BSNL ਲਿਆ ਰਹੀ ਹੈ ਖਾਸ ਫੀਚਰ, ਭੇਜ ਸਕੋਗੇ ਅਨਲਿਮਟਿਡ ਵਾਈਸ ਮੈਸੇਜ

05/18/2020 12:59:33 PM

ਗੈਜੇਟ ਡੈਸਕ— ਭਾਰਤ ਸੰਚਾਰ ਨਿਗਮ ਲਿਮਟਿਡ ਆਪਣੇ ਗਾਹਕਾਂ ਲਈ ਇਕ ਨਵਾਂ ਫੀਚਰ ਲਿਆਉਣ ਜਾ ਰਹੀ ਹੈ, ਜਿਸ ਦੀ ਮਦਦ ਨਾਲ ਤੁਸੀਂ ਅਨਲਿਮਟਿਡ ਆਡੀਓ ਮੈਸੇਜ ਭੇਜੇ ਸਕੋਗੇ। ਇਸ ਲਈ ਤੁਹਾਨੂੰ ਸਿਰਫ ਆਪਣੇ ਡਿਵਾਈਸ 'ਤੇ ਮੈਸੇਜ ਰਿਕਾਰਡ ਕਰਨਾ ਹੋਵੇਗਾ ਅਤੇ ਇਸ ਨੂੰ ਤੁਸੀਂ ਬਾਕੀ ਯੂਜ਼ਰਜ਼ ਨੂੰ ਭੇਜ ਸਕੋਗੇ। ਬੀ.ਐੱਸ.ਐੱਨ.ਐੱਲ. ਵਲੋਂ ਮਿਲਣ ਜਾ ਰਹੀ ਹੀ ਸੁਵਿਧਾ, ਭਾਰਤ 'ਚ ਪਹਿਲੀ ਵਾਰ ਕਿਸੇ ਟੈਲੀਕਾਮ ਕੰਪਨੀ ਵਲੋਂ ਗਾਹਕਾਂ ਨੂੰ ਦਿੱਤੀ ਜਾਵੇਗੀ। 

ਅਗਲੇ ਦੋ ਮਹੀਨਿਆਂ 'ਚ ਬੀ.ਐੱਸ.ਐੱਨ.ਐੱਲ. ਗਰੁੱਪ ਆਡੀਓ ਮੈਸੇਜਿੰਗ ਸਰਵਿਸ ਲੈ ਕੇ ਆ ਸਕਦੀ ਹੈ। ਹੁਣ ਤਕ ਕੋਈ ਹੋਰ ਟੈਲੀਕਾਮ ਆਪਰੇਟਰ ਅਜਿਹੀ ਸਰਵਿਸ ਆਪਣੇ ਗਾਹਕਾਂ ਨੂੰ ਨਹੀਂ ਦੇ ਰਹੀ। ਕੰਪਨੀ ਵਲੋਂ ਇਹ ਫੀਚਰ ਇਕ ਮੋਬਾਇਲ ਐਪ ਰਾਹੀਂ ਬੀ.ਐੱਸ.ਐੱਨ.ਐੱਲ. ਗਾਹਕਾਂ ਤਕ ਪਹੁੰਚਾਇਆ ਜਾਵੇਗਾ। ਸਭ ਤੋਂ ਪਹਿਲਾਂ ਬੀ.ਐੱਸ.ਐੱਨ.ਐੱਲ. ਗਾਹਕਾਂ ਨੂੰ ਆਪਣਾ ਨੰਬਰ ਆਨਲਾਈਨ ਪਲੇਟਫਾਰਮ 'ਤੇ ਰਜਿਸਟਰ ਕਰਾਉਣਾ ਹੋਵੇਗਾ, ਜਿਸ ਤੋਂ ਬਾਅਦ ਉਹ ਵਾਈਸ ਮੈਸੇਜ ਫੀਚਰ ਦਾ ਇਸਤੇਮਾਲ ਕਰ ਸਕਣਗੇ। 

