ਆਨਲਾਈਨ ਸਮਾਰਟਫੋਨ ਖ਼ਰੀਦਣ ਜਾ ਰਹੇ ਹੋ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ
Tuesday, Oct 05, 2021 - 06:37 PM (IST)
ਗੈਜੇਟ ਡੈਸਕ– ਆਨਲਾਈਨ ਸ਼ਾਪਿੰਗ ਸਾਈਟਾਂ ਇਨ੍ਹੀਂ ਦਿਨੀਂ ਕਈ ਪ੍ਰੋਡਕਟਸ ’ਤੇ ਡਿਸਕਾਊਂਟ ਅਤੇ ਆਫਰ ਪੇਸ਼ ਕਰ ਰਹੀਆਂ ਹਨ। ਸ਼ਾਪਿੰਗ ਸਾਈਟਾਂ ’ਤੇ ਹਮੇਸ਼ਾ ਦੀ ਤਰ੍ਹਾਂ ਹੀ ਇਨ੍ਹੀਂ ਦਿਨੀਂ ਸਮਾਰਟਫੋਨ ਹੀ ਟ੍ਰੈਂਡ ਕਰ ਰਹੇ ਹਨ। ਜੇਕਰ ਤੁਸੀਂ ਵੀ ਆਨਲਾਈਨ ਸਮਾਰਟਫੋਨ ਖ਼ਰੀਦਣਾ ਚਾਹੁੰਦੇ ਹੋ ਤਾਂ ਪਹਿਲਾਂ ਕੁਝ ਗੱਲਾਂ ਦਾ ਤੁਹਾਨੂੰ ਧਿਆਨ ਰੱਖਣ ਦੀ ਲੋੜ ਹੈ। ਆਨਲਾਈਨ ਸ਼ਾਪਿੰਗ ਕਰਦੇ ਸਮੇਂ ਹਮੇਸ਼ਾ ਇਨ੍ਹਾਂ 5 ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
ਸਿਰਫ ਅਧਿਕਾਰਤ ਵੈੱਬਸਾਈਟ ਅਤੇ ਅਧਿਕਾਰਤ ਐਪ ਤੋਂ ਹੀ ਕਰੋ ਖਰੀਦਦਾਰੀ
ਆਨਲਾਈਨ ਸ਼ਾਪਿੰਗ ਕਰਨ ਤੋਂ ਪਹਿਲਾਂ ਇਹ ਧਿਆਨ ਰੱਖੋ ਕਿ ਹਮੇਸ਼ਾ ਅਧਿਕਾਰਤ ਵੈੱਬਸਾਈਟ ਜਾਂ ਫਿਰ ਅਧਿਕਾਰਤ ਐਪ ਤੋਂ ਹੀ ਖਰੀਦਦਾਰੀ ਕਰੇ। ਇਹ ਐਪਸ ਤੁਹਾਨੂੰ ਗੂਗਲ ਪਲੇਅ ਸਟੋਰ ਜਾਂ ਐਪਲ ਐਪ ਸਟੋਰ ’ਤੇ ਹੀ ਮਿਲਣਗੇ, ਇਨ੍ਹਾਂ ਨੂੰ ਹੀ ਇੰਸਟਾਲ ਕਰੋ ਅਤੇ ਇਸਤੇਮਾਲ ਕਰੋ। ਜੇਕਰ ਕੋਈ ਤੁਹਾਨੂੰ ਲਿੰਕ ਭੇਜ ਰਿਹਾ ਹੈ ਤਾਂ ਉਥੋਂ ਡਿਸਕਾਊਂਟ ਆਫਰ ਚਾਹੇ ਕੋਈ ਵੀ ਹੋਵੇ, ਇਸ ’ਤੇ ਭਰੋਸਾ ਨਾ ਕਰੋ। ਇਸ ਤੋਂ ਇਲਾਵਾ ਪਾਪ-ਅਪ ਲਿੰਕ ’ਤੇ ਵੀ ਕਲਿੱਕ ਨਾ ਕਰੋ।
ਇਹ ਵੀ ਪੜ੍ਹੋ– WhatsApp ਨੇ ਦਿੱਤਾ ਵੱਡਾ ਝਟਕਾ, 20 ਲੱਖ ਤੋਂ ਜ਼ਿਆਦਾ ਭਾਰਤੀਆਂ ਦੇ ਅਕਾਊਂਟ ਕੀਤੇ ਬੰਦ
ਸਭ ਤੋਂ ਸੁਰੱਖਿਅਤ ਹੈ ਕੈਸ਼ ਆਨ ਡਿਲੀਵਰੀ
ਧੋਖਾਧੜੀ ਤੋਂ ਬਚਣ ਲਈ ਤੁਸੀਂ ਕੈਸ਼ ਆਨ ਡਿਲੀਵਰੀ ਦਾ ਹੀ ਆਪਸ਼ਨ ਚੁਣੋ। ਇਸ ਵਿਚ ਸਾਮਾਨ ਪਹੁੰਚਾਉਣ ਤੋਂ ਬਾਅਦ ਪੇਮੈਂਟ ਕਰਨੀ ਹੁੰਦੀ ਹੈ। ਜਦੋਂ ਸਾਮਾਨ ਘਰ ਪਹੁੰਚ ਜਾਏ ਤਾਂ ਉਸ ਨੂੰ ਓਪਨ ਕਰਦੇ ਸਮੇਂ ਵੀਡੀਓ ਰਿਕਾਰਡਿੰਗ ਕਰਨੀ ਚਾਹੀਦੀ ਹੈ, ਜਿਸ ਨਾਲ ਫਰਾਡ ਵਰਗੀਆਂ ਘਟਨਾਵਾਂ ਤੋਂ ਬਚਿਆ ਜਾ ਸਕਦਾ ਹੈ।
