ਇਹ ਕੰਪਨੀ ਲਿਆਈ ਜ਼ਬਰਦਸਤ ਪਲਾਨ, ਇਕ ਸਾਲ ਤਕ ਅਨਲਿਮਟਿਡ ਕਾਲਿੰਗ ਨਾਲ ਮਿਲੇਗਾ 600GB ਡਾਟਾ

Thursday, Jun 30, 2022 - 04:53 PM (IST)

ਗੈਜੇਟ ਡੈਸਕ– BSNL ਦੇ ਪੋਰਟਫੋਲੀਓ ’ਚ ਕਈ ਸਪੈਸ਼ਲ ਪਲਾਨ ਹਨ। ਜਿੱਥੇ ਦੂਜੀਆਂ ਟੈਲੀਕਾਮ ਕੰਪਨੀਆਂ ਦੇ ਰੀਚਾਰਜ ਮਹਿੰਗੇ ਹੋ ਰਹੇ ਹਨ ਉੱਥੇ ਹੀ BSNL ਅਜੇ ਵੀ ਕਿਫਾਇਤੀ ਪਲਾਨਜ਼ ਆਫਰ ਕਰ ਰਹੀ ਹੈ। ਹਾਲਾਂਕਿ, BSNL ਪਲਾਨ ’ਚ ਗਾਹਕਾਂ ਨੂੰ ਪੈਨ ਇੰਡੀਆ ਲੈਵਲ ’ਤੇ 4ਜੀ ਦੀ ਸੇਵਾ ਨਹੀਂ ਮਿਲਦੀ ਹੈ ਪਰ BSNL ਜੋ ਫਾਇਦੇ ਦੇ ਰਹੀ ਹੈ ਉਹ ਕਿਸੇ ਵੀ ਟੈਲੀਕਾਮ ਕੰਪਨੀ ਨਾਲੋਂ ਕਿਤੇ ਜ਼ਿਆਦਾ ਹਨ। 

ਬਹੁਤ ਸਾਰੇ ਲੋਕ BSNL ਨੂੰ ਸੈਕੇਂਡਰੀ ਸਿਮ ਦੀ ਤਰ੍ਹਾਂ ਇਸਤੇਮਾਲ ਕਰਦੇ ਹਨ। ਅਜਿਹੇ ਵੀ ਲੋਕ ਹਨ ਜਿਨ੍ਹਾਂ ਲਈ BSNL ਹੀ ਪ੍ਰਾਈਮਰੀ ਸਿਮ ਹੈ। ਅਜਿਹੇ ਲੋਕਾਂ ਲਈ ਕੰਪਨੀ ਦਾ ਇਹ ਪਲਾਨ ਫਾਇਦੇ ਦਾ ਸੌਦਾ ਹੈ। ਇਸ ਵਿਚ ਨਾ ਸਿਰਫ ਇਕ ਸਾਲ ਦੀ ਮਿਆਦ ਮਿਲਦੀ ਹੈ ਸਗੋਂ ਅਨਲਿਮਟਿਡ ਕਾਲਿੰਗ, ਡੇਲੀ ਐੱਸ.ਐੱਮ.ਐੱਸ. ਅਤੇ ਕਈ ਦੂਜੇ ਫਾਇਦੇ ਵੀ ਮਿਲਣਗੇ। ਆਓ ਜਾਣਦੇ ਹਾਂ ਅਜਿਹੇ ਹੀ ਇਕ ਪਲਾਨ ਦੀ ਡਿਟੇਲ। 

