BSNL ਦੇ ਇਸ ਪਲਾਨ ’ਚ ਹੁਣ ਮਿਲੇਗਾ 375GB ਡਾਟਾ

Monday, Aug 19, 2019 - 11:35 AM (IST)

BSNL ਦੇ ਇਸ ਪਲਾਨ ’ਚ ਹੁਣ ਮਿਲੇਗਾ 375GB ਡਾਟਾ

ਗੈਜੇਟ ਡੈਸਕ– BSNL ਨੇ ਆਪਣੇ 1,098 ਰੁਪਏ ਵਾਲੇ ਪ੍ਰੀਪੇਡ ਪਲਾਨ ’ਚ ਵੱਡਾ ਬਦਲਾਅ ਕੀਤਾ ਹੈ। ਇਸ ਪਲਾਨ ’ਚ ਹੁਣ ਗਾਹਕਾਂ ਨੂੰ 375 ਜੀ.ਬੀ. ਡਾਟਾ ਮਿਲੇਗਾ ਅਤੇ ਇਸ ਦੀ ਮਿਆਦ 75 ਦਿਨਾਂ ਦੀ ਹੋਵੇਗੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇਸ ਪਲਾਨ ’ਚ ਗਾਹਕਾਂ ਨੂੰ 84 ਦਿਨਾਂ ਲਈ ਅਨਲਿਮਟਿਡ ਡਾਟਾ ਇਸਤੇਮਾਲ ਕਰਨ ਲਈ ਮਿਲਦਾ ਸੀ। ਇਹ ਬਦਲਾਅ ਦੇਸ਼ ਭਰ ਦੇ ਸਾਰੇ ਸਰਕਿਲਾਂ ’ਚ ਕੀਤਾ ਗਿਆ ਹੈ। 

ਬਿਨਾਂ ਡੇਲੀ ਲਿਮਟ ਦੇ ਕਰ ਸਕੋਗੇ ਡਾਟਾ ਇਸਤੇਮਾਲ
ਡਾਟਾ ਬੈਨੀਫਿਟਸ ਤੋਂ ਇਲਾਵਾ ਗਾਹਕਾਂ ਨੂੰ ਇਸ ਪਲਾਨ ’ਚ ਦਿੱਲੀ ਅਤੇ ਮੁੰਬਈ ਸਰਕਿਲ ਸਮੇਤ ਦੇਸ਼ ਭਰ ’ਚ ਅਨਲਿਮਟਿਡ ਵਾਇਸ ਕਾਲਿੰਗ ਦੀ ਸੁਵਿਧਾ ਤੋਂ ਇਲਾਵਾ ਰੋਜ਼ਾਨਾ 100 ਫ੍ਰੀ ਐੱਸ.ਐੱਮ.ਐੱਸ. 75 ਦਿਨਾਂ ਲਈ ਮਿਲਦੇ ਹਨ। ਜ਼ਿਕਰਯੋਗ ਹੈ ਕਿ ਇਸ ਪਲਾਨ ’ਚ ਗਾਹਕਾਂ ਲਈ ਕੋਈ ਡੇਲੀ ਲਿਮਟ ਸੈੱਟ ਨਹੀਂ ਕੀਤੀ ਗਈ। 


Related News