ਸ਼ਾਪਿੰਗ ਸਾਈਟ ’ਤੇ ਕਦੇ ATM ਕਾਰਡ ਦੀ ਜਾਣਕਾਰੀ ਸੇਵ ਨਾ ਕਰੋ
ਆਨਲਾਈਨ ਖਰੀਦਦਾਰੀ ਕਰਦੇ ਸਮੇਂ ਜ਼ਿਆਦਾਤਰ ਲੋਕ ਸ਼ਾਪਿੰਗ ਸਾਈਟ ’ਤੇ ਆਪਣੇ ਡੈਬਿਟ ਜਾਂ ਕ੍ਰੈਡਿਟ ਕਾਰਡ ਦੀ ਜਾਣਕਾਰੀ ਸੇਵ ਕਰ ਦਿੰਦੇ ਹਨ। ਕਦੇ ਵੀ ਇਸ ਡਾਟਾ ਨੂੰ ਭਵਿੱਖ ਲਈ ਸੇਵ ਨਾ ਕਰੋ, ਇਸ ਨਾਲ ਤੁਹਾਨੂੰ ਇਕ ਵਾਧੂ ਲੇਅਰ ਸਕਿਓਰਿਟੀ ਮਿਲਦੀ ਹੈ, ਨਹੀਂ ਤਾਂ ਕੋਈਵੀ ਤੁਹਾਡੇ ਫੋਨ ’ਚੋਂ ਆਸਾਨੀ ਨਾਲ ਆਰਡਰ ਕਰ ਸਕਦਾ ਹੈ।
ਇਹ ਵੀ ਪੜ੍ਹੋ– iPhone 12 Mini ਹੁਣ ਤਕ ਦੀ ਸਭ ਤੋਂ ਘੱਟ ਕੀਮਤ ’ਚ ਖਰੀਦਣ ਦਾ ਮੌਕਾ, ਜਲਦ ਚੁੱਕੋ ਫਾਇਦਾ
ਸ਼ਾਪਿੰਗ ਕਰਨ ਤੋਂ ਪਹਿਲਾਂ ਬਣਾ ਲਓ ਬਜਟ
ਸ਼ਾਪਿੰਗ ਕਰਨ ਤੋਂ ਪਹਿਲਾਂ ਆਪਣਾ ਬਜਟ ਬਣਾ ਲਓ ਕਿਉਂਕਿ ਇਹੀ ਇਕ ਤਰੀਕਾ ਹੈ ਜਿਸ ਨਾਲ ਤੁਸੀਂ ਫਾਲਤੂ ਸ਼ਾਪਿੰਗ ਤੋਂ ਬਚ ਸਕਦੇ ਹੋ। ਸਭ ਤੋਂ ਪਹਿਲਾਂ ਸ਼ਾਪਿੰਗ ਦੀ ਇਕ ਲਿਸਟ ਤਿਆਰ ਕਰੋ, ਫਿਰ ਡੀਲ ਅਤੇ ਡਿਸਕਾਊਂਟ ਨੂੰ ਚੈੱਕ ਕਰਕੇ ਬਿਹਤਰ ਪ੍ਰੋਡਕਟ ਖਰੀਦੋ।
ਡਿਸਕਾਊਂਟ ਅਤੇ ਆਫਰ ਦਾ ਚੰਗੀ ਤਰ੍ਹਾਂ ਪਤਾ ਕਰੋ
ਆਨਲਾਈਨ ਖਰੀਦਦਾਰੀ ਕਰਨ ਤੋਂ ਪਹਿਲਾਂ ਚੰਗੇ ਤਰ੍ਹਾਂ ਜੀਲਸ ਅਤੇ ਆਫਰ ਨੂੰ ਚੈੱਕ ਕਰੋ। ਇਸ ਤੋਂ ਇਲਾਵਾ ਜੋ ਤੁਸੀਂ ਪ੍ਰੋਡਕਟ ਖਰੀਦਣ ਵਾਲੇ ਹੋ ਉਹੀ ਪ੍ਰੋਡਕਟ ਹੋਰ ਸ਼ਾਪਿੰਗ ਸਾਈਟਾਂ ’ਤੇ ਵੀ ਚੈੱਕ ਕਰੋ। ਪ੍ਰੋਡਕਟ ’ਤੇ ਡਿਸਕਾਊਂਟ ਅਤੇ ਆਫਰ ਬਾਰੇ ਚੰਗੀ ਤਰ੍ਹਾਂ ਪਤਾ ਲਗਾਓ। ਤੁਹਾਨੂੰ ਨੋ-ਕਾਸਟ ਈ.ਐੱਮ.ਆਈ. ਆਪਸ਼ਨ ’ਚ ਬੈਂਕ ਪ੍ਰੋਸੈਸਿੰਗ ਫੀਚਰ ਨੂੰ ਲੈ ਕੇ ਵੀ ਚੰਗੀ ਤਰ੍ਹਾਂ ਜਾਣਕਾਰੀ ਲੈਣੀ ਚਾਹੀਦੀ ਹੈ।
ਇਹ ਵੀ ਪੜ੍ਹੋ– ਗੂਗਲ ਨੇ ਪਲੇਅ ਸਟੋਰ ਤੋਂ ਹਟਾਏ 136 ਖ਼ਤਰਨਾਕ Apps, ਫੋਨ ’ਚੋਂ ਵੀ ਤੁਰੰਤ ਕਰੋ ਡਿਲੀਟ