BSNL ਦਾ 1999 ਰੁਪਏ ਦਾ ਰੀਚਾਰਜ ਪਲਾਨ
ਜਨਤਕ ਖੇਤਰ ਦੀ ਟੈਲੀਕਾਮ ਕੰਪਨੀ ਯਾਨੀ BSNL 1999 ਰੁਪਏ ਦਾ ਇਕ ਪਲਾਨ ਪੇਸ਼ ਕਰਦੀ ਹੈ। ਇਹ ਪਲਾਨ ਕਈ ਸਰਕਿਲਾਂ ’ਚ ਉਪਲੱਬਧ ਹੈ। ਇਸ ਪ੍ਰੀਪੇਡ ਪਲਾਨ ’ਚ ਗਾਹਕਾਂ ਨੂੰ ਕਈ ਫਾਇਦੇ ਮਿਲਣਗੇ। ਸਭ ਤੋਂ ਪਹਿਲਾ ਫਾਇਦਾ, ਇਸ ਪਲਾਨ ਦੀ ਮਿਆਦ 365 ਦਿਨਾਂ ਦੀ ਹੈ। ਇਸ ਵਿਚ ਗਾਹਕਾਂ ਨੂੰ ਅਨਲਿਮਟਿਡ ਕਾਲਿੰਗ ਮਿਲਦੀ ਹੈ। ਇਸ ਤੋਂ ਇਲਾਵਾ 100 ਐੱਸ.ਐੱਮ.ਐੱਸ. ਰੋਜ਼ਾਨਾ ਅਤੇ 600 ਜੀ.ਬੀ. ਲਮਸਮ ਡਾਟਾ ਮਿਲੇਗਾ। ਯਾਨੀ ਗਾਹਕਾਂ ਨੂੰ ਪੂਰੇ ਸਾਲ ਲਈ 600 ਜੀ.ਬੀ. ਡਾਟਾ ਮਿਲੇਗਾ। 

ਜ਼ਿਆਦਾਤਰ ਪਲਾਨਾਂ ’ਚ ਗਾਹਕਾਂ ਨੂੰ ਅੱਜ ਦੇ ਸਮੇਂ ’ਚ 1.5 ਜੀ.ਬੀ., 2 ਜੀ.ਬੀ. ਜਾਂ 3 ਜੀ.ਬੀ. ਡਾਟਾ ਮਿਲਦਾ ਹੈ। ਗਾਹਕਾਂ ਦੇ ਕੰਟਰੋਲ ’ਚ ਹੋਵੇਗਾ ਕਿ ਉਹ 600 ਜੀ.ਬੀ. ਡਾਟਾ ਨੂੰ ਕਿਸ ਤਰ੍ਹਾਂ ਇਸਤੇਮਾਲ ਕਰਦੇ ਹਨ। ਤੁਸੀਂ ਚਾਹੋ ਤਾਂ 1 ਦਿਨ ’ਚ ਪੂਰਾ ਡਾਟਾ ਖਤਮ ਕਰ ਸਕਦੇ ਹੋ। ਪਲਾਨ ’ਚ ਇੰਨਾ ਹੀ ਨਹੀਂ ਹੋਰ ਵੀ ਫਾਇਦੇ ਮਿਲਦੇ ਹਨ। ਇਸ ਵਿਚ ਗਾਹਕਾਂ ਨੂੰ ਲਿਮਟ ਖਤਮ ਹੋਣ ਤੋਂ ਬਾਅਦ 80kbps ਦੀ ਸਪੀਡ ਨਾਲ ਡਾਟਾ ਮਿਲੇਗਾ। ਗਾਹਕਾਂ ਨੂੰ 30 ਦਿਨਾਂ ਲਈ PRBT, Eros Now ਅਤੇ ਲੋਕਧੁਨ ਦਾ ਸਬਸਕ੍ਰਿਪਸ਼ਨ ਮਿਲੇਗਾ। ਇਸ ਤਰ੍ਹਾਂ ਦੇ ਫਾਇਦਿਆਂ ਵਾਲਾ ਪਲਾਨ ਦੂਜੇ ਟੈਲੀਕਾਮ ਆਪਰੇਟਰ ਆਫਰ ਨਹੀਂ ਕਰਦੇ। 


Rakesh

Content Editor

Related News