BSNL ਨੇ ਤੈਅ ਕੀਤੀ ਰੋਜ਼ਾਨਾ ਕਾਲਿੰਗ ਲਿਮਟ, ਕੰਮ ਆਉਣਗੇ ਇਹ ਟਾਕ ਟਾਈਮ ਪਲਾਨ

12/08/2019 9:10:10 PM

ਗੈਜੇਟ ਡੈਸਕ—ਬੀ.ਐੱਸ.ਐੱਨ.ਐੱਲ. ਨੇ ਆਪਣੇ ਪ੍ਰੀਪੇਡ ਨਾਲ ਵੁਆਇਸ ਕਾਲ ਦੀ ਰੋਜ਼ਾਨਾ ਲਿਮਿਟ ਤੈਅ ਕਰਨੀ ਸ਼ੁਰੂ ਕਰ ਦਿੱਤੀ ਹੈ। ਹੁਣ ਕੰਪਨੀ ਦੇ ਜ਼ਿਆਦਾਤਰ ਅਨਲਿਮਟਿਡ ਪ੍ਰੀਪੇਡ ਪਲਾਨਸ ਨਾਲ ਰੋਜ਼ਾਨਾ 250 ਮਿੰਟ ਦੀ ਐੱਫ.ਯੂ.ਪੀ. ਲਿਮਿਟ ਹੈ। ਇਹ ਲਿਮਿਟ ਖਤਮ ਹੋਣ ਤੋਂ ਬਾਅਦ ਬਾਕੀ ਕਾਲਸ ਲਈ ਸਟੈਂਡਰਡ ਰੇਟ 'ਤੇ ਚਾਰਜ ਲੱਗੇਗਾ। ਬੀ.ਐੱਸ.ਐੱਨ.ਐੱਲ. ਆਪਣੇ ਯੂਜ਼ਰਸ ਨੂੰ ਕੀ ਟਾਕ ਟਾਈਮ ਪਲਾਨ ਆਫਰ ਕਰਦਾ ਹੈ, ਜੋ 10 ਰੁਪਏ ਤੋਂ ਸ਼ੁਰੂ ਹੁੰਦੇ ਹਨ। ਰੋਜ਼ਾਨਾ ਐੱਫ.ਯੂ.ਪੀ. ਮਿੰਟ ਦੀ ਲਿਮਿਟ ਖਤਮ ਹੋਣ ਤੋਂ ਬਾਅਦ ਇਸ ਪਲਾਨ ਨਾਲ ਰਿਚਾਰਜ ਕਰਕੇ ਤੁਸੀਂ ਕਾਲ ਕਰ ਸਕਦੇ ਹੋ। 

100 ਰੁਪਏ ਤੋਂ ਘੱਟ ਤੇ ਟਾਕ ਟਾਈਮ ਪਲਾਨ
ਬੀ.ਐੱਸ.ਐੱਨ.ਐੱਲ. . ਕੋਲ 100 ਰੁਪਏ ਤੋਂ ਘੱਟ ਦੇ 7 ਟਾਕ ਟਾਈਮ ਪਲਾਨ ਹਨ। ਇਸ 'ਚ 10 ਰੁਪਏ ਦੇ ਪਲਾਨ 'ਚ 7.47 ਰੁਪਏ, 20 ਰੁਪਏ ਦੇ ਪਲਾਨ 'ਚ 14.95 ਰੁਪਏ ਅਤੇ 30 ਰੁਪਏ ਦੇ ਪਲਾਨ 'ਚ 22.42 ਰੁਪਏ ਦਾ ਟਾਕ ਟਾਈਮ ਬੈਲੇਂਸ ਮਿਲੇਗਾ। 50 ਰੁਪਏ 'ਚ 39.37 ਰੁਪਏ, 55 ਰੁਪਏ 'ਚ 43.61 ਰੁਪਏ ਅਤੇ 60 ਰੁਪਏ 'ਚ 47.85 ਰੁਪਏ ਦਾ ਟਾਕ ਟਾਈਮ ਮਿਲਦਾ ਹੈ। ਇਨ੍ਹਾਂ ਤੋਂ ਇਲਾਵਾ ਇਕ ਪਲਾਨ 100 ਰੁਪਏ ਦਾ ਹੈ ਜਿਸ 'ਚ ਤੁਹਾਨੂੰ 81.75 ਰੁਪਏ ਦਾ ਟਾਕ ਟਾਈਮ ਮਿਲੇਗਾ।