ਇੰਝ ਭੇਜ ਸਕੋਗੇ ਮੈਸੇਜ
ਆਪਣਾ ਨੰਬਰ ਰਜਿਸਟਰ ਕਰਨ ਤੋਂ ਬਾਅਦ ਗਾਹਕਾਂ ਨੂੰ ਮੋਬਾਇਲ ਐਪ 'ਚ ਆਪਣਾ ਵਾਈਸ ਮੈਸੇਜ ਰਿਕਾਰਡ ਅਤੇ ਅਪਲੋਡ ਕਰਨਾ ਹੋਵੇਗਾ। ਇਸ ਤੋਂ ਬਾਅਦ ਆਪਣੀ ਕਾਨਟੈਕਟ ਲਿਸਟ 'ਚ ਮੌਜੂਦ ਜਿਨ੍ਹਾਂ ਕਾਨਟੈਕਟਸ ਨੂੰ ਉਹ ਮੈਸੇਜ ਭੇਜਣਾ ਹੈ, ਉਨ੍ਹਾਂ ਨੂੰ ਸਿਲੈਕਟ ਕਰਨ ਦਾ ਆਪਸ਼ਨ ਦਿੱਤਾ ਜਾਵੇਗਾ। ਇੰਨਾ ਕਰਨ ਤੋਂ ਬਾਅਦ ਸਬਮਿਟ ਬਟਨ 'ਤੇ ਟੈਪ ਕਰਦੇ ਹੀ ਰਿਕਾਰਡ ਕੀਤਾ ਗਿਆ ਆਡੀਓ ਮੈਸੇਜ ਸਾਰੇ ਕਾਨਟੈਕਟਸ ਨੂੰ ਡਲਿਵਰ ਹੋ ਜਾਵੇਗਾ। ਜਿਨ੍ਹਾਂ ਲੋਕਾਂ ਨੂੰ ਤੁਸੀਂ ਆਡੀਓ ਭੇਜੀ ਹੋਵੇਗੀ, ਉਨ੍ਹਾਂ ਦੇ ਫੋਨ 'ਤੇ ਇਕ ਕਾਲ ਜਾਏਗੀ ਅਤੇ ਕਾਲ ਰਿਸੀਵ ਕਰਦੇ ਹੀ ਉਨ੍ਹਾਂ ਨੂੰ ਤੁਹਾਡਾ ਮੈਸੇਜ ਸੁਣਾਈ ਦੇਵੇਗਾ। 

ਕੋਈ ਵੀ ਲਿਮਟ ਨਹੀਂ
ਇਕੋ ਵਾਰ 'ਚ ਕਈ ਨੰਬਰਾਂ 'ਤੇ ਕਾਲ ਜਾਣ ਅਤੇ ਮੈਸੇਜ ਪਲੇਅ ਹੋਣ ਦੇ ਇਸ ਪ੍ਰੋਸੈਸ ਨੂੰ ਕਾਲ ਪੰਪਿੰਗ ਕਹਿੰਦੇ ਹਨ। ਜੇਕਰ ਕਿਸੇ ਕਾਰਣ ਰਿਸੀਵਰ ਕਾਲ ਨਹੀਂ ਚੁੱਕਦਾ ਅਤੇ ਤੁਹਾਡਾ ਆਡੀਓ ਮੈਸੇਜ ਉਸ ਤਕ ਨਹੀਂ ਪਹੁੰਚਦਾ ਤਾਂ ਥੋੜ੍ਹੀ ਦੇਰ ਬਾਅਤ ਉਸ ਨੂੰ ਦੁਬਾਰਾ ਕਾਲ ਕੀਤੀ ਜਾਵੇਗੀ। ਬੀ.ਐੱਸ.ਐੱਨ.ਐੱਲ. ਦਾ ਕਹਿਣਾ ਹੈ ਕਿ ਇਸ ਵਿਚ ਕੋਈ ਲਿਮਟ ਨਹੀਂ ਰੱਖੀ ਗਈ ਅਤੇ ਯੂਜ਼ਰਜ਼ ਜਿੰਨੇ ਚਾਹੁਣ, ਉਨੇ ਲੋਕਾਂ ਨੂੰ ਆਡੀਓ ਮੈਸੇਜ ਭੇਜ ਸਕਦੇ ਹਨ। ਇਸ ਲਈ ਨੋਰਮਲ ਕਾਲਿੰਗ ਰੇਟ ਹੀ ਯੂਜ਼ਰਜ਼ ਨੂੰ ਦੇਣਾ ਪਵੇਗਾ।


Rakesh

Content Editor

Related News