬੁਲਾਰਾ ਨੇ ਦੱਸਿਆ, ਸਮਾਰਟਫੋਨ ਵਿੱਚ ਇਸਤੇਮਾਲ ਹੋਣ ਵਾਲੇ ਡਿਸਪਲੇਅ ਪੈਨਲ, ਬੈਕ ਪੈਨਲ, ਬੈਟਰੀ ਪੈਕ ਵਰਗੇ ਕੰਪੋਨੈਂਟਸ ਦੀ ਕੀਮਤ ਪਿਛਲੇ ਕੁੱਝ ਮਹੀਨੇ ਵਿੱਚ ਵਧੀ ਹੈ। ਇਸ ਦੇ ਨਾਲ ਹੀ ਡਾਲਰ ਵੀ ਮਜ਼ਬੂਤ ਹੋ ਰਿਹਾ ਹੈ।
ਹਾਲਾਂਕਿ, ਸ਼ਾਓਮੀ ਦਾ ਦਾਅਵਾ ਹੈ ਕਿ ਉਹ ਘੱਟ ਕੀਮਤ ਵਾਲੇ ਸਮਾਰਟਫੋਨ ਦੀਆਂ ਕੀਮਤਾਂ ਵਿੱਚ ਵਾਧਾ ਨਹੀਂ ਕਰੇਗੀ ਅਤੇ ਉਸ ਦੀ ਕਿਸੇ ਵੀ ਪ੍ਰੋਡਕਟ 'ਤੇ 5 ਫ਼ੀਸਦੀ ਤੋਂ ਜ਼ਿਆਦਾ ਮੁਨਾਫਾ ਕਮਾਉਣ ਦੀ ਯੋਜਨਾ ਨਹੀਂ ਹੈ।
ਇਹ ਵੀ ਪੜ੍ਹੋ- Zydus ਦੀ ਦਵਾਈ Virafin ਕੋਵਿਡ-19 ਮਰੀਜ਼ਾਂ ਦੇ ਆਕਸੀਜਨ ਸਪੋਰਟ ਲੋੜ ਨੂੰ ਘੱਟ ਕਰਦੈ, ਜਾਣੋ ਕੀਮਤ
ਇੱਕ ਮੋਬਾਇਲ ਫੋਨ ਡੀਲਰ ਨੇ ਮਨੀਕੰਟਰੋਲ ਨੂੰ ਦੱਸਿਆ ਕਿ ਪਿਛਲੇ ਕੁੱਝ ਹਫ਼ਤੇ ਵਿੱਚ ਸ਼ਾਓਮੀ ਨੋਟ 10 ਦੀ ਕੀਮਤ ਲੱਗਭੱਗ 500 ਰੁਪਏ ਵਧੀ ਹੈ। ਚੀਨ ਤੋਂ ਬਾਅਦ ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਮੋਬਾਇਲ ਫੋਨ ਮੈਨਿਉਫੈਕਚਰਰ ਹੈ ਪਰ ਇਸ ਦੇ ਲਈ ਉਹ ਚਿੱਪ ਜਾਂ ਸੈਮੀਕੰਡਕਟਰ ਦੇ ਇੰਪੋਰਟ 'ਤੇ ਨਿਰਭਰ ਹੈ।
ਦੁਨੀਆ ਵਿੱਚ ਸੈਮੀਕੰਡਕਟਰ ਦਾ ਸਭ ਤੋਂ ਵੱਡਾ ਮੈਨਿਉਫੈਕਚਰਰ ਤਾਇਵਾਨ ਵੱਧਦੀ ਡਿਮਾਂਡ ਨੂੰ ਪੂਰਾ ਨਹੀਂ ਕਰ ਪਾ ਰਿਹਾ। ਚਿੱਪ ਬਣਾਉਣ ਵਾਲੀ ਪ੍ਰਮੁੱਖ ਕੰਪਨੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਇਹ ਕਮੀ ਅਗਲੇ ਸਾਲ ਵੀ ਜਾਰੀ ਰਹੇਗੀ। ਚਿੱਪ ਦੀ ਡਿਮਾਂਡ 5G ਟੈਕਨੋਲਾਜੀ ਆਉਣ ਤੋਂ ਬਾਅਦ ਹੋਰ ਵਧਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ - ਫੇਸਬੁੱਕ ਨੂੰ ਲੱਗਾ ਝਟਕਾ, ਜਰਮਨ ਵਟਸਐਪ ਡਾਟਾ ਦੀ ਪ੍ਰੋਸੈਸਿੰਗ 'ਤੇ ਲੱਗੀ ਰੋਕ
ਟੈਕਨੋਲਾਜੀ ਮਾਰਕੀਟ ਰਿਸਰਚ ਫਰਮ ਕਾਉਂਟਰਪੁਆਇੰਟ ਰਿਸਰਚ ਦਾ ਕਹਿਣਾ ਹੈ ਕਿ ਮੌਜੂਦਾ ਸਥਿਤੀ ਨੂੰ ਵੇਖਦੇ ਹੋਏ ਪੁਰਾਣੇ ਮਾਡਲਾਂ ਦੀ ਕੀਮਤ ਵਿੱਚ 4-5 ਫ਼ੀਸਦੀ ਦਾ ਵਾਧਾ ਹੋਣਾ ਤੈਅ ਹੈ। ਇਸ ਬਾਰੇ ਮਨੀਕੰਟਰੋਲ ਵਲੋਂ ਭੇਜੇ ਗਏ ਸਵਾਲਾਂ ਦਾ ਸੈਮਸੰਗ ਨੇ ਜਵਾਬ ਨਹੀਂ ਦਿੱਤਾ। ਹਾਲ ਹੀ ਵਿੱਚ ਸੈਮਸੰਗ ਦੀ ਐਨੁਅਲ ਸ਼ੇਅਰਹੋਲਡਰਸ ਮੀਟਿੰਗ ਵਿੱਚ ਚਿੱਪ ਦੀ ਕਮੀ ਦੀ ਜਾਣਕਾਰੀ ਦਿੱਤੀ ਗਈ ਸੀ।
ਇਸ ਸਾਲ ਦੇ ਪਹਿਲੇ ਕੁਆਟਰ ਵਿੱਚ ਦੇਸ਼ ਵਿੱਚ ਸਮਾਰਟਫੋਨ ਦੀ 3.8 ਕਰੋੜ ਤੋਂ ਜ਼ਿਆਦਾ ਸ਼ਿਪਮੈਂਟ ਦਰਜ ਕੀਤੀ ਗਈ ਸੀ। ਇਹ ਸਾਲ-ਦਰ-ਸਾਲ ਆਧਾਰ 'ਤੇ ਲੱਗਭੱਗ 23 ਫ਼ੀਸਦੀ ਦੀ ਗਰੋਥ ਹੈ। ਹਾਲਾਂਕਿ, ਕੋਰੋਨਾ ਦੀ ਦੂਜੀ ਲਹਿਰ ਨਾਲ ਹੋ ਰਹੀ ਤਬਾਹੀ ਕਾਰਨ ਆਉਣ ਵਾਲੇ ਕੁਆਰਟਰਸ ਵਿੱਚ ਸਮਾਰਟਫੋਨ ਦੀ ਵਿਕਰੀ ਵਿੱਚ ਕੁੱਝ ਕਮੀ ਆਉਣ ਦਾ ਖਦਸ਼ਾ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।