500 ਰੁਪਏ ਤੋਂ ਘੱਟ ਦੇ ਟਾਕ ਟਾਈਮ ਪਲਾਨ
100 ਤੋਂ 500 ਰੁਪਏ ਵਿਚਾਲੇ ਕੰਪਨੀ ਕੋਲ 110 ਰੁਪਏ, 200 ਰੁਪਏ, 220 ਰੁਪਏ, 280 ਰੁਪਏ ਅਤੇ 500 ਰੁਪਏ ਦੇ ਪ੍ਰੀਪੇਡ ਪਲਾਨ ਹੈ। 110 ਰੁਪਏ 'ਚ 90.22 ਰੁਪਏ ਦਾ ਟਾਕ ਟਾਈਮ ਮਿਲਦਾ ਹੈ। ਕੁਝ ਸਰਕਲਸ 'ਚ ਇਸ ਪਲਾਨ ਨਾਲ ਕੰਪਨੀ ਫੁਲ ਪ੍ਰੀਪੇਡ ਦੇ ਪਲਾਨ ਹਨ। 200 ਰੁਪਏ ਅਤੇ 220 ਰੁਪਏ ਪਲਾਨ 'ਚ 166.49 ਰੁਪਏ ਅਤੇ 183.44 ਰੁਪਏ ਰੁਪਏ ਦਾ ਟਾਕ ਟਾਈਮ ਬੈਲੇਂਸ ਮਿਲਦਾ ਹੈ। 280 ਰੁਪਏ ਅਤੇ 500 ਰੁਪਏ ਦੇ ਟਾਕ ਟਾਈਮ ਪਲਾਨ 'ਚ 234.29 ਰੁਪਏ ਅਤੇ 420.73 ਰੁਪਏ ਬੈਲੇਂਸ ਮਿਲਦਾ ਹੈ। ਇਨ੍ਹਾਂ 'ਚ 280 ਰੁਪਏ ਵਾਲਾ ਪਲਾਨ ਸਾਰੇ ਸਰਕਲਸ 'ਚ ਉਪਲੱਬਧ ਨਹੀਂ ਹੈ।

3,000 ਰੁਪਏ ਤਕ ਦੇ ਟਾਕ ਟਾਈਮ ਪਲਾਨ
3,000 ਰੁਪਏ ਦੀ ਰੇਂਜ 'ਚ ਬੀ.ਐੱਸ.ਐੱਨ.ਐੱਲ. 550 ਰੁਪਏ, 1000 ਰੁਪਏ, 1100 ਰੁਪਏ, 1500 ਰੁਪਏ, 2000 ਰੁਪਏ, 2500 ਰੁਪਏ ਅਤੇ 3,000 ਰੁਪਏ ਦੇ ਪਲਾਨ ਆਫਰ ਕਰਦਾ ਹੈ। 550 ਰੁਪਏ ਦੇ ਪਲਾਨ 'ਚ 463.10 ਰੁਪਏ, 1000 ਰੁਪਏ ਵਾਲੇ ਪਲਾਨ 'ਚ 844.46 ਰੁਪਏ, 1,100 ਰੁਪਏ ਦੇ ਪ੍ਰੀਪੇਡ ਪਲਾਨ 'ਚ 929.20 ਰੁਪਏ ਦਾ ਟਾਕ ਟਾਈਮ ਮਿਲਦਾ ਹੈ। 1500 ਰੁਪਏ, 2000 ਰੁਪਏ ਅਤੇ 2200 ਰੁਪਏ ਦੇ ਟਾਕ ਟਾਈਮ ਪਲਾਨ 'ਚ 1268.19 ਰੁਪਏ, 1691.92 ਰੁਪਏ ਅਤੇ 1861.41 ਰੁਪਏ ਦਾ ਟਾਕ ਟਾਈਮ ਮਿਲਦਾ ਹੈ। 2,500 ਰੁਪਏ ਅਤੇ 3000 ਰੁਪਏ ਦੇ ਟਾਕ ਟਾਈਮ ਪਲਾਨ ਨਾਲ ਅਨਲਿਮਟਿਡ ਮਿਆਦ ਨਾਲ 2,115.64 ਰੁਪਏ ਅਤੇ 2,539.37 ਰੁਏ ਦਾ ਟਾਕ ਟਾਈਮ ਮਿਲਦਾ ਹੈ।


Karan Kumar

Content Editor

Related News