ਨਿਊ ਈਅਰ BSNL ਦੇਵੇਗੀ ਫ੍ਰੀ ਡਾਟਾ ਅਤੇ Unlimited ਕਾਲਿੰਗ ਆਫਰ
Saturday, Dec 31, 2016 - 12:04 PM (IST)

ਜਲੰਧਰ- ਨਵੇਂ ਸਾਲ ''ਤੇ ਭਾਰਤੀ ਸੰਚਾਰ ਨਿਗਮ ਲਿਮਟਿਡ (ਬੀ. ਐੱਸ. ਐੱਨ. ਐੱਲ.) ਆਪਣੇ ਮੋਬਾਇਲ ਗਾਹਕਾਂ ਨੂੰ 149 ਰੁਪਏ ''ਚ ਕਿਸੇ ਵੀ ਨੈੱਟਵਰਕ ''ਤੇ ਫ੍ਰੀ ਵਾਇਸ ਕਾਲ ਅਤੇ ਡਾਟਾ ਦੇਣ ਜਾ ਰਹੀ ਹੈ। ਸੂਤਰਾਂ ਨੇ ਅਨੁਸਾਰ ਕੰਪਨੀ BSNL ਦਾ ਇਹ ਨਵਾਂ ਮੰਥਲੀ ''ਟ੍ਰੈਫਿਕ ਪਲਾਨ'' ਇਕ ਜਨਵਰੀ ਤੋਂ ਪੇਸ਼ ਕੀਤਾ ਜਾਵੇਗਾ। ਇਸ ਨਾਲ BSNL ਨੂੰ ਰਿਲਾਇੰਸ ਇੰਡਸਟ੍ਰੀਜ ਦੀ ਟੈਲੀਕਾਮ ਇਕਾਈ ਰਿਲਾਇੰਸ ਜਿਓ ਇੰਫੋਕਾਮ ਨਾਲ ਮੁਕਾਬਲਾ ਕਰਨ ''ਚ ਮਦਦ ਮਿਲੇਗੀ, ਜਿਸ ਦੀ ਐਂਟਰੀ ਨਾਲ ਦੇਸ਼ ਦੀਆਂ ਟੈਲੀਕਾਮ ਕੰਪਨੀਆਂ ਲਈ ਚੁਣੌਤੀ ਵੱਧ ਜਾਵੇਗੀ।