20 ਹਜ਼ਾਰ ਰੁਪਏ ਤੋਂ ਵੀ ਘੱਟ ਕੀਮਤ ’ਚ ਖਰੀਦੋ ਇਹ 4 ਕੈਮਰੇ ਵਾਲੇ ਸਮਾਰਟਫੋਨ

09/11/2020 9:59:05 PM

ਗੈਜੇਟ ਡੈਸਕ—ਜੇਕਰ ਤੁਸੀਂ ਆਪਣੇ ਲਈ ਸ਼ਾਨਦਾਰ ਕੈਮਰੇ ਵਾਲਾ ਸਮਾਰਟਫੋਨ ਖਰੀਦਣ ਦੀ ਸੋਚ ਰਹੇ ਹੋ ਤਾਂ ਅਤੇ ਤੁਹਾਡਾ ਘੱਟ ਬਜਟ ਹੈ ਤਾਂ ਇਹ ਖਬਰ ਸਿਰਫ ਅਤੇ ਸਿਰਫ ਤੁਹਾਡੇ ਲਈ ਹੈ। ਇਸ ਖਬਰ ’ਚ ਅਸੀਂ ਤੁਹਾਨੂੰ ਭਾਰਤੀ ਬਾਜ਼ਾਰ ’ਚ ਮੌਜੂਦ ਕੁਝ ਅਜਿਹੇ ਚੁਨਿੰਦਾ ਸਮਾਰਟਫੋਨਜ਼ ਦੇ ਬਾਰੇ ’ਚ ਦੱਸਾਂਗੇ ਜਿਨ੍ਹਾਂ ਦੀ ਕੀਮਤ 20,000 ਰੁਪਏ ਤੋਂ ਵੀ ਘੱਟ ਹੈ ਅਤੇ ਤੁਹਾਨੂੰ ਇਨ੍ਹਾਂ ’ਚ ਚਾਰ ਕੈਮਰੇ ਨਾਲ ਦਮਦਾਰ ਬੈਟਰੀ ਮਿਲੇਗੀ। 

Redmi Note 9 Pro
ਕੀਮਤ-15,999 ਰੁਪਏ (4ਜੀ.ਬੀ.+128ਜੀ.ਬੀ.)

PunjabKesari
ਕੰਪਨੀ ਨੇ ਰੈੱਡਮੀ ਨੋਟ 9 ਪ੍ਰੋ ਸਮਾਰਟਫੋਨ ’ਚ 6.67 ਇੰਚ ਦੀ ਫੁਲ ਐਚ.ਡੀ.+ਡਿਸਪਲੇਅ ਦਿੱਤੀ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 1080x2400 ਪਿਕਸਲ ਹੈ। ਇਸ ਫੋਨ ਦੀ ਸਕਰੀਨ ਦੀ ਪ੍ਰੋਟੈਕਸ਼ਨ ਲਈ ਕਾਰਨਿੰਗ ਗੋਰਿੱਲਾ ਗਲਾਸ 5 ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਸਮਾਰਟਫੋਨ ’ਚ ਸਨੈਪਡਰੈਗਨ 720ਜੀ ਪ੍ਰੋਸੈਸਰ ਨਾਲ 5020 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ 18ਵਾਟ ਫਾਸਟ ਚਾਰਜਿੰਗ ਨਾਲ ਲੈਸ ਹੈ। ਕੈਮਰੇ ਦੀ ਗੱਲ ਕਰੀਏ ਤਾਂ ਇਸ ’ਚ ਕਵਾਡ ਰੀਅਰ ਕੈਮਰਾ ਦਿੱਤਾ ਗਿਆ ਹੈ। ਇਸ ਦਾ ਪ੍ਰਾਈਮਰੀ ਸੈਂਸਰ 48 ਮੈਗਾਪਿਕਸਲ ਦਾ ਹੈ ਜਦਕਿ 8 ਮੈਗਾਪਿਕਸਲ ਦਾ ਅਲਟਰਾ ਵਾਇਡ ਐਂਗਲ ਸੈਂਸਰ, 5 ਮੈਗਾਪਿਕਸਲ ਦਾ ਮੈ¬ਕ੍ਰੋ ਸ਼ੂਟਰ ਅਤੇ 2 ਮੈਗਾਪਿਕਸਲ ਦਾ ਡੈਪਥ ਸੈਂਸਰ ਉਪਲੱਬਧ ਹੈ। ਵੀਡੀਓ ਕਾਲਿੰਗ ਅਤੇ ਸੈਲਫੀ ਲਈ ਇਸ ’ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।

POCO M2 Pro
ਕੀਮਤ-16,999 ਰੁਪਏ (6ਜੀ.ਬੀ.+128ਜੀ.ਬੀ.)

PunjabKesari
ਪੋਕੋ ਐੱਮ2 ਪ੍ਰੋ ਲੇਟੈਸਟ ਸਮਾਰਟਫੋਨ ’ਚੋਂ ਇਕ ਹੈ। ਇਸ ਸਮਾਰਟਫੋਨ ’ਚ 6.67 ਇੰਚ ਦੀ ਡਿਸਪਲੇਅ, ਸਨੈਪਡਰੈਗਨ 720ਜੀ ਪ੍ਰੋਸੈਸਰ ਅਤੇ 5000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਯੂਜ਼ਰਸ ਨੂੰ ਇਸ ਸਮਾਰਟਫੋਨ ’ਚ ਕਵਾਡ ਕੈਮਰਾ ਸੈਟਅਪ ਮਿਲੇਗਾ ਜਿਸ ’ਚ 48 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ, 8 ਮੈਗਾਪਿਕਸਲ ਦਾ ਸੈਕੰਡਰੀ ਲੈਂਸ, 5 ਮੈਗਾਪਿਕਸਲ ਦਾ ਲੈਂਸ ਅਤੇ 2 ਮੈਗਾਪਿਕਸਲ ਦਾ ਸੈਂਸਰ ਮੌਜੂਦ ਹੈ। ਨਾਲ ਹੀ ਇਸ ਫੋਨ ’ਚ ਫਰੰਟ ’ਚ 16 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ।

OPPO A9 2020
ਕੀਮਤ-17,990 (8ਜੀ.ਬੀ.+128ਜੀ.ਬੀ.)

PunjabKesari
ਓਪੋ ਏ9 2020 ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ’ਚ 6.5 ਇੰਚ ਦੀ ਵਾਟਰਡਰਾਪ ਡਿਸਪਲੇਅ ਦਿੱਤੀ ਗਈ ਹੈ। ਇਸ ਦਾ ਸਕਰੀਨ ਰੈਜੋਲਿਉਸ਼ਨ 1600x720 ਪਿਕਸਲ ਹੈ ਅਤੇ ਸਕਰੀਨ ਕਾਰਨਿੰਗ ਗੋਰਿੱਲਾ ਗਲਾਸ 3+ ਨਾਲ ਕੋਟੇਡ ਹੈ। 2.0GHz SM6125 Qualcomm Snapdragon 665 ਪ੍ਰੋਸੈਸਰ ’ਤੇ ਪੇਸ਼ ਕੀਤਾ ਗਿਆ ਹੈ ਇਹ ਸਮਾਰਟਫੋਨ ਐਂਡ੍ਰਾਇਡ 9.0 ਪਾਈ ਓ.ਐੱਸ. ’ਤੇ ਆਧਾਰਿਤ ਹੈ। ਇਸ ’ਚ ਪਾਵਰ ਬੈਕਅਪ ਲਈ ਟਾਈਪ-ਸੀ ਸਪੋਰਟ ਨਾਲ 5,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਫੋਟੋਗ੍ਰਾਫੀ ਲਈ ਓਪੋ ਏ9 2020 ’ਚ ਟਿ੍ਰਪਲ ਰੀਅਰ ਕੈਮਰਾ ਸੈਅਟਪ ਮੌਜੂਦ ਹੈ। ਫੋਨ ’ਚ 48 ਮੈਗਾਪਿਕਸਲ ਦਾ ਮੇਨ ਕੈਮਰਾ ਦਿੱਤਾ ਗਿਆ ਹੈ ਜਦਕਿ 8 ਮੈਗਾਪਿਕਸਲ ਦਾ ਅਲਟਰਾ ਵਾਇਡ ਲੈਂਸ, 2 ਮੈਗਾਪਿਕਸਲ ਦਾ ਲੈਂਸ ਅਤੇ 2 ਮੈਗਾਪਿਕਸਲ ਦਾ ਪੋਟ੍ਰੇਟ ਲੈਂਸ ਮੌਜੂਦ ਹੈ। ਉੱਥੇ ਵੀਡੀਓ ਕਾਲਿੰਗ ਅਤੇ ਸੈਲਫੀ ਲਈ 16 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।

Vivo Y50
ਕੀਮਤ-17,990 ਰੁਪਏ (8ਜੀ.ਬੀ.+128ਜੀ.ਬੀ.)

PunjabKesari
ਵੀਵੋ ਵਾਈ50 ਸਮਾਰਟਫੋਨ ’ਚ 6.53 ਇੰਚ ਦੀ ਐੱਚ.ਡੀ. ਡਿਸਪਲੇਅ, ਸਨੈਪਡਰੈਗਨ 665 ਪ੍ਰੋਸੈਸਰ ਅਤੇ 5000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਯੂਜ਼ਰਸ ਨੂੰ ਇਸ ਸਮਾਰਟਫੋਨ ’ਚ ਕਵਾਡ ਕੈਮਰਾ ਸੈਟਅਪ ਮਿਲੇਗਾ ਜਿਸ ’ਚ 13 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ, 8 ਮੈਗਾਪਿਕਸਲ ਦਾ ਸੈਕੰਡਰੀ ਲੈਂਸ, 2 ਮੈਗਾਪਿਕਸਲ ਦਾ ਲੈਂਸ ਅਤੇ 2 ਮੈਗਾਕਿਸਲ ਦਾ ਸੈਂਸਰ ਮੌਜੂਦ ਹੈ। ਨਾਲ ਹੀ ਫੋਨ ’ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।

Realme 7 Pro
ਕੀਮਤ-19,999 (6ਜੀ.ਬੀ.+128ਜੀ.ਬੀ.)

PunjabKesari
ਰੀਅਲਮੀ 7 ਪ੍ਰੋ ਸਮਾਰਟਫੋਨ ਨੂੰ ਹਾਲ ਹੀ ’ਚ ਲਾਂਚ ਕੀਤਾ ਗਿਆ ਹੈ। ਫੀਚਰਜ਼ ਦੀ ਗੱਲ ਕਰੀਏ ਤਾਂ ਰੀਅਲਮੀ 7 ਪ੍ਰੋ ’ਚ 6.4 ਇੰਚ ਦੀ ਸੁਪਰ ਏਮੋਲੇਡ ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 1080x2400 ਪਿਕਸਲ ਹੈ। ਐਂਡ੍ਰਾਇਡ 10 ਓ.ਐੱਸ. ’ਤੇ ਆਧਾਰਿਤ ਇਹ ਸਮਾਰਟਫੋਨ octa-core Qualcomm Snapdragon 720G ਪ੍ਰੋਸੈਸਰ ’ਤੇ ਕੰਮ ਕਰਦਾ ਹੈ। ਇਸ ਸਮਾਰਟਫੋਨ ’ਚ ਯੂਜ਼ਰਸ ਨੂੰ ਚਾਰ ਰੀਅਰ ਕੈਮਰੇ ਅਤੇ ਸਿੰਗਲ ਫਰੰਟ ਕੈਮਰਾ ਮਿਲੇਗਾ। ਫੋਨ 48 ਮੈਗਾਪਿਕਸਲ ਦਾ Sony IMX682 ਪ੍ਰਾਈਮਰੀ ਸੈਂਸਰ ਦਿੱਤਾ ਗਿਆ ਹੈ। ਇਸ ’ਚ 8 ਮੈਗਾਪਿਕਸਲ ਦਾ ਅਲਟਰਾ ਵਾਇਡ ਐਂਗਲ ਲੈਂਸ, 2 ਮੈਗਾਪਿਕਸਲ ਦਾ ਮੋਨੋ¬ਕ੍ਰੋਮ ਸੈਂਸਰ ਅਤੇ 2 ਮੈਗਾਪਿਕਸਲ ਦਾ ਮੈਕ੍ਰੋ ਲੈਂਸ ਮੌਜੂਦ ਹੈ। ਜਦਕਿ ਫਰੰਟ ਕੈਮਰਾ 32 ਮੈਗਾਪਿਕਸਲ ਦਾ ਹੈ। ਉੱਥੇ ਫੋਨ ਨੂੰ ਪਾਵਰ ਦੇਣ ਲਈ ਇਸ ’ਚ 4500 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ ਕਿ 65ਵਾਟ ਸੁਪਰਡਾਰਟ ਚਾਰਜ ਫਾਸਟ ਚਾਰਜਿੰਗ ਤਕਨੀਕ ਨਾਲ ਆਉਂਦੀ ਹੈ।


Karan Kumar

Content Editor

